Reference Text
Time Left
10:00
ਸਵਾਮੀ ਵਿਵੇਕਾਨੰਦ ਜੀ ਲਗਭਗ ਦੋ ਵਰ੍ਹਿਆਂ ਤਕ ਸ਼ਿਕਾਗੋ ਤੋਂ ਇਲਾਵਾ ਅਮਰੀਕਾ ਦੇ ਡੈਸਟ੍ਰੋਇਟ, ਬੋਸਟਨ ਅਤੇ ਨਿਊਯਾਰਕ ਨਾਂ ਦੇ ਸ਼ਹਿਰਾਂ ਵਿੱਚ ਧਾਰਮਿਕ ਵਿਸ਼ਿਆਂ ਉਤੇ ਭਾਸ਼ਣ ਕਰਦੇ ਰਹੇ। ਇਸੇ ਦੌਰਾਨ ਭਾਵੇਂ ਉਹ ਬੀਮਾਰ ਹੋ ਗਏ ਫਿਰ ਵੀ ਉਨ੍ਹਾਂ ਨੇ ਜੂਨ ੧੮੯੫ ਤੋਂ ਨਵੰਬਰ ੧੮੯੫ ਤਕ ਨਿਊਯਾਰਕ ਦੇ 'ਥਾਊਜ਼ੈਂਡ ਆਈਲੈਂਡ ਪਾਰਕ' ਵਿਖੇ ਉਥੇ ਦੇ ਲੋਕਾਂ ਨੂੰ ਮੁਫਤ ਵਿੱਚ ਵੇਦਾਂਤ ਅਤੇ ਯੋਗ ਸਾਧਨਾ ਦੀ ਸਿੱਖਿਆ ਦਿੱਤੀ। ਸਵਾਮੀ ਵਿਵੇਕਾਨੰਦ ਜੀ ਨੇ ਪਹਿਲੀ ਮਈ ੧੮੯੭ ਨੂੰ ਕੋਲਕਾਤਾ ਵਿੱਚ 'ਰਾਮ ਕ੍ਰਿਸ਼ਣ ਮਿਸ਼ਨ' ਦੀ ਸਥਾਪਨਾ ਕੀਤੀ। ਇਹ 'ਧਰਮਾਰਥ ਟਰੱਸਟ' ਸਵਾਮੀ ਰਾਮ ਕ੍ਰਿਸ਼ਣ 'ਪਰਮ ਹੰਸ' ਦੇ ਪੂਜਾ ਅਤੇ ਨਿਵਾਸ ਅਸਥਾਨ (ਰਾਮ ਕ੍ਰਿਸ਼ਣ ਮੱਠ) ਅਖਵਾਉਣ ਵਾਲੇ 'ਬੇਲੁਰ ਮੱਠ' ਵਿਖੇ ਵਿਦਮਾਨ ਹੈ। ਇਸ ਮਗਰੋਂ ਵਿਵੇਕਾਨੰਦ ਜੀ ਨੇ ਅਲਮੋੜਾ (ਉਤਰਾਖੰਡ) ਦੇ ਨੇੜੇ 'ਮਾਇਆਵਤੀ' ਕਸਬੇ ਅਤੇ 'ਮਦਰਾਸ' (ਤਾਮਿਲਨਾਡੂ) ਵਿਖੇ 'ਅਦ੍ਵੈਤ ਆਸ਼ਰਮ' ਸਥਾਪਿਤ ਕੀਤੇ। ਸਵਾਮੀ ਰਾਮ ਕ੍ਰਿਸ਼ਣ ਜੀ ਨੇ ਅਧਿਆਤਮਕ ਸੰਦੇਸ਼ਾਂ ਅਤੇ ਵਿਵੇਕਾਨੰਦ ਜੀ ਦੇ ਧਾਰਮਿਕ ਇਕਮਿਕਤਾ ਸੰਬੰਧੀ ਵਿਚਾਰਾਂ ਦੇ ਪ੍ਰਚਾਰ ਲਈ ਕਲਕੱਤਾ ਦੇ ਬੇਲੁਰ ਮੱਠ ਤੋਂ 'ਪ੍ਰਬੁੱਧ ਭਾਰਤ' ਨਾਂ ਦੀ ਅੰਗਰੇਜ਼ੀ ਪੱਤ੍ਰਿਕਾ ਅਤੇ 'ਉਦਬੋਧਨ' ਨਾਂ ਦੀ ਬੰਗਾਲੀ ਪੱਤ੍ਰਿਕਾ ਵੀ ਛਪਣ ਲੱਗ ਪਈ। ਉਹ ਬ੍ਰਿਟੇਨੀ, ਵਿਯਨਾ, ਇਸਤੰਬੋਲ, ਏਥਨਜ਼ ਅਤੇ ਮਿਸਰ ਹੁੰਦੇ ਹੋਏ ੯ ਦਸੰਬਰ ੧੯੦੦ ਨੂੰ ਰਾਮ ਕ੍ਰਿਸ਼ਣ ਮਿਸ਼ਨ ਦੇ ਮੁੱਖ ਅਸਥਾਨ ਬੇਲੁਰ ਮੱਠ ਵਿਖੇ ਪਰਤ ਆਏ। ਉਥੇ ਕੁਝ ਦਿਨਾਂ ਬਾਅਦ ਸ਼੍ਰੀ ਬਾਲ ਗੰਗਾਧਰ ਤਿਲਕ, ਭਾਰਤੀ ਰਾਸ਼ਟਰੀਯ ਕਾਂਗਰਸ ਦੇ ਕਈ ਨੇਤਾ ਅਤੇ ਗਵਾਲੀਅਰ ਦਾ ਮਹਾਰਾਜਾ ਸਵਾਮੀ ਜੀ ਦੇ ਦਰਸ਼ਨਾਂ ਲਈ ਆਏ। ਜਾਪਾਨ ਵਿਚ ਦਸੰਬਰ ੧੯੦੧ ਵਿੱਚ ਵਿਸ਼ਵ ਧਰਮ ਦਾ ਸੰਮੇਲਨ ਆਯੋਜਿਤ ਹੋਇਆ, ਉਸ ਵਿੱਚ ਸ਼ਾਮਲ ਹੋਣ ਲਈ ਸਵਾਮੀ ਜੀ ਨੂੰ ਸੱਦਾ ਪੱਤਰ ਘੱਲਿਆ ਗਿਆ ਪਰ ਦਮੇ, ਮਧੂਮੇਹ ਅਤੇ ਉਨੀਂਦਰ ਦੇ ਰੋਗਾਂ ਨਾਲ ਪੀੜਤ ਵਿਵੇਕਾਨੰਦ ਜੀ ਨੇ ਖਿਮਾਯਾਚਨਾ ਕਰ ਲਈ। ਫਿਰ ਵੀ ਉਹ ਕੁਝ ਦਿਨਾਂ ਲਈ ਧਰਮ ਪ੍ਰਚਾਰ ਵਾਸਤੇ ਬੌਧ ਗਯਾ (ਬਿਹਾਰ) ਅਤੇ ਵਾਰਾਣਸੀ (ਉੱਤਰ ਪ੍ਰਦੇਸ਼) ਗਏ। ੪ ਜੁਲਾਈ ੧੯੦੨ ਨੂੰ ਵਿਵੇਕਾਨੰਦ ਜੀ ਨੇ ਸਵੇਰੇ ਨਿੱਤ ਨੇਮ ਕੀਤਾ। ਕਾਲੀ ਮਾਤਾ ਦੀ ਆਰਤੀ ਕੀਤੀ ਅਤੇ ਆਪਣੇ ਗੁਰੂ ਭਾਈ ਸਵਾਮੀ ਪ੍ਰੇਮਾਨੰਦ ਨੂੰ 'ਰਾਮ ਕ੍ਰਿਸ਼ਣ ਮੱਠ' ਦੀ ਉਚਿਤ ਵਿਵਸਥਾ ਲਈ ਨਿਰਦੇਸ਼ ਦਿੱਤਾ। ਫੇਰ ਕੁਝ ਘੰਟਿਆਂ ਬਾਅਦ ਸਦਾ ਲਈ ਅੱਖਾਂ ਮੀਟ ਲਈਆਂ। ਸਵਾਮੀ ਵਿਵੇਕਾਨੰਦ ਜੀ ਦੇ ਕੁਝ ਕਥਨ; ਬਿਨਾਂ ਅਨੁਭਵ ਦੇ ਕੋਰਾ ਸ਼ਾਬਦਿਕ ਗਿਆਨ ਅੰਨ੍ਹਾ ਹੈ। ਆਦਰਸ਼ ਹੀ ਲੋਕਾਂ ਨੂੰ ਮੌਤ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ। ਕੀ ਉਹ ਆਜ਼ਾਦੀ ਪ੍ਰਾਪਤ ਕਰਨ ਦੇ ਯੋਗ ਹੈ? ਜੋ ਦੂਜਿਆਂ ਨੂੰ ਆਜ਼ਾਦੀ ਦੇਣ ਲਈ ਤਿਆਰ ਨਹੀਂ। ਉਪਦੇਸ਼ ਸੁਣਦੇ ਰਹਿਣ ਨਾਲੋਂ ਓਨ੍ਹਾਂ ਵਿੱਚੋਂ ਕੁਝ ਕੁ 'ਤੇ ਅਮਲ ਕਰਨਾ ਵੱਧ ਲਾਭਦਾਇਕ ਰਹਿੰਦਾ ਹੈ। ਸਵਾਮੀ ਵਿਵੇਕਾਨੰਦ ਜੀ ਲਗਭਗ ਦੋ ਵਰ੍ਹਿਆਂ ਤਕ ਸ਼ਿਕਾਗੋ ਤੋਂ ਇਲਾਵਾ ਅਮਰੀਕਾ ਦੇ ਡੈਸਟ੍ਰੋਇਟ, ਬੋਸਟਨ ਅਤੇ ਨਿਊਯਾਰਕ ਨਾਂ ਦੇ ਸ਼ਹਿਰਾਂ ਵਿੱਚ ਧਾਰਮਿਕ ਵਿਸ਼ਿਆਂ ਉਤੇ ਭਾਸ਼ਣ ਕਰਦੇ ਰਹੇ। ਇਸੇ ਦੌਰਾਨ ਭਾਵੇਂ ਉਹ ਬੀਮਾਰ ਹੋ ਗਏ ਫਿਰ ਵੀ ਉਨ੍ਹਾਂ ਨੇ ਜੂਨ ੧੮੯੫ ਤੋਂ ਨਵੰਬਰ ੧੮੯੫ ਤਕ ਨਿਊਯਾਰਕ ਦੇ 'ਥਾਊਜ਼ੈਂਡ ਆਈਲੈਂਡ ਪਾਰਕ' ਵਿਖੇ ਉਥੇ ਦੇ ਲੋਕਾਂ ਨੂੰ ਮੁਫਤ ਵਿੱਚ ਵੇਦਾਂਤ ਅਤੇ ਯੋਗ ਸਾਧਨਾ ਦੀ ਸਿੱਖਿਆ ਦਿੱਤੀ। ਸਵਾਮੀ ਵਿਵੇਕਾਨੰਦ ਜੀ ਨੇ ਪਹਿਲੀ ਮਈ ੧੮੯੭ ਨੂੰ ਕੋਲਕਾਤਾ ਵਿੱਚ 'ਰਾਮ ਕ੍ਰਿਸ਼ਣ ਮਿਸ਼ਨ' ਦੀ ਸਥਾਪਨਾ ਕੀਤੀ। ਇਹ 'ਧਰਮਾਰਥ ਟਰੱਸਟ' ਸਵਾਮੀ ਰਾਮ ਕ੍ਰਿਸ਼ਣ 'ਪਰਮ ਹੰਸ' ਦੇ ਪੂਜਾ ਅਤੇ ਨਿਵਾਸ
Typing Box
Typed Word
10:00
Copyright©punjabexamportal 2018