Reference Text
Time Left
10:00
ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ, ਯੋਧਿਆਂ ਅਤੇ ਸ਼ਹੀਦਾਂ ਦੀ ਧੜਤੀ ਹੋਣ ਦਾ ਮਾਣ ਹਾਸਲ ਹੈ। ਇਸ ਧਰਤੀ ਨੇ ਅਜਿਹੇ ਸੂਰਮਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖ਼ਾਤਰ ਹੱਸਦਿਆਂ-ਹੱਸਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ। ਫ਼ਾਂਸੀ ਚੜ੍ਹਨ ਲੱਗਿਆਂ ਫ਼ਾਂਸੀ ਦੇ ਰੱਸੇ ਨੂੰ ਚੁੰਮਦਿਆਂ ਆਪਣੇ ਗਲ ਵਿਚ ਆਪਣੇ ਹੱਥੀਂ ਆਪ ਪਾਇਆ ਅਤੇ ਮੌਤ ਨੂੰ ਮੌਤ ਨਾ ਸਮਝ ਲਾੜੀ ਸਮਝਿਆ। ਇਹੋ ਜਿਹੇ ਸ਼ਹੀਦਾਂ ਵਿਚੋਂ ਹੀ ਇਕ ਸੀ ਸ਼ਹੀਦ ਊਧਮ ਸਿੰਘ। ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ, 1899 ਈ: ਨੂੰ ਸੁਨਾਮ (ਪੰਜਾਬ) ਵਿਚ ਸ: ਟਿਹਲ ਸਿੰਘ ਦੇ ਘਰ ਹੋਇਆ। ਸ: ਟਹਿਲ ਸਿੰਘ ਰੇਲਵੇ ਫਾਟਕ ‘ਤੇ ਡਿਊਟੀ ਕਰਦਾ ਸੀ। ਊਧਮ ਸਿੰਘ ਦੇ ਬਚਪਨ ਦਾ ਨਾਂਅ ਸ਼ੇਰ ਸਿੰਘ ਸੀ ਅਤੇ ਉਸ ਦਾ ਇੱਕ ਭਰਾ ਮੁਕਤਾ ਸਿੰਘ ਸੀ। ਸ਼ੇਰ ਸਿੰਘ ਅਤੇ ਉਸ ਦਾ ਭਰਾ ‘ਤੇ ਮੁਸੀਬਤਾਂ ਦਾ ਪਹਾੜ ਉਸ ਵੇਲੇ ਡਿੱਗਾ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਬਚਪਨ ਵਿਚ ਹੀ ਪ੍ਰਲੋਕ ਸਿਧਾਰ ਗਏ। ਇਸ ਸਮੇਂ ਸ਼ੇਰ ਸਿੰਘ ਦੀ ਉਮਰ ਕੇਵਲ 7 ਸਾਲ ਸੀ। 24 ਅਕਤੂਬਰ, 1907 ਨੂੰ ਸ਼ੇਰ ਸਿੰਘ ਅਤੇ ਉਸ ਦਾ ਭਰਾ ਮੁਕਤਾ ਸਿੰਘ ਅੰਮ੍ਰਿਤਸਰ ਦੇ ਸੈਂਟਰਲ ਖ਼ਾਲਸਾ ਯਤੀਮਖਾਨੇ ਪਹੁੰਚ ਗਏ। ਯਤੀਮਖਾਨੇ ਦੇ ਨਿਯਮਾਂ ਅਨੁਸਾਰ ਸ਼ੇਰ ਸਿੰਘ ਦਾ ਨਾਂਅ ਬਦਲ ਕੇ ਊਧਮ ਸਿੰਘ ਅਤੇ ਮੁਕਤਾ ਸਿੰਘ ਦਾ ਨਾਂਅ ਬਦਲ ਕੇ ਸਾਧੂ ਸਿੰਘ ਰੱਖ ਦਿੱਤਾ ਗਿਆ। ਦੁਨੀਆ ਵਿਚ ਮੌਜੂਦ ਖੂਨ ਦਾ ਇਕੋ-ਇਕ ਰਿਸ਼ਤਾ ਵੀ ਉਸ ਵੇਲੇ ਖ਼ਤਮ ਹੋ ਗਿਆ ਜਦੋਂ 1917 ਵਿਚ ਸਾਧੂ ਸਿੰਘ ਦੀ ਮੌਤ ਹੋ ਗਈ। 13 ਅਪ੍ਰੈਲ, 1919 ਈ. ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਵਿਚ ਸ਼ਾਂਤੀਪੂਰਵਕ ਇਕੱਠੇ ਹੋਏ ਨਿਹੱਥੇ ਲੋਕਾਂ ਦੇ ਭਾਰੀ ਇਕੱਠ ਉੱਪਰ ਜਨਰਲ ਰੀਜਨਲਡ ਐਡਵਰ ਹੈਰੀ ਡਾਇਰ ਦੁਆਰਾ ਅੰਨ੍ਹੇਵਾਹ ਗੋਲੀਆਂ ਦੀ ਬੁਛਾਰ ਕੀਤੀ ਗਈ। ਇਸ ਇਕੱਠ ਵਿਚ ਸ਼ਾਮਿਲ ਮਾਸੂਮ ਬੱਚੇ, ਬਜ਼ੁਰਗ, ਮਰਦ ਅਤੇ ਔਰਤਾਂ ਵਿਚ ਗੋਲੀਆਂ ਚੱਲਣ ਕਾਰਨ ਭੱਜ-ਦੌੜ ਮਚ ਗਈ। ਤਰਾਸਦੀ ਇਹ ਸੀ ਕਿ ਜਲ੍ਹਿਆਂਵਾਲੇ ਬਾਗ ਦਾ ਇਕ ਹੀ ਦਰਵਾਜ਼ਾ ਹੋਣ ਕਾਰਨ ਲੋਕ ਆਪਣੀਆਂ ਜਾਨਾਂ ਨਾ ਬਚਾਅ ਪਾਏ। ਬਹੁਤ ਸਾਰੇ ਲੋਕਾਂ ਨੇ ਖੂਹ ਵਿਚ ਛਾਲਾਂ ਮਾਰ ਦਿੱਤੀਆ ਅਤੇ ਇਕ ਹਜ਼ਾਰ ਤੋਂ ਵੱਧ ਮਜ਼ਲੂਮ ਲੋਕ ਗੋਲੀਆਂ ਦਾ ਸ਼ਿਕਾਰ ਹੋ ਗਏ। ਜਲ੍ਹਿਆਂਵਾਲੇ ਬਾਗ ਦੀਆਂ ਕੰਧਾਂ ’ਤੇ ਮੌਜੂਦ ਗੋਲੀਆਂ ਦੇ ਨਿਸ਼ਾਨ ਅੱਜ ਵੀ ਉਸ ਦਿਲ-ਕੰਬਾਊ ਘਟਨਾ ਦੀ ਖਬਰ ਜੰਗਲ ਦੀ ਅੱਗ ਵਾਂਗ ਚਾਰ-ਚੁਫ਼ੇਰੇ ਫੈਲਣ ਦੇ ਨਾਲ-ਨਾਲ ਸੱਤ ਸਮੁੰਦਰ ਪਾਰ ਦੁਨੀਆ ਦੇ ਕੋਨੇ-ਕੋਨੇ ਵਿਚ ਪਹੁੰਚ ਗਈ । ਇਸ ਸਮੁੰਦਰੀ ਘਟਨਾ ਦੇ ਕਾਰਨ ਨੌਜਵਾਨ ਵਰਗ ਵਿਚ ਬਗ਼ਾਵਤ ਦੀ ਲਹਿਰ ਹੋਰ ਜ਼ੋਰ ਫੜ ਗਈ। ਇਨ੍ਹਾਂ ਨੌਜਵਾਨਾਂ ਵਿਚੋਂ ਹੀ ਇਕ ਨਾਂਅ ਸ਼ਹੀਦ ਊਧਮ ਸਿੰਘ ਦਾ ਸੀ, ਜਿਸ ਦੇ ਦਿਲ-ਦਿਮਾਗ ’ਤੇ ਇਸ ਘਟਨਾ ਨੇ ਬਹੁਤ ਡੂੰਘਾ ਪ੍ਰਭਾਵ ਪਾਇਆ ਅਤੇ ਉਹ ਬਦਲੇ ਦੀ ਚਿਣਗ ਨੂੰ ਦਿਲ ਵਿਚ ਲੈ ਆਜ਼ਾਦੀ ਦੇ ਰਾਹ ’ਤੇ ਤੁਰ ਪਿਆ। 1920 ਵਿਚ ਊਧਮ ਸਿੰਘ ਭਾਰਤ ਨੂੰ ਛੱਡ ਅਮਰੀਕਾ ਚਲਿਆ ਗਿਆ। ਊਧਮ ਸਿੰਘ ਦੇ ਜੀਵਨ ਉੱਪਰ ਸ: ਭਗਤ ਸਿੰਘ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ। ਉਹ ਸ: ਭਗਤ ਸਿੰਘ ਦੀ ਤਰ੍ਹਾਂ ਹੀ ਗਰਮ ਖਿਆਲੀ ਕ੍ਰਾਂਤੀਕਾਰੀ ਸੀ। ਊਧਮ ਸਿੰਘ ਸੰਨ 1924 ਵਿਚ ਵਿਦੇਸ਼ਾਂ ਵਿਚ ਭਾਰਤ ਦੀ ਆਜ਼ਾਦੀ ਵਿਚ ਭਾਰਤ ਦੀ ਲੜਾਈ ਲੜਨ ਵਾਲੀ ਗ਼ਦਰ ਪਾਰਟੀ ਵਿਚ ਸ਼ਮਿਲ ਹੋ ਗਿਆ। ਸ: ਭਗਤ ਸਿੰਘ ਦੇ ਕਹਿਣ ਉੱਤੇ 27 ਜੁਲਾਈ, 1927
Typing Box
Typed Word
10:00
Copyright©punjabexamportal 2018