Reference Text
Time Left
10:00
ਗੂਗਲ ਨੇ ਅਨੁਵਾਦ, ਸਰਚ ਇੰਜਣ ਤੇ ਹੋਰਨਾਂ ਖੇਤਰਾਂ ਵਿੱਚ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ। ਗੂਗਲ ਦੇ ’ਗੂਗਲ ਹੈਂਡਰਾਈਟਿੰਗ ਇਨਪੁਟ’ ਮੋਬਾਈਲ ਐਪ ਰਾਹੀਂ ਤੁਸੀਂ ਲਿਖ ਕੇ ਟਾਈਪ ਕਰ ਸਕਦੇ ਹੋ। ਇਹ ਟੂਲ ਇੱਕ ਤਰ੍ਹਾਂ ਦਾ ਕੀ-ਬੋਰਡ ਹੈ ਪਰ ਇਸ ਉੱਤੇ ਕੀ ਬੋਰਡ ਦੇ ਬਟਨਾਂ ਦੀ ਬਜਾਏ ਖ਼ਾਲੀ ਥਾਂ ਨਜ਼ਰ ਆਉਂਦੀ ਹੈ। ਇਸ ਨੂੰ ਸਲੇਟ ਵਾਂਗ ਲਿਖਣ ਲਈ ਵਰਤਿਆ ਜਾ ਸਕਦਾ ਹੈ। ਇਸ ’ਤੇ ਉਂਗਲ ਰਾਹੀਂ ਜਾਂ ਬਾਜ਼ਾਰ ਵਿੱਚੋਂ ਮਿਲਣ ਵਾਲੀ ਇੱਕ ਵਿਸ਼ੇਸ਼ ਕਿਸਮ ਦੀ ਕਲਮ (ਸਟਾਈਲਸ) ਰਾਹੀਂ ਟਾਈਪ ਕੀਤਾ ਜਾਂਦਾ ਹੈ। ਜਿਉਂ-ਜਿਉਂ ਤੁਸੀਂ ਅੱਖਰ ਅਤੇ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਉਂਦੇ ਹੋ ਓਵੇਂ-ਓਵੇਂ ਇਹ ਐਪ ਉਸ ਨੂੰ ਟਾਈਪ ਕੀਤੇ ਸ਼ਬਦਾਂ ਨਾਲ ਮੇਲ ਕੇ ਸਕਰੀਨ ਉੱਤੇ ਦਿਖਾਉਂਦੀ ਜਾਂਦੀ ਹੈ। ਇਹ ਐਪ ਉਨ੍ਹਾਂ ਲੋਕਾਂ ਲਈ ਇੱਕ ਜਾਦੂ ਦੀ ਛੜੀ ਹੈ ਜੋ ਟਾਈਪ ਤਾਂ ਕਰਨਾ ਚਾਹੁੰਦੇ ਨੇ ਪਰ ਹੱਥ ਨਾਲ ਲਿਖਣ ਦੀ ਕਲਾ ਨਹੀਂ ਛੱਡਣਾ ਚਾਹੁੰਦੇ। ਸਕਰੀਨ ਸ਼ਾਰਟ ਕਿਵੇਂ ਲਈਏ: ਕਈ ਵਾਰ ਕੰਪਿਊਟਰ ਉੱਤੇ ਖੁੱਲ੍ਹੀ ਸਕਰੀਨ ਦੀ ਅਸੀਂ ਫ਼ੋਟੋ ਸਾਂਭਣਾ ਚਾਹੁੰਦੇ ਹਾਂ। ਇਸ ਫ਼ੋਟੋ ਨੂੰ ‘ਸਕਰੀਨ ਸ਼ਾਟ’ ਕਿਹਾ ਜਾਂਦਾ ਹੈ। ਕੰਪਿਊਟਰ ਉੱਤੇ ਨਜ਼ਰ ਆਉਣ ਵਾਲੇ ਦ੍ਰਿਸ਼ ਦਾ ਸਕਰੀਨ ਸ਼ਾਟ ਲੈਣਾ ਬਹੁਤ ਆਸਾਨ ਹੈ। ਇਹ ਕੰਮ ਤਿੰਨ ਤਰੀਕਿਆਂ ਰਾਹੀਂ ਕੀਤਾ ਜਾ ਸਕਦਾ ਹੈ- ਪਹਿਲਾਂ ਕੀ-ਬੋਰਡ ਦਾ ਪ੍ਰਿੰਟ ਸਕਰੀਨ ਬਟਨ, ਦੂਜਾ ਵਿੰਡੋਜ਼ ਦਾ ਸਨਿਪਿੰਗ ਟੂਲ ਅਤੇ ਤੀਜਾ ਮਾਈਕਰੋਸਾਫ਼ਟ ਵਰਡ ਦੀ ਸਕਰੀਨ ਸ਼ਾਟ ਆਪਸ਼ਨ। ਜਿਸ ਦ੍ਰਿਸ਼ ਨੂੰ ਤੁਸੀਂ ਫ਼ੋਟੋ ਰੂਪ ਵਿੱਚ ਸਾਂਭਣਾ ਚਾਹੁੰਦੇ ਹੋ ਉਸ ਨੂੰ ਸਕਰੀਨ ਉੱਤੇ ਲਿਆਓ ਤੇ ਹੁਣ ਕੀ-ਬੋਰਡ ਦਾ ਪ੍ਰਿੰਟ ਸਕਰੀਨ ਬਟਨ ਦਬਾ ਦਿਓ। ਇਹ ਫ਼ੋਟੋ ਤੁਹਾਡੇ ਕੰਪਿਊਟਰ ਦੀ ਆਰਜ਼ੀ ਮੈਮਰੀ (ਕਲਿੱਪ ਆਰਟ) ਵਿੱਚ ਸੇਵ ਹੋ ਜਾਏਗੀ। ਹੁਣ ਮਾਈਕਰੋਸਾਫ਼ਟ ਵਰਡ ਜਾਂ ਕੋਈ ਹੋਰ ਵਰਡ ਪ੍ਰੋਸੈੱਸਰ ਖੋਲ੍ਹ ਕੇ ਇਸ ਨੂੰ ਪੇਸਟ ਕਰ ਲਓ। ਵਰਡ ਵਿੱਚ ਪੇਸਟ ਕੀਤੀ ਹੋਈ ਫ਼ੋਟੋ ਨੂੰ ਬਾਹਰ ਵੀ ਸੇਵ ਕੀਤਾ ਜਾ ਸਕਦਾ ਹੈ। ਇਸ ਕੰਮ ਲਈ ਫ਼ੋਟੋ ਉੱਤੇ ਰਾਈਟ ਕਲਿੱਕ ਕਰੋ ਅਤੇ ‘ਸੇਵ ਐਜ਼ ਪਿਕਚਰ’ ਵਾਲੀ ਆਪਸ਼ਨ ਲਓ। ਫਾਈਲ ਦਾ ਨਾਮ ਦੇਵੋ ਤੇ ਇਸ ਤਰ੍ਹਾਂ ਤੁਹਾਨੂੰ ਇਹ ਫ਼ੋਟੋ ਦੱਸੇ ਹੋਏ ਟਿਕਾਣੇ ’ਤੇ ਸੇਵ ਹੋਈ ਮਿਲੇਗੀ। ਸਨਿਪਿੰਗ ਸਾਫ਼ਟਵੇਅਰ ਵਿੰਡੋਜ਼ ਦੇ ਨਵੇਂ ਸੰਸਕਰਨ ਵਿੱਚ ਇੱਕ ਛੁਪੇ ਹੋਏ ਟੂਲ ਦੇ ਰੂਪ ਵਿੱਚ ਹੁੰਦਾ ਹੈ। ਇਸ ਨੂੰ ਖੋਲ੍ਹਣ ਲਈ ਸਰਚ ਬਾਕਸ ਵਿਚ ਸਨਿਪਿੰਗ ਟਾਈਪ ਕਰੋ। ਇਹ ਟੂਲ ਸਕਰੀਨ ’ਤੇ ਖੁੱਲ੍ਹ ਜਾਵੇਗਾ। ਹੁਣ ‘ਨਿਊ’ ਬਟਨ ਉੱਤੇ ਕਲਿੱਕ ਕਰੋ। ਮਾਊਸ ਪੁਆਂਇੰਟਰ ਦੀ ਸ਼ਕਲ ਬਦਲੀ ਹੋਈ ਨਜ਼ਰ ਆਏਗੀ। ਹੁਣ ਇਸ ਨੂੰ ਵਰਗਾਕਾਰ ਰੂਪ ਵਿੱਚ ਘੁਮਾ ਕੇ ਦ੍ਰਿਸ਼ ਨੂੰ ਚੁਣੋ। ਜਿਵੇਂ ਹੀ ਮਾਊਸ ਦਾ ਬਟਨ ਛੱਡੋਗੇ ਇਹ ਉਸ ਚੁਣੇ ਹੋਏ ਖੇਤਰ ਦਾ ਸਕਰੀਨ ਸ਼ਾਟ ਲੈ ਲਵੇਗਾ। ਸੇਵ ਕਮਾਂਡ ਦੀ ਮਦਦ ਨਾਲ ਇਸ ਫ਼ੋਟੋ ਨੂੰ ਸੇਵ ਵੀ ਕੀਤਾ ਜਾ ਸਕਦਾ ਹੈ। ਲੋੜ ਅਨੁਸਾਰ ਇਸ ਨੂੰ ਕਿਧਰੇ ਵੀ ਪੇਸਟ ਕੀਤਾ ਜਾ ਸਕਦਾ ਹੈ। ਕੀ-ਬੋਰਡ ਦਾ ਪ੍ਰਿੰਟ ਸਕਰੀਨ ਬਟਨ ਪੂਰੀ ਸਕਰੀਨ ਦਾ ਸਕਰੀਨ ਸ਼ਾਟ ਲੈਂਦਾ ਹੈ ਪਰ ਸਨਿਪਿੰਗ ਟੂਲ ਰਾਹੀਂ ਸਿਰਫ਼ ਤੁਸੀਂ ਚੋਣਵੇਂ ਖੇਤਰ ਦਾ ਹੀ ਸਕਰੀਨ ਸ਼ਾਟ ਲੈ ਸਕਦੇ ਹੋ। ਮਾਈਕਰੋਸਾਫ਼ਟ ਵਰਲਡ ਵਿੱਚ ਸਕਰੀਨ ਸ਼ਾਟ ਸੇਵ ਕਰਨ ਲਈ ਤੁਸੀਂ ਇਨਸਰਟ ਟੈਬ ਦੀ ਵਰਤੋਂ ਕਰ ਸਕਦੇ ਹੋ। ਇਨਸਰਟ ਟੈਬ ਖੋਲ੍ਹਦਿਆਂ ਹੀ ਹੇਠਾਂ ਰੀਬਨ ਉੱਤੇ ‘ਸਕਰੀਨ ਸ਼ਾਟ’ ਆਪਸ਼ਨ ਨਜ਼ਰ ਆਏਗੀ। ਇੱਥੇ ਕਲਿੱਕ
Typing Box
Typed Word
10:00
Copyright©punjabexamportal 2018