Reference Text
Time Left
10:00
ਅਮਰੀਕਾ ਦੇ ਕਈ ਰਾਜਾਂ ਤੇ ਸ਼ਹਿਰਾਂ ਨੇ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨੇ' ਵਜੋਂ ਮਾਨਤਾ ਦਿੱਤੀ ਹੈ | ਇਨ੍ਹਾਂ ਵਿਚ ਦੱਖਣੀ ਕੈਲੀਫੋਰਨੀਆ ਦੇ ਇਰਵਾਈਨ, ਅਨਾਹੀਮ ਤੇ ਰਿਵਰਸਾਈਡ ਸ਼ਹਿਰ ਵੀ ਸ਼ਾਮਿਲ ਹਨ | ਬੀਤੇ ਦਿਨ ਇਰਵਾਈਨ ਵਿਚ ਹਿੰਦੂ ਭਾਈਚਾਰੇ ਦੀ ਤਰਫੋਂ ਹਿੰਦੂਆਂ ਦੇ ਵੱਖ-ਵੱਖ ਆਗੂਆਂ ਤੇ ਹੋਰ ਲੋਕਾਂ ਨੇ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨਾ' ਐਲਾਨੇ ਜਾਣ ਸਬੰਧੀ ਸਿਟੀ ਕੌਂਸਲ ਕੋਲੋਂ ਪੱਤਰ ਪ੍ਰਾਪਤ ਕੀਤਾ | ਸ਼ਹਿਰ ਦੇ ਮੇਅਰ ਫਰਾਹ ਖਾਨ ਨੇ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨਾ' ਐਲਾਨੇ ਜਾਣ ਸਬੰਧੀ ਪੱਤਰ ਪੜਿ੍ਹਆ | ਹਿੰਦੂ ਭਾਈਚਾਰੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਮੌਕੇ ਅਨੇਕਾਂ ਬੁਲਾਰਿਆਂ ਨੇ ਹਿੰਦੂ ਧਰਮ ਬਾਰੇ ਜਾਣਕਾਰੀ ਦਿੱਤੀ | ਇਨ੍ਹਾਂ ਆਗੂਆਂ ਵਿਚ ਹਿੰਦੂ ਸੇਵਕ ਸੰਘ ਦੇ ਪ੍ਰਤੀਨਿੱਧ ਦਿਵਿਆ ਪ੍ਰਭਾ ਵੀ ਸ਼ਾਮਿਲ ਸੀ | ਮਿਨੀਸੋਟਾ ਵਾਸੀ ਵਿਜੇਂਦਰ ਅਗਰਵਾਲ ਨੇ ਦੱਸਿਆ ਕਿ ਅਮਰੀਕਾ ਦੇ 20 ਰਾਜ ਤੇ ਇਕ ਦਰਜਨ ਸ਼ਹਿਰ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨੇ' ਵਜੋਂ ਮਾਨਤਾ ਦੇ ਚੁੱਕੇ ਹਨ। ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਭੋਗ ਉਪਰੰਤ ਸਾਰਾ ਦਿਨ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਗੁਰਵਿੰਦਰ ਸਿੰਘ ਅਤੇ ਭਾਈ ਰਾਮ ਸਿੰਘ ਨੇ ਗੁਰਬਾਣੀ ਦੁਆਰਾ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੋੜਿਆ | ਇਸ ਸਮੇਂ ਭਾਈ ਸਤਬੀਰ ਸਿੰਘ, ਭਾਈ ਸੁਖਵਿੰਦਰ ਸਿੰਘ ਪਟਿਆਲੇ ਵਾਲੇ, ਭਾਈ ਮਨਜੀਤ ਸਿੰਘ ਖਾਲਸਾ ਅਤੇ ਭਾਈ ਪਿ੍ਤਪਾਲ ਸਿੰਘ ਕੈਲਗਰੀ ਵਾਲਿਆ ਨੇ ਕੀਰਤਨ ਕੀਤਾ | ਇਸ ਸਮੇਂ ਬਲਜਿੰਦਰ ਸਿੰਘ ਸੰਧੂ, ਜਰਨੈਲ ਸਿੰਘ ਨਿੱਝਰ ਅਤੇ ਅਮਰਜੀਤ ਸਿੰਘ ਬਰਾੜ ਨੇ ਸੰਗਤ ਨੂੰ ਵਧਾਈ ਦਿੱਤੀ | ਇਸ ਮੌਕੇ ਹਰਜੀਤ ਸਿੰਘ ਸਰੋਆ ਚੇਅਰਮੈਨ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ 'ਚ ਸੰਗਤ ਦਾ ਵਧੇਰੇ ਇਕੱਠ ਵਧਣ ਕਰਕੇ ਗੁਰਦੁਆਰਾ ਸਾਹਿਬ ਜੀ ਇੱਕ ਹੋਰ ਇਮਾਰਤ ਦੀ ਉਸਾਰੀ ਕੀਤੀ ਜਾਵੇਗੀ | ਸਟੇਜ ਸਕੱਤਰ ਦੀ ਸੇਵਾ ਭਾਈ ਬਲਜਿੰਦਰ ਸਿੰਘ ਸੰਧੂ ਨੇ ਨਿਭਾਈ। ਨਜੀਬੁੱਲਾਹ ਜ਼ਾਦਰਾਨ ਸਮੇਤ ਉਪਰਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਯੋਗਦਾਨ ਅਤੇ ਆਫ ਸਪਿਨਰ ਮੁਜੀਬ ਉਰ ਰਹਿਮਾਨ ਵਲੋਂ ਲਈਆਂ ਪੰਜ ਵਿਕਟਾਂ ਦੀ ਬਦੌਲਤ ਅਫ਼ਗਾਨਿਸਤਾਨ ਨੇ ਕੁਆਲੀਫਾਇਰ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਸਕਾਟਲੈਂਡ ਨੂੰ 130 ਨਾਲ ਕਰਾਰੀ ਹਾਰ ਦਿੰਦੇ ਹੋਏ ਟੀ-20 ਵਿਸ਼ਵ ਕੱਪ ਵਿਚ ਧਮਾਕੇਦਾਰ ਸ਼ੁਰੂਆਤ ਕੀਤੀ | ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 190 ਦੌੜਾਂ ਵਿਸ਼ਾਲ ਸਕੋਰ ਬਣਾਇਆ, ਜਿਸ ਦੇ ਜਵਾਬ ਵਿਚ ਸਕਾਟਲੈਂਡ ਦੀ ਟੀਮ ਕੇਵਲ 10.2 ਓਵਰਾਂ ਵਿਚ 60 ਦੌੜਾਂ 'ਤੇ ਹੀ ਢੇਰ ਹੋ ਗਈ | ਅਫ਼ਗਾਨਿਤਾਨ ਵਲੋਂ ਜ਼ਾਦਰਾਨ ਨੇ ਸ਼ਾਨਦਾਰ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ | ਉਸ ਤੋਂ ਇਲਾਵਾ ਰਹਿਮਨੁਉੱਲਾਹ ਗੁਰਬਾਜ਼ ਨੇ 42 ਅਤੇ ਜਜਈ ਨੇ 44 ਦੌੜਾਂ ਦੀ ਪਾਰੀ ਖੇਡਦੇ ਹੋਏ ਟੀਮ ਨੂੰ 190 ਦੇ ਵਿਸ਼ਾਲ ਸਕੋਰ ਤੱਕ ਪਹੁੰਚਾਇਆ | ਸਕਾਟਲੈਂਡ ਕੋਲ ਅਫ਼ਗਾਨ ਦੇ ਸਪਿਨ ਦਾ ਕੋਈ ਜਵਾਬ ਨਹੀਂ ਸੀ | ਮੁਜੀਬ ਨੇ 4 ਓਵਰਾਂ ਵਿਚ 20 ਦੌੜਾਂ ਦੇ ਕੇ ਪੰਜ ਵਿਕਟਾਂ, ਜਦੋਂ ਕਿ ਰਾਸ਼ਿਦ ਖਾਨ ਨੇ 2.2 ਓਵਰਾਂ ਵਿਚ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ ਅਮਰੀਕਾ ਦੇ ਕਈ ਰਾਜਾਂ ਤੇ ਸ਼ਹਿਰਾਂ ਨੇ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨੇ' ਵਜੋਂ ਮਾਨਤਾ ਦਿੱਤੀ ਹੈ | ਇਨ੍ਹਾਂ ਵਿਚ ਦੱਖਣੀ ਕੈਲੀਫੋਰਨੀਆ ਦੇ ਇਰਵਾਈਨ, ਅਨਾਹੀਮ ਤੇ ਰਿਵਰਸਾਈਡ ਸ਼ਹਿਰ ਵੀ ਸ਼ਾਮਿਲ ਹਨ | ਬੀਤੇ ਦਿਨ ਇਰਵਾਈਨ ਵਿਚ ਹਿੰਦੂ ਭਾਈਚਾਰੇ ਦੀ
Typing Box
Typed Word
10:00
Copyright©punjabexamportal 2018