Reference Text
Time Left
10:00
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ੨੦੨੨, ਜਦੋਂ ਰਾਸ਼ਟਰ ਸੁਤੰਤਰਤਾ ਦੀ ੭੫ਵੀਂ ਵਰ੍ਹੇਗੰਢ ਮਨਾਏਗਾ, ਤੱਕ ਹਰੇਕ ਪਰਿਵਾਰ ਕੋਲ ਆਪਣਾ ਘਰ ਹੋਵੇ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੇਂਦਰ ਦੀ ਹਾਊਸਿੰਗ ਯੋਜਨਾ ਦੇ ਲਾਭ ਪ੍ਰਾਪਤ ਕਰਨ ਲਈ ਕੋਈ ਰਿਸ਼ਵਤ ਦੇਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਚ ਕਮਿਸ਼ਨ ਦੇਣ ਦੇ ਸਿਸਟਮ ਦੀ ਕੋਈ ਥਾਂ ਨਹੀਂ ਹੈ। ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ, ਜਿਨ੍ਹਾਂ ਨੇ ਇਕ ਵਾਰ ਦਾਅਵਾ ਕੀਤਾ ਸੀ ਕਿ ਜੇਕਰ ਕੇਂਦਰ ੧ ਰੁਪਈਆ ਜਾਰੀ ਕਰਦਾ ਹੈ ਤਾਂ ਗ਼ਰੀਬ ਤੱਕ ੧੫ ਪੈਸੇ ਪੁੱਜਦੇ ਹਨ, ਵੱਲ ਸਪਸ਼ਟ ਇਸ਼ਾਰਾ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਚ ਜੇਕਰ ਇਕ ਰੁਪਈਆ ਦਿੱਲੀ ਤੋਂ ਜਾਂਦਾ ਹੈ ਤਾਂ ਸਾਰੇ ੧੦੦ ਪੈਸੇ ਗ਼ਰੀਬ ਦੇ ਘਰ ਪੁੱਜਦੇ ਹਨ। ਮੋਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ ਲਾਭਪਾਤਰੀਆਂ ਦੇ ਸਮੂਹਿਕ ਈ ਗ੍ਰਹਿ ਪ੍ਰਵੇਸ਼ ਕਰਵਾਉਣ ਮੌਕੇ ਲਾਭਪਾਤਰੀਆਂ ਨਾਲ ਗੱਲਬਾਤ ਕਰਨ ਦੇ ਬਾਅਦ ਗੁਜਰਾਤ ਦੇ ਕਸਬੇ ਵਾਲਸਾੜ 'ਚ ਪੈਂਦੇ ਪਿੰਡ ਜੁਜਵਾ ਵਿਖੇ ਜਨਤਕ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਸੂਬੇ 'ਚ ਕੇਂਦਰ ਦੀ ਫਲੈਗਸ਼ਿਪ ਯੋਜਨਾ ਤਹਿਤ ਇਕ ਲੱਖ ਤੋਂ ਜ਼ਿਆਦਾ ਘਰ ਬਣਾਏ ਗਏ ਹਨ। ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੁਜਰਾਤ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਲਾਭਪਾਤਰੀਆਂ 'ਚੋਂ ਕੁਝ ਨਾਲ ਗੱਲਬਾਤ ਕਰਨ ਦੇ ਬਾਅਦ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀਆਂ ਮਹਿਲਾ ਲਾਭਪਾਤਰੀਆਂ ਨਾਲ ਗੱਲ ਕਰਦਿਆਂ ਉਹ ਉਨ੍ਹਾਂ ਦੇ ਪਿੱਛੇ ਘਰ ਦੇਖ ਰਹੇ ਸਨ। ਉਨ੍ਹਾਂ ਕਿਹਾ ਤੁਸੀਂ ਹੈਰਾਨ ਹੋਵੋਗੇ ਕਿ ਇਸ ਯੋਜਨਾ ਤਹਿਤ ਕਿੰਨੇ ਚੰਗੀ ਗੁਣਵੱਤਾ ਦੇ ਮਕਾਨ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਬਣਾਉਣੇ ਸੰਭਵ ਹੋ ਸਕੇ ਕਿਉਂਕਿ ਉਨ੍ਹਾਂ ਦੀ ਸਰਕਾਰ 'ਚ ਕਮਿਸ਼ਨ ਦੇਣ ਦੇ ਸਿਸਟਮ ਲਈ ਕੋਈ ਜਗ੍ਹਾ ਨਹੀਂ ਹੈ। ਜੇਕਰ ਇਕ ਰੁਪਈਆ ਦਿੱਲੀ ਤੋਂ ਜਾਂਦਾ ਹੈ ਤਾਂ ਸਾਰੇ ੧੦੦ ਪੈਸੇ ਗ਼ਰੀਬ ਦੇ ਘਰ 'ਚ ਪੁੱਜਦੇ ਹਨ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਚ ਜੁਰਅਤ ਹੈ ਅਤੇ ਜਦੋਂ ਸਾਰਾ ਦੇਸ਼ ਦੇਖ ਰਿਹਾ ਹੈ ਅਤੇ ਮੀਡੀਆ ਹਾਜ਼ਰ ਹੈ, ਉਹ ਮਹਿਲਾ ਲਾਭਪਾਤਰੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਘਰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਕੋਈ ਰਿਸ਼ਵਤ ਜਾਂ ਕਮਿਸ਼ਨ ਦੇਣਾ ਪਿਆ। ਉਨ੍ਹਾਂ ਕਿਹਾ ਕਿ ਜਵਾਬ 'ਚ ਮਾਵਾਂ ਅਤੇ ਭੈਣਾਂ ਸੰਤੁਸ਼ਟੀ ਨਾਲ ਜਵਾਬ ਦੇ ਸਕਦੀਆਂ ਹਨ ਕਿ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਘਰ ਮਿਲੇ ਹਨ ਅਤੇ ਉਨ੍ਹਾਂ ਨੂੰ ਇਕ ਰੁਪਏ ਦੀ ਵੀ ਰਿਸ਼ਵਤ ਨਹੀਂ ਦੇਣੀ ਪਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਯਤਨ ਇਹ ਯਕੀਨੀ ਬਣਾਉਣਾ ਹੈ ਕਿ ੨੦੨੨ ਤੱਕ ਹਰੇਕ ਭਾਰਤੀ ਪਰਿਵਾਰ ਕੋਲ ਆਪਣਾ ਘਰ ਹੋਵੇ। ਉਨ੍ਹਾਂ ਕਿਹਾ ਕਿ ਗੁਜਰਾਤ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ੨੦੨੨, ਜਦੋਂ ਰਾਸ਼ਟਰ ਸੁਤੰਤਰਤਾ ਦੀ ੭੫ਵੀਂ ਵਰ੍ਹੇਗੰਢ ਮਨਾਏਗਾ, ਤੱਕ ਹਰੇਕ ਪਰਿਵਾਰ ਕੋਲ ਆਪਣਾ ਘਰ ਹੋਵੇ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੇਂਦਰ ਦੀ ਹਾਊਸਿੰਗ ਯੋਜਨਾ ਦੇ ਲਾਭ ਪ੍ਰਾਪਤ ਕਰਨ ਲਈ ਕੋਈ ਰਿਸ਼ਵਤ ਦੇਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਚ ਕਮਿਸ਼ਨ ਦੇਣ ਦੇ ਸਿਸਟਮ ਦੀ ਕੋਈ ਥਾਂ ਨਹੀਂ ਹੈ। ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ, ਜਿਨ੍ਹਾਂ ਨੇ ਇਕ
Typing Box
Typed Word
10:00
Copyright©punjabexamportal 2018