Reference Text
Time Left
10:00
ਸ਼੍ਰੋਮਣੀ ਅਕਾਲੀ ਦਲ ਵੱਲੋਂ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਦੇਣ ਲਈ ਨਨਕਾਣਾ ਸਾਹਿਬ ਪਬਲਿਕ ਸਕੂਲ ਈਸੜੂ ’ਚ ਸ਼ਹੀਦੀ ਕਾਨਫਰੰਸ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦੀ ਟੀਮ ਦੇ ਨੌਜਵਾਨਾਂ, ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਇਕ ਵੱਡੇ ਕਾਫਲੇ ਵਿਚ ਖੰਨਾ ਤੋਂ ਈਸੜੂ ਵਿਖੇ ਲਿਆਂਦਾ ਗਿਆ! ਸ਼ਹੀਦ ਦੇ ਆਦਮਕੱਦ ਬੁੱਤ ’ਤੇ ਫੁੱਲ ਮਾਲਾਵਾਂ ਪਾਉਣ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਉਹ ਹਮੇਸ਼ਾਂ ਅੱਗੇ ਵਧੀਆਂ ਹਨ, ਜਿਸ ਤਰ੍ਹਾਂ ਸ਼ਹੀਦ ਕਰਨੈਲ ਸਿੰਘ ਨੇ ਸ਼ਹੀਦੀ ਪਾਈ ਹੈ ਅਜਿਹੀਆਂ ਕੁਰਬਾਨੀਆਂ ਦੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਗੁਰੂਆਂ ਦੇ ਬੱਚੇ ਹਾਂ, ਜਿਨ੍ਹਾਂ ਨੇ ਆਪਣੇ ਬੱਚੇ, ਪਰਿਵਾਰ ਤੇ ਆਪਾ ਵੀ ਦੂਜੇ ਧਰਮਾਂ ਨੂੰ ਬਚਾਉਣ ਲਈ ਵਾਰ ਦਿੱਤਾ! ਸ਼੍ਰੋਮਣੀ ਅਕਾਲੀ ਦਲ ਦਾ ਵਿਰਸਾਵੀ ਕੁਰਬਾਨੀਆਂ ਭਰਿਆ ਹੈ, ਇਸ ਦੀ ਮਿਸਾਲ ਹੋਰ ਕਿਸੇ ਪਾਰਟੀ ਕੋਲ ਨਹੀਂ, ਜੇਕਰ ਪੂਰੇ ਦੇਸ਼ ਅੰਦਰ ਵਿਰਸਾ ਸੰਭਾਲਿਆ ਤਾਂ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ, ਹੋਰ ਕਿਸੇ ਵੀ ਸੂਬੇ ਦੀ ਸਰਕਾਰ ਨੇ ਆਪਣਾ ਵਿਰਸਾ ਨਹੀਂ ਸੰਭਾਲਿਆ, ਜਿਸ ਅਧੀਨ 500 ਕਰੋੜ ਰੁਪਏ ਲਾ ਕੇ ਵਿਰਾਸਤ- ਏ -ਖਾਲਸਾ ਬਣਾਇਆ ਤੇ ਰੋਹੀੜਾ ਤੇ ਗੁਰਦਾਸਪੁਰ ਵਿਖੇ ਘੱਲੂਘਾਰੇ ਦੀਆਂ ਯਾਦਗਾਰਾਂ ਤਿਆਰ ਕੀਤੀਆਂ। ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਇਸ ਪਾਰਟੀ ਦਾ ਪੰਜਾਬ ’ਚ ਕੋਈ ਅਧਾਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਸਾਡੇ ’ਤੇ ਇਲਜ਼ਾਮ ਲਾਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾ ਨੇ ਕਰਵਾਈ; ਇਹ ਗੱਲਾਂ ਉਹ ਕਾਂਗਰਸ ਪਾਰਟੀ ਵੀ ਕਰ ਰਹੀ ਹੈ, ਜਿਸ ਦੀ ਸਰਕਾਰ ਵੇਲੇ ਸ੍ਰੀ ਹਰਮਿੰਦਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ’ਚ ਕਦੇ ਅਜਿਹਾ ਸਮਾਂ ਨਹੀਂ ਆਇਆ, ਜਦੋਂ ਪ੍ਰਕਾਸ਼ ਸਿੰਘ ਬਾਦਲ ਕਿਸੇ ਸ਼ਹੀਦੀ ਕਾਨਫਰੰਸ ’ਚ ਨਾ ਪੁੱਜੇ ਹੋਣ ਤੇ ਦੂਜੇ ਪਾਸੇ ਕੈਪਟਨ ਡੇਢ ਸਾਲ ਦੇ ਰਾਜ ਅੰਦਰ ਸਿਆਸੀ ਕਾਨਫਰੰਸਾਂ ’ਤੇ ਨਹੀਂ ਪੁੱਜੇ। ਉਨ੍ਹਾਂ ਦਾ ਧਿਆਨ ਸਿਰਫ ਐਸ-ਪ੍ਰਸ਼ਤੀ ਵੱਲ ਹੀ ਹੈ, ਸ਼ਹੀਦੀ ਕਾਨਫਰੰਸ ਲਈ ਉਨ੍ਹਾਂ ਕੋਲ ਟਾਈਮ ਹੀ ਨਹੀਂ ਹੈ; ਬਿਕਰਮ ਸਿੰਘ ਮਜੀਠੀਆ ਨੇ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਕਿਹਾ ਕਿ ਸਾਨੂੰ ਸ਼ਹਾਦਤਾਂ ਦੀ ਗੁੜ੍ਹਤੀ ਸਾਡੇ ਵਿਰਸੇ ਚੋਂ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਦੇਣ ਲਈ ਨਨਕਾਣਾ ਸਾਹਿਬ ਪਬਲਿਕ ਸਕੂਲ ਈਸੜੂ ’ਚ ਸ਼ਹੀਦੀ ਕਾਨਫਰੰਸ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦੀ ਟੀਮ ਦੇ ਨੌਜਵਾਨਾਂ, ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਇਕ ਵੱਡੇ ਕਾਫਲੇ ਵਿਚ ਖੰਨਾ ਤੋਂ ਈਸੜੂ ਵਿਖੇ ਲਿਆਂਦਾ ਗਿਆ! ਸ਼ਹੀਦ ਦੇ ਆਦਮਕੱਦ ਬੁੱਤ ’ਤੇ ਫੁੱਲ ਮਾਲਾਵਾਂ ਪਾਉਣ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਉਹ ਹਮੇਸ਼ਾਂ ਅੱਗੇ ਵਧੀਆਂ ਹਨ, ਜਿਸ ਤਰ੍ਹਾਂ ਸ਼ਹੀਦ ਕਰਨੈਲ ਸਿੰਘ ਨੇ ਸ਼ਹੀਦੀ ਪਾਈ ਹੈ ਅਜਿਹੀਆਂ ਕੁਰਬਾਨੀਆਂ ਦੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ
Typing Box
Typed Word
10:00
Copyright©punjabexamportal 2018