Reference Text
Time Left
10:00
ਆਪਣੀ ਬੋਲੀ ਨੂੰ ਤਿਆਗਣ ਦਾ ਜਿਹੜਾ ਰੁਝਾਨ ਨਵੀਂ ਪੀੜ੍ਹੀ ਅੰਦਰ ਭਾਰੂ ਹੋ ਰਿਹਾ ਹੈ ਇਸ ਦਾ ਹੱਲ ਹਰ ਸਭਿਆਚਾਰ ਜਾਂ ਕੌਮ ਦੇ ਲੋਕਾਂ ਨੇ ਆਪਣੀ ਆਪਣੀ ਸਮਝ ਅਤੇ ਸਮਰੱਥਾ ਅਨੁਸਾਰ ਕਰਨਾ ਹੈ ਪਰ ਜਿਸ ਕਦਰ ਇਹ ਵਰਤਾਰਾ ਵੱਧ ਰਿਹਾ ਹੈ ਇਸ ਦੇ ਸਿੱਧੇ ਅਤੇ ਸੌਖੇ ਹੱਲ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ। ਕੋਈ ਮਨੁੱਖ ਕਈ ਬੋਲੀਆਂ ਵੀ ਬੋਲ ਸਕਦਾ ਹੈ ਪਰ ਸਹੀ ਸਮਝ ਉਸ ਬੋਲੀ ਦੀ ਹੀ ਮੰਨੀ ਜਾਂਦੀ ਹੈ ਜਿਸ ਦੇ ਅਰਥਾਂ ਦੀ ਸਭਿਆਚਾਰਕ ਸਮਝ ਹੋਵੇ। ਆਮ ਤੌਰ ਉਤੇ ਬੰਦੇ ਨੂੰ ਉਸੇ ਸਭਿਆਚਾਰ ਦੀ ਸਮਝ ਹੁੰਦੀ ਹੈ ਜਿਸ ਵਿੱਚ ਉਹ ਜਨਮ ਲੈਂਦਾ ਹੈ। ਕਿਸੇ ਬੋਲੀ ਨੂੰ ਜਨਮ ਤੋਂ ਬੋਲਣ ਵਾਲੇ ਆਮ ਲੋਕਾਂ ਦੀ ਬੋਲ ਚਾਲ ਕਿਤਾਬੀ ਬੋਲ਼ੀ ਜਾਂ ਪੜ੍ਹੇ ਲਿਖੇ ਲੋਕਾਂ ਦੀ ਬੋਲੀ ਨਾਲੋਂ ਜਿਆਦਾ ਮੁਹਾਵਰੇਦਾਰ ਅਤੇ ਠੇਠ ਹੁੰਦੀ ਹੈ।ਇਹ ਗੱਲ ਸਾਡੀ ਚਿੰਤਾ ਵਿੱਚ ਵਾਧਾ ਕਰਨ ਵਾਲੀ ਹੈ ਕਿ ਗੱਲ ਆਪਣੀ ਬੋਲੀ ਨਾ ਬੋਲਣ ਤੋਂ ਅੱਗੇ ਲੰਘ ਕੇ ਆਪਣੀ ਬੋਲੀ ਸਮਝ ਨਾ ਆਉਣ ਤੱਕ ਪੁਜ ਗਈ ਹੈ।ਸਾਡੀ ਪੀੜ੍ਹੀ ਦਾ ਵੱਡਾ ਹਿੱਸਾ, ਖਾਸ ਕਰਕੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੀ ਜਵਾਨੀ ਜਿੰਨੀ ਕੁ ਵੀ ਪੰਜਾਬੀ ਬੋਲਦੀ ਹੈ ਉਹ ਵੀ ਪੰਜਾਬੀ ਮੁਹਾਵਰੇ ਤੋਂ ਸੱਖਣੀ ਹੁੰਦੀ ਹੈ। ਫਿਕਰ ਕੀਤਾ ਜਾ ਰਿਹਾ ਹੈ ਕਿ ਜਵਾਨੀ ਧਰਮ ਤੋਂ ਦੂਰ ਜਾ ਰਹੀ ਹੈ ਪਰ ਦੂਜੇ ਪਾਸੇ ਉਹ ਬੋਲੀ ਤੋਂ ਹੀ ਹੀਣੀ ਹੁੰਦੀ ਜਾ ਰਹੀ ਹੈ। ਅਸੀਂ ਹੱਕ ਸੱਚ ਤੋਂ ਸੱਖਣੇ ਬੰਦੇ ਨੂੰ ਧਰਮ ਤੋਂ ਡਿੱਗਿਆ ਹੋਇਆ ਮੰਨਦੇ ਹਾਂ ਪਰ ਜਦ ਬੰਦੇ ਆਪਣੀ ਬੋਲੀ ਤੋਂ ਹੀਣੇ ਹੋਣ ਤਾਂ ਸਭਿਆਚਾਰਕ ਕਦਰਾਂ ਕੀਮਤਾਂ ਤੋਂ ਹੀ ਵਾਂਝੇ ਹੋ ਜਾਂਦੇ ਹਨ।ਇਸ ਧਰਤੀ ਉਤੇ ਬੰਦੇ ਨੇ ਜੋ ਕੁਝ ਕਮਾਇਆ-ਬਣਾਇਆ ਹੈ,ਉਹ ਬੋਲੀ ਰਾਹੀਂ ਹੀ ਹੈ ਜਦ ਬੰਦਾ ਇਸ ਤੋਂ ਹੀ ਸੱਖਣਾ ਹੋ ਜਾਏ ਤਾਂ ਉਹ ਕੁਲ ਮਨੁੱਖੀ ਵਿਰਾਸਤ ਤੋਂ ਹੀ ਬੇਦਖਲ ਹੋ ਜਾਂਦਾ ਹੈ। ਇਹ ਵਰਤਾਰਾ ਸਾਡੇ ਸਾਹਮਣੇ ਵਾਪਰ ਰਿਹਾ ਹੈ। ਅਸੀਂ ਆਮ ਵੇਖ ਸਕਦੇ ਹਾਂ ਕਿ ਜੇ ਕੋਈ ਬੰਦਾ ਪੰਜਾਬੀ ਮੁਹਾਵਰੇ ਯਾਨੀ ਆਪਣੀ ਬੋਲੀ ਵਿੱਚ ਗੱਲ ਕਰਦਾ ਹੈ ਤਾਂ ਨਾਲ ਵਾਲੇ ਹੀ ਉਸ ਨੂੰ ਪੇਂਡੂ ਸਮਝਣ ਲੱਗ ਪੈਂਦੇ ਹਨ। ਇਥੇ ਪੇਂਡੂ ਤੋਂ ਭਾਵ ਉਸ ਬਾਰੇ ਇਹ ਰਾਇ ਬਣਾ ਲਈ ਜਾਂਦੀ ਹੈ ਕਿ ਉਸ ਦੀ ਸਮਝ ਦਾ ਪੱਧਰ ਨੀਂਵਾ ਹੈ ਜਾਂ ਫਿਰ ਉਸ ਦੇ ਜ਼ਿੰਦਗੀ ਜੀਣ ਦਾ ਪੱਧਰ ਨੀਂਵਾ ਹੈ। ਅੱਜ ਕੱਲ੍ਹ ਜਿਆਦਾ ਕਰਕੇ ਬੰਦੇ ਦੇ ਪਹਿਨਣ ਜਾਂ ਉਸ ਕੋਲ ਸਾਧਨ ਤੋਂ ਉਸ ਦੀ ਹਸਤੀ ਨੂੰ ਮਿਣਿਆ-ਤੋਲਿਆ ਜਾਂਦਾ ਹੈ।ਅੱਜ ਦੇ ਸਮੇਂ ਵਿੱਚ ਕੰਪਨੀਆਂ ਦਾ ਮਾਰਕਾ ਬੰਦੇ ਦੀ ਪਛਾਣ ਬਣ ਗਿਆ ਹੈ ਅਤੇ ਗੁਣਾਂ ਦੀ ਗੱਲ ਪਿਛਾਂਹ ਰਹਿ ਗਈ ਹੈ। ਆਪਣੀ ਬੋਲੀ ਨੂੰ ਤਿਆਗਣ ਦਾ ਜਿਹੜਾ ਰੁਝਾਨ ਨਵੀਂ ਪੀੜ੍ਹੀ ਅੰਦਰ ਭਾਰੂ ਹੋ ਰਿਹਾ ਹੈ ਇਸ ਦਾ ਹੱਲ ਹਰ ਸਭਿਆਚਾਰ ਜਾਂ ਕੌਮ ਦੇ ਲੋਕਾਂ ਨੇ ਆਪਣੀ ਆਪਣੀ ਸਮਝ ਅਤੇ ਸਮਰੱਥਾ ਅਨੁਸਾਰ ਕਰਨਾ ਹੈ ਪਰ ਜਿਸ ਕਦਰ ਇਹ ਵਰਤਾਰਾ ਵੱਧ ਰਿਹਾ ਹੈ ਇਸ ਦੇ ਸਿੱਧੇ ਅਤੇ ਸੌਖੇ ਹੱਲ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ। ਕੋਈ ਮਨੁੱਖ ਕਈ ਬੋਲੀਆਂ ਵੀ ਬੋਲ ਸਕਦਾ ਹੈ ਪਰ ਸਹੀ ਸਮਝ ਉਸ ਬੋਲੀ ਦੀ ਹੀ ਮੰਨੀ ਜਾਂਦੀ ਹੈ ਜਿਸ ਦੇ ਅਰਥਾਂ ਦੀ ਸਭਿਆਚਾਰਕ ਸਮਝ ਹੋਵੇ। ਆਮ ਤੌਰ ਉਤੇ ਬੰਦੇ ਨੂੰ ਉਸੇ ਸਭਿਆਚਾਰ ਦੀ
Typing Box
Typed Word
10:00
Copyright©punjabexamportal 2018