Punjabi Typing Paragraph
ਹਜੂਮੀ ਕਤਲ ਇੱਕ ਸਮੂਹ ਜਾਂ ਭੀੜ ਦੁਆਰਾ ਕਿਸੇ ਵਿਅਕਤੀ ਨੂੰ ਬਿਨਾਂ ਨਿਆਂ ਪ੍ਰਕਿਰਿਆ ਅਪਨਾਇਆਂ ਮੌਤ ਦੀ ਸਜ਼ਾ ਦੇਣ ਨੂੰ ਕਿਹਾ ਜਾਂਦਾ ਹੈ। ਇਹ ਮੁਜਰਮ ਨੂੰ ਭੀੜ ਦੁਆਰਾ ਸਜ਼ਾ ਦੇਣ ਜਾਂ ਕਿਸੇ ਸਮੂਹ ਨੂੰ ਡਰਾਉਣਾ, ਧਮਕਾਉਣਾ, ਭੈ-ਭੀਤ ਕਰਨਾ, ਦਬਕਾਉਣਾ ਲਈ ਕੀਤਾ ਜਾਂਦਾ ਹੈ। ਇਹ ਸਮੂਹ ਦਾ ਸਮਾਜਿਕ ਨਿਯੰਤਰਣ ਸਥਾਪਤ ਕਰਨ ਲਈ ਵਰਤਿਆ ਜਾਂਦਾ ਸਿਰੇ ਦਾ ਰੂਪ ਹੈ।ਇਹ ਕਤਲ ਜਨਤਕ ਤਮਾਸ਼ੇ ਦੇ ਪ੍ਰਦਰਸ਼ਨ ਨਾਲ ਕੀਤੇ ਜਾਂਦੇ ਹਨ। ਇਹ ਅੱਤਵਾਦ ਦਾ ਇੱਕ ਰੂਪ ਹੈ ਅਤੇ ਕਾਨੂੰਨ ਦੁਆਰਾ ਸਜ਼ਾ ਯੋਗ ਹੈ। ਹਰ ਸਮਾਜ ਵਿਚ ਹਜੂਮੀ ਕਤਲ ਜਾਂ ਹਜੂਮੀ ਹਿੰਸਾ ਦੀਆਂ ਘਟਨਾਵਾਂ ਦੇਖੀਆਂ ਜਾਂ ਸਕਦੀਆਂ ਹਨ। ਸੰਯੁਕਤ ਰਾਜ ਅਮਰੀਕਾ ਵਿੱਚ ਅਫਰੀਕਣ ਅਮਰੀਕੀਆਂ ਦੇ ਫਾਂਸੀ ਦੇਣ ਨਾਲ ਕਤਲ ਵੀਹਵੀਂ ਸਦੀ ਦੀ ਸ਼ੁਰੂਆਤ ਪੁਨਰਸਿਰਜਣਾ ਦੇ ਯੁੱਗ ਵੇਲੇ ਆਮ ਦੁਹਰਾਏ ਜਾਣ ਵਾਲੀ ਗੱਲ ਬਣ ਗਏ ਸਨ। ਉਸ ਸਮੇਂ ਜਦ ਦੱਖਣੀ ਸੂਬੇ ਅਫ਼ਰੀਕਣ ਅਮਰੀਕਨਾਂ ਨੂੰ ਕਾਨੂੰਨੀ ਤੌਰ ਤੇ ਭੇਦ-ਭਾਵ ਥੋਪ ਰਹੇ ਸਨ ਅਤੇ ਉਹਨਾਂ ਨੂੰ ਭਜਾਉਣ ਲਈ ਆਪਣੇ ਨਵੇਂ ਸੰਵਿਧਾਨ ਤਿਆਰ ਕਰ ਰਹੇ ਸਨ । ਉਸ ਸਮੇਂ ਬਹੁਤੇ ਹਜੂਮੀ ਕਤਲ ਗੋਰਿਆਂ ਦੀਆਂ ਭੀੜਾਂ ਵੱਲੋਂ ਕੀਤੇ ਗਏ ਜਿਸ ਦਾ ਨਿਸ਼ਾਨਾ ਕਾਲੇ ਲੋਕ ਸਨ ਅਤੇ ਆਮਤੌਰ ਤੇ ਸ਼ੱਕੀ ਵਿਅਕਤੀਆਂ ਨੂੰ ਮੁਕੱਦਮਾ ਚੱਲਣ ਤੋਂ ਜਾਂ ਗਿਰਫਤਾਰ ਹੋਣ ਤੋਂ ਪਹਿਲਾਂ ਹੀ ਛੁੜਾ ਲਿਆ ਜਾਂਦਾ ਸੀ। ਇਹਨਾਂ ਕਾਰਵਾਈਆਂ ਦਾ ਮੁੱਖ ਤੱਤ ਰਾਜਨੀਤਿਕ ਸੰਦੇਸ਼ ਦੇ ਰੂਪ ਵਿੱਚ ਗੋਰਿਆਂ ਦੀ ਚੜ੍ਹਤ ਅਤੇ ਕਾਲਿਆਂ ਦੀ ਨਿਰਬਲਤਾ ਦੇ ਰੂਪ ਵਿੱਚ ਸਾਹਮਣੇ ਆਉਂਦਾ ਸੀ। ਹਜੂਮੀ ਕਤਲਾਂ ਦੀਆਂ ਫੋਟੋਵਾਂ ਖਿੱਚੇ ਜਾਣਾ ਜਾਂ ਉਹਨਾਂ ਦਾ ਪੋਸਟਕਾਰਡਾਂ ਦੇ ਰੂਪ ਵਿੱਚ ਛਪਣਾ ਸੰਯੁਕਤ ਰਾਜ ਵਿੱਚ ਇਹਨਾਂ ਕਾਰਿਆਂ ਨੂੰ ਵਧਾਉਣ ਦਾ ਹੀ ਕੰਮ ਕਰਦਾ ਸੀ। ਕਰੋਪੀ ਜਾਂ ਈਰਖਾ ਦਾ ਸ਼ਿਕਾਰ ਲੋਕਾਂ ਨੂੰ ਕਈ ਵਾਰ ਗੋਲੀ ਮਾਰ ਦਿੱਤੀ ਜਾਂਦੀ ਜਾਂ ਜਿੰਦਾ ਜਲਾਇਆ ਜਾਂਦਾ ਜਾਂ ਫਿਰ ਦੁਖੀ ਕਰਕੇ ਕੱਟ-ਵੱਢ ਦਿੱਤਾ ਜਾਂਦਾ। ਕੁਝ ਮਾਮਲਿਆਂ ਵਿੱਚ ਤਾਂ ਕੱਟੇ-ਵੱਢੇ ਸਰੀਰ ਦੇ ਅੰਗ ਲੋਕਾਂ ਨੇ ਯਾਦਗਾਰ ਵਜੋਂ ਵੀ ਸੰਭਾਲ ਲਏ ਸਨ। ਖਾਸਕਰ ਪੱਛਮ ਵਿੱਚ ਹੋਰਨਾਂ ਘੱਟ ਗਿਣਤੀਆਂ ਜਿਵੇਂ ਮੂਲ ਅਮਰੀਕਨਾਂ, ਮੈਕਸੀਕਨਾਂ ਜਾਂ ਏਸ਼ੀਅਨਾਂ ਨੂੰ ਹਜੂਮੀ ਕਤਲਾਂ ਦਾ ਨਿਸ਼ਾਨਾ ਬਣਾਇਆ ਗਿਆ। ਦੱਖਣੀ ਸੂਬਿਆਂ ਵਿੱਚ ਸਭ ਤੋਂ ਵੱਧ ਹਜੂਮੀ ਕਤਲ ਕੀਤੇ ਗਏ।
Typing Editor Typed Word :
Note: Minimum 276 words are required to enable this repeat button.