Punjabi Typing Paragraph
ਏਨੀ ਵੱਡੀ ਗਿਣਤੀ ਵੱਖ-ਵੱਖ ਤਰ੍ਹਾਂ ਬਾਰੂਦ ਦੇ ਢੇਰ ’ਤੇ ਬਿਠਾ ਦਿੱਤਾ ਹੈ। ਭਾਰਤ ਨਾਲ ਮੁਕਾਬਲੇਬਾਜ਼ੀ ਵਿੱਚ ਇਸ ਨੇ ਖ਼ਤਨਾਕ ਹਥਿਆਰ ਪ੍ਰਮਾਣੂ ਬੰਬ ਬਣਾ ਲਏ ਹਨ, ਜਿਨ੍ਹਾਂ ਨੂੰ ਸੰਭਾਲ ਸਕਣਾ ਹੀ ਇਸ ਲਈ ਔਖਾ ਹੋਇਆ ਪਿਆ ਹੈ। ਦੁਨੀਆ ਭਰ ਵਿਚ ਇਹ ਸਿਹਮ ਛਾਇਆ ਰਹਿੰਦਾ ਹੈ ਕਿ ਅਜਿਹੀਆਂ ਹਕੂਮਤਾਂ ਦੇ ਚਲਦਿਆਂ ਜੇਕਰ ਇਹ ਪ੍ਰਮਾਣੂ ਹਥਿਆਰ ਅੱਤਵਾਦੀ ਸੰਗਠਨਾਂ ਦੇ ਹੱਥ ਲੱਗ ਜਾਂਦੇ ਹਨ ਤਾਂ ਉਹ ਦੁਨੀਆ ਭਰ ਵਿਚ ਤਬਾਹੀ ਮਚਾਉਣ ਦੇ ਸਮਰੱਥ ਹੋ ਜਾਣਗੇ। ਪੈਦਾ ਹੋਏ ਅਜਿਹੇ ਹਾਲਾਤ ਵਿਚ ਭਾਰਤ ਲਈ ਇਸ ਮੁਲਕ ਨਾਲ ਕਿਸੇ ਨਾ ਕਿਸੇ ਤਰ੍ਹਾਂ ਕੋਈ ਸਾਂਝ ਬਣਾਈ ਰੱਖਣਾ ਇਕ ਮਜਬੂਰੀ ਬਣ ਗਿਆ ਹੈ। ਇਸ ਲਈ ਅਨੇਕਾਂ ਵਾਰ ਆਪਸੀ ਵਪਾਰ ਵਧਾਉਣ ਦੇ ਯਤਨ ਹੋਏ। ਸੱਭਿਆਚਾਰਕ ਤਾਲਮੇਲ ਜਾਰੀ ਰੱਖਣ ਦੀਆਂ ਕੋਸ਼ਿਸ਼ਾਂ ਹੋਈਆਂ , ਕਿਉਂਕਿ ਦੋਵਾਂ ਦੇਸ਼ਾਂ ਵਿਚ ਸਾਂਝ ਦੀਆਂ ਕੜੀਆਂ ਸਦੀਆਂ ਪੁਰਾਣੀਆਂ ਹਨ। ਇਸ ਲਈ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਣਾ ਮੁਸ਼ਕਿਲ ਹੈ। ਨਾਗਰਿਕਾਂ ਦੀਆਂ ਆਪਸੀ ਰਿਸ਼ਤੇਦਾਰੀਆਂ ਹਨ। ਇਤਿਹਾਸਕ ਅਤੇ ਧਾਰਮਿਕ ਸਥਾਨ ਸਾਂਝੇ ਹਨ। ਵੱਡੀ ਸੱਭਿਆਚਾਰਕ ਨੇੜਤਾ ਹੈ। ਹੁੰਦੇ ਅਜਿਹੇ ਲਗਾਤਾਰ ਆਦਾਨ-ਪ੍ਰਦਾਨ ਵਿਚ ਬਹੁਤ ਸਾਰੀਆਂ ਖਾਮੀਆਂ ਅਤੇ ਗ਼ਲਤੀਆਂ ਰਹਿ ਜਾਂਦੀਆਂ ਹਨ। ਦੋਵਾਂ ਦੇਸਾਂ ਦੇ ਨਾਗਰਿਕ ਇਕ ਜਾਂ ਦੂਜੇ ਦੇਸ਼ ਵਿਚ ਕਿਸੇ ਕਾਰਨ ਭਟਕ ਜਾਂਦੇ ਹਨ। ਮਛੇਰੇ ਪਾਣੀਆਂ ਦੀਆਂ ਲਹਿਰਾਂ ਵਿਚ ਬਣੀਆਂ ਸਰਹੱਦਾਂ ਵਿਚ ਗੁਆਚ ਕੇ ਰਹਿ ਜਾਂਦੇ ਹਨ। ਇਸੇ ਕਰਕੇ ਸਬੰਧਾਂ ਵਿਚ ਵੱਡਾ ਤਣਾਅ ਹੋਣ ਦੇ ਬਾਵਜੂਦ ਆਪਸੀ ਸਮਝੌਤੇ ਹੁੰਦੇ ਰਹਿੰਦੇ ਹਨ। ਦਹਾਕਾ ਭਰ ਪਹਿਲਾਂ ਮਈ ੨੦੦੮ ਵਿਚ ਦੋਵਾਂ ਦੇਸ਼ਾਂ ਵਿਚ ਇਕ-ਦੂਸਰੇ ਦੇ ਕੈਦੀਆਂ ਨੂੰ ਆਪਸ ਵਿਚ ਮਿਲ ਕੇ ਆਦਾਨ-ਪ੍ਰਦਾਨ ਕਰਨ ਦਾ ਸਮਝੌਤਾ ਹੋਇਆ ਸੀ। ਇਸ ਅਧੀਨ ਮਛੇਰੇ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਕੈਦੀਆਂ ਦਾ ਵਟਾਂਦਰਾ ਹੁੰਦਾ ਰਹਿੰਦਾ ਹੈ। ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਵਲੋਂ ੨੬ ਭਾਰਤੀ ਮਛੇਰਿਆਂ ਅਤੇ ੩ ਸਿਵਲ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਅਤੇ ਭਾਰਤ ਵਲੋਂ ੭ ਪਾਕਿਸਤਾਨੀ ਕੈਦੀਆਂ ਨੂੰ ਛੱਡਣਾ , ਇਸੇ ਲੜੀ ਦੀ ਇਕ ਕੜੀ ਹੈ। ਇਸੇ ਵਿਚ ਗਜ਼ਾਨੰਦ ਵਰਗੇ ਕੈਦੀਆਂ ਦਾ ਨਾਂਅ ਆਉਂਦਾ ਹੈ, ਜੋ ਗ਼ਲਤੀ ਨਾਲ ਸਰਹੱਦ ਪਾਰ ਚਲਾ ਗਿਆ ਅਤੇ ਪਾਕਿਸਤਾਨ ਦੀ ਫ਼ੌਜ ਵਲੋਂ ਫੜ ਲਿਆ ਗਿਆ ਸੀ। ਉਸ ਨੂੰ
Typing Editor Typed Word :
Note: Minimum 276 words are required to enable this repeat button.