Punjabi Typing Paragraph
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਪੰਜਾਬ, ਭਾਰਤ ਵਿੱਚ ਸਥਿਤ ਖੇਤੀਬਾੜੀ ਬਾਰੇ ਇੱਕ ਉੱਤਮ ਯੂਨਿਵਰਸਿਟੀ ਹੈ। ਇਹ ਸੰਯੁਕਤ ਪੰਜਾਬ ਵਿੱਚ ੧੯੬੨ ਵਿੱਚ ਬਣਾਈ ਗਈ ਸੀ। ਹੁਣ ਹਰਿਆਣਾ ਤੇ ਪੰਜਾਬ ਦੀਆਂ ਵੱਖ ਵੱਖ ਖੇਤੀਬਾੜੀ ਯੂਨੀਵਰਸਿਟਿਆਂ ਹਨ। ਯੂਨਿਵਰਸਿਟੀ ਵਿੱਚ ਚਾਰ ਕਾਲਜ ਹਨ: ਕਾਲਜ ਆਫ ਐਗਰੀਕਲਚਰ, ਕਾਲਜ ਆਫ ਐਗਰੀਕਲਚਰਲ ਇੰਜੀਨਅਰਿੰਗ,ਕਾਲਜ ਆਫ ਹੋਮ ਸਾਇੰਸ ਤੇ ਕਾਲਜ ਆਫ ਬੇਸਿਕ ਸਾਇੰਸਸ ਤੇ ਹੁਮੈਨਿਅਟੀਜ। ੨੦੦੫ ਵਿੱਚ ਇਸ ਯੂਨੀਵਰਸਿਟੀ ਵਿੱਚੋਂ ਹੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਂਇਸਸ ਯੂਨੀਵਰਸਿਟੀ ਨੇ ਜਨਮ ਲਿਆ । ਇਹ ਯੂਨੀਵਰਸਿਟੀ ੧੯੬੨ ਵਿੱਚ ਪੰਜਾਬ ਦੀ ਸੇਵਾ ਲਈ ਸਥਾਪਿਤ ਹੋਈ । ਪੰਜਾਬ ਦੀ ਅੰਨ ਸੁਰੱਖਿਆ ਤੇ ਪੈਦਾਵਾਰ ਵਧਾਉਣ ਲਈ ਇਸ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਹੈ। ਪਸ਼ੂ ਪਾਲਣ, ਮੁਰਗੀ ਪਾਲਣ ਆਦਿ ਵਰਗੇ ਧੰਦਿਆਂ ਵਿੱਚ ਇਸ ਯੂਨੀਵਰਸਿਟੀ ਨੇ ਸਲਾਹੁਣਯੋਗ ਕੰਮ ਕੀਤਾ ਹੈ। ਖੇਤੀਬਾੜੀ ਖੋਜ਼, ਪੜਾਈ ਤੇ ਪਸਾਰ ਦੇ ਖੇਤਰ ਵਿੱਚ ੧੯੯੫ ਵਿੱਚ ਇਸ ਨੂੰ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਵੀ ਐਲਾਨਿਆ ਗਿਆ। ਯੂਨੀਵਰਸਿਟੀ ਨੂੰ ਖੇਡਾਂ ਦੇ ਖੇਤਰ ਵਿੱਚ ਵੀ ਚੰਗੇ ਮਾਨ-ਸਨਮਾਣ ਅਤੇ ਸ਼ੌਹਰਤ ਹਾਸਲ ਹੈ। ਖਿਡਾਰੀਆਂ ਲਈ ਸਾਰੀਆਂ ਸਹੂਲਤਾਂ ਜਿਵੇਂ ਕਿ ਬਾਸਕਟਬਾਲ, ਬੈਡਮਿੰਟਨ, ਸਾਈਕਲਿੰਗ, ਕ੍ਰਿਕੇਟ, ਫੀਲਡ ਹਾਕੀ, ਫੁੱਟਬਾਲ, ਜਿਮਨਾਸਟਿਕਸ, ਹੈਂਡਬਾਲ, ਵਾਲੀਬਾਲ, ਲਾਅਨ ਟੈਨਿਸ, ਤੈਰਾਕੀ, ਟੇਬਲ ਟੈਨਿਸ, ਭਾਰ ਸਿਖਲਾਈ ਅਤੇ ਕਬੱਡੀ ਦੇ ਗਰਾਊਂਡ ਉਪਲੱਬਧ ਹਨ। ਹਾਕੀ ਲਈ ਐਸਟਰੋਟਰਫ ਗਰਾਊਂਡ ਵੀ ਉਪਲੱਬਧ ਹੈ। ਸੱਭਿਆਚਾਰਕ ਸਰਗਰਮੀਆਂ ਦੇ ਲਈ ਉਪਨ ਏਅਰ ਥਿਏਟਰ ਅਤੇ ਵਿਦਿਆਰਥੀ ਕਮਿਊਨਿਟੀ ਸੈਂਟਰ ਵੀ ਉਪਲੱਬਧ ਹਨ ਜਿਥੇ ਅਣਗਿਣਤ ਹੀ ਯੂਥ ਫੈਸਟੀਵਲ ਤੇ ਹੋਰ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਚੁੱਕੇ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਸ਼ਹਿਰ (ਪੰਜਾਬ ਸਟੇਟ) ਵਿੱਚ ਉੱਤਰ-ਪੱਛਮੀ ਭਾਰਤ ੧,੫੧੦ ਏਕੜ ਦੇ ਖੇਤਰ ਵਿੱਚ ਸਥਿੱਤ ਹੈ। ਇਹ ਯੂਨੀਵਰਸਿਟੀ ਖੇਤੀਬਾੜੀ, ਖੇਤੀਬਾੜੀ ਇੰਜੀਨੀਅਰਿੰਗ, ਘਰੇਲੂ ਵਿਗਿਆਨ ਅਤੇ ਅਨੁਸਾਰੀ ਵਿਸ਼ਿਆਂ ਵਿੱਚ ਸਿੱਖਿਆ, ਖੋਜ ਅਤੇ ਪਸਾਰ ਨਾਲ ਸੰਬਧਿਤ ਕੰਮ ਕਰਦੀ ਹੈ। ਯੂਨੀਵਰਸਿਟੀ ਵਿਚ ਚੰਗੀ ਤਰ੍ਹਾਂ ਤਿਆਰ ਕੀਤੀ ਗਈ ਪ੍ਰਯੋਗਸ਼ਾਲਾ, ਲਾਇਬਰੇਰੀ, ਲੈਕਚਰ ਰੂਮ ਅਤੇ ਵਿਸਤ੍ਰਿਤ ਫਾਰਮ ਦੀਆਂ ਸਹੂਲਤਾਂ ਉਪਲੱਬਧ ਹਨ। ਏਸ਼ੀਆ ਵਿੱਚ ਇਹ ਸਭ ਤੋਂ ਵਧੀਆ ਖੇਤੀਬਾੜੀ ਯੂਨੀਵਰਸਿਟੀ ਵਜੋਂ ਉੱਭਰੀ ਹੋਈ ਹੈ. ਪੀਏਯੂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਸ਼ੇਸ਼ ਦਰਜੇ ਦੀ ਪ੍ਰਾਪਤੀ ਕੀਤੀ ਹੈ. ਇਸਨੇ ਭਾਰਤ ਵਿਚ ਹਰੀ ਕ੍ਰਾਂਤੀ ਲਿਆਉਣ
Typing Editor Typed Word :
Note: Minimum 276 words are required to enable this repeat button.