Punjabi Typing Paragraph
ਐਡਮ ਸਮਿਥ ਨੇ ਜਿਸ ਅਣਦਿਸਦੇ ਹੱਥ ਦੀ ਗੱਲ ਕੀਤੀ ਸੀ, ਉਹ ਅਸਲ ਵਿਚ ਨਾ ਸਿਰਫ਼ ਭਾਰਤ ਸਗੋਂ ਸਾਰੀ ਦੁਨੀਆ ਦੇ ਕਿਸਾਨਾਂ ਨੂੰ ਗੁਜ਼ਾਰੇ ਲਾਇਕ ਆਮਦਨ ਮੁਹੱਈਆ ਕਰਾਉਣ ਵਿਚ ਨਾਕਾਮ ਰਿਹਾ ਹੈ। ਕਿਸੇ ਨੂੰ ਇਹ ਜਾਨਣ ਲਈ ਅਰਥਸ਼ਾਸਤਰ ਦੇ ਗੁੰਝਲਦਾਰ ਮਾਡਲ ਵਰਤਣ ਦੀ ਲੋੜ ਨਹੀਂ ਹੈ ਕਿ ਅਸਲ ਵਿਚ ਖੇਤੀ ਕਿਵੇਂ ਘਟੀ ਹੈ ਅਤੇ ਕਿਵੇਂ ਖੁੱਲ੍ਹੇ ਬਾਜ਼ਾਰ ਨੇ ਕਿਸਾਨਾਂ ਦੀ ਆਮਦਨ ਨੂੰ ਹੜੱਪ ਲਿਆ। ਇਸ ਦੀ ਥਾਂ, ਜਿਵੇਂ ਇਸ ਸਾਲ ਦੇ ਅਰਥਸ਼ਾਸਤਰ ਲਈ ਨੋਬੇਲ ਇਨਾਮ ਦੇ ਮਾਣ ਪੱਤਰ ਵਿਚ ਤਸਲੀਮ ਕੀਤਾ ਗਿਆ ਹੈ: “ਕਾਰਨ ਤੇ ਅਸਰ ਬਾਰੇ ਸਿੱਟੇ ਕੁਦਰਤੀ ਤਜਰਬਿਆਂ ਤੋਂ ਕੱਢੇ ਜਾ ਸਕਦੇ ਹਨ।” ਮੈਂ ਸਹਿਮਤ ਹਾਂ ਅਤੇ ਮਹਿਸੂਸ ਕਰਦਾ ਹਾਂ ਕਿ ਅਰਥਸ਼ਾਸਤਰੀਆਂ ਨੂੰ ਆਰਥਿਕ ਤੇ ਗਣਿਤਕ ਅਧਿਐਨਾਂ ਵੱਲ ਜਾਣ ਦੀ ਲੋੜ ਨਹੀਂ ਹੈ, ਜਦੋਂ ਉਪਲਬਧ ਸਬੂਤਾਂ ਰਾਹੀਂ ਆਸਾਨੀ ਨਾਲ ਸਿੱਟੇ ਕੱਢੇ ਜਾ ਸਕਦੇ ਹਨ। ਇਸ ਲਈ ਅੱਜ ਉਸ ਸੋਚ ਨੂੰ ਬਦਲਣ ਦੀ ਲੋੜ ਹੈ ਜਿਹੜੀ ਰਵਾਇਤਨ ਇਸ ਧਾਰਨਾ ਉਤੇ ਆਧਾਰਤ ਹੈ ਕਿ ਸਿਰਫ਼ ਕਾਰੋਬਾਰ ਵੱਡੇ ਅਤੇ ਛੋਟੇ ਹੀ ਦੌਲਤ ਦੇ ਸਿਰਜਕ ਹਨ। ਸਾਡੇ ਸਮਾਜ ਵਿਚ ਜਿਹੜੀ ਦੌਲਤ ਪੱਖੋਂ ਬੇਹਿਸਾਬ ਨਾ-ਬਰਾਬਰੀ ਫੈਲੀ ਹੋਈ ਹੈ, ਉਹ ਵੇਲਾ ਵਿਹਾ ਚੁੱਕੀ ਇਸ ਆਰਥਿਕ ਸੋਚ ਦਾ ਸਿੱਟਾ ਹੈ। ਨਹੀਂ ਤਾਂ ਮੈਨੂੰ ਕੋਈ ਕਾਰਨ ਨਹੀਂ ਜਾਪਦਾ ਕਿ ਉਦੋਂ ਜਦੋਂ ਫ਼ਸਲੀ ਪੈਦਾਵਾਰ ਦੀ ਕੁੱਲ ਕੀਮਤ 1999 ਤੋਂ ਹੀ ਔਸਤਨ 8.25 ਫ਼ੀਸਦੀ ਦੀ ਦਰ ਨਾਲ ਵਧ ਰਹੀ ਹੈ, ਤਾਂ ਕਿਸਾਨ ਕਿਉਂ ਪੌੜੀ ਦੇ ਸਭ ਤੋਂ ਹੇਠਲੇ ਡੰਡੇ ਉਤੇ ਹਨ। ਅਮਰੀਕਾ ਵਿਚ 2018 ਵਿਚ ਇਕ ਖ਼ੁਰਾਕੀ ਡਾਲਰ ਵਿਚ ਇਕ ਕਿਸਾਨ ਦਾ ਹਿੱਸਾ ਘਟ ਕੇ ਮਹਿਜ਼ ਅੱਠ ਫ਼ੀਸਦੀ ਰਹਿ ਗਿਆ। ਭਾਰਤ ਵਿਚ, ਸੱਜਰੇ ‘ਕਿਸਾਨ ਪਰਿਵਾਰਾਂ ਲਈ ਸਥਿਤੀ ਮੁਲੰਕਣ ਸਰਵੇ’ ਵਿਚ ਫ਼ਸਲਾਂ ਦੀ ਖੇਤੀ ਤੋਂ ਆਮਦਨ ਦੀ ਗਣਨਾ ਸਿਰਫ਼ 27 ਰੁਪਏ ਰੋਜ਼ਾਨਾ ਕੀਤੀ ਜਾਂਦੀ ਹੈ। ਇਸ ਗੱਲ ਦੇ ਕਾਫ਼ੀ ਤੇ ਪੁਖ਼ਤਾ ਸਬੂਤ ਹਨ ਕਿ ਖੁੱਲ੍ਹੇ ਬਾਜ਼ਾਰ ਨੇ ਕਿਵੇਂ ਦੁਨੀਆ ਭਰ ਵਿਚ ਖੇਤੀ ਨੂੰ ਤਬਾਹ ਕੀਤਾ। ਇਸ ਹਾਲਾਤ ਨੂੰ ਬਦਲਣਾ ਪਵੇਗਾ। ਅਜਿਹਾ ਸਿਰਫ਼ ਉਸ ਸੂਰਤ ਵਿਚ ਹੋਵੇਗਾ, ਜਦੋਂ ਅਸੀਂ ਕਿਸਾਨਾਂ ਨੂੰ ਮਹਿਜ਼ ਮੁਢਲੇ ਉਤਪਾਦਕ ਨਹੀਂ ਸਗੋਂ ਦੌਲਤ ਦੇ ਸਿਰਜਕ ਮੰਨਣਾ ਸ਼ੁਰੂ
Typing Editor Typed Word :
Note: Minimum 276 words are required to enable this repeat button.