Punjabi Typing
Paragraph
ਗੁਰੂ ਹਰਿਗੋਬਿੰਦ ਸਾਹਿਬ ਨੇ ਬਚਪਨ ਤੋਂ ਹੀ ਬਾਬਾ ਬੁੱਢਾ ਜੀ ਪਾਸੋਂ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ, ਪਰ ਪਿਤਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੇ ਉਨ੍ਹਾਂ ਨੂੰ ਇੱਕ ਨਵੇਂ ਸਿਧਾਂਤ ਨੂੰ ਸਿਰਜਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੇ ਦੋ ਤਲਵਾਰਾਂ ‘ਮੀਰੀ ਅਤੇ ਪੀਰੀ’ ਧਾਰਨ ਕੀਤੀਆਂ। ਗੁਰੂ ਸਾਹਿਬ ਨੇ ਅਜਿਹਾ ਕਰਕੇ ਵਕਤ ਦੀ ਹਕੂਮਤ ਨਾਲ ਜੰਗ ਦਾ ਐਲਾਨ ਕੀਤਾ ਕਿਉਂਕਿ ਜਾਲਮ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਕੇ ਹੁਕਮਰਾਨਾਂ ਨੂੰ ਸਾਵਧਾਨ ਕਰ ਦਿੱਤਾ ਸੀ ਕਿ ਹੁਣ ਤੋਂ ਸੰਤ ਦੀ ਰਾਖੀ ਸੰਤ ਦੀ ਤੇਗ ਹੀ ਕਰੇਗੀ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਤ ਦੇ ਹੱਥ ਵਿੱਚ ਤੇਗ ਦੇ ਕੇ ਉਸ ਦੇ ਅੰਦਰ ਬੀਰ ਰਸ (ਜੋਸ਼) ਭਰ ਦਿੱਤਾ। ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਦੇ ਸਾਹਮਣੇ ਗਤਕਾ ਸਿਖਲਾਈ ਦਿੱਤੀ ਜਾਂਦੀ ਅਤੇ ਮੁਕਾਬਲੇ ਵੀ ਕਰਵਾਏ ਜਾਂਦੇ ਰਹੇ। ਫਿਰ ਗੁਰੂ ਹਰਿ ਰਾਇ ਸਾਹਿਬ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੇਵਲ ਗੁਰਮਤਿ ਨਾਲ ਜੁੜ ਕੇ ਧਿਆਨ ਸਿਮਰਨ ਕਰਨ ਵੱਲ ਪ੍ਰੇਰਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ ਬਾਅਦ, ਤੇਗ ਦੇ ਧਨੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਾਂਤਮਈ ਢੰਗ ਨਾਲ ਹਕੂਮਤ ਦੇ ਜ਼ੁਲਮ ਦਾ ਵਿਰੋਧ ਕੀਤਾ ਅਤੇ ਸ਼ਹਾਦਤ ਦਿੱਤੀ। ਇਸੇ ਤਰ੍ਹਾਂ ਕਰਕੇ ਗੁਰੂ ਸਾਹਿਬ ਨੇ ਆਪਣੀ ਅਨੁਯਾਈਆਂ ਨੂੰ ਇਹ ਸਿੱਖਿਆ ਦਿੱਤੀ ਕਿ ਜਦੋਂ ਤੱਕ ਹਰ ਹੀਲਾ ਖਤਮ ਨਾ ਹੋ ਜਾਵੇ ਉਦੋਂ ਤੱਕ ਤਲਵਾਰ ਦਾ ਸਹਾਰਾ ਨਹੀਂ ਲੈਣਾ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਰਸਤਾ ਹੀ ਅਪਣਾਇਆ ਕਿਉਂਕਿ ਜਾਲਮ ਦਾ ਜ਼ੁਲਮ ਹਦ ਤੋਂ ਪਾਰ ਹੋ ਚੁੱਕਾ ਸੀ ਤੇ ਉਸ ਨੂੰ ਰੋਕਣ ਦਾ ਹਰ ਹੀਲਾ ਵੀ ਬੇਕਾਰ ਹੋ ਗਿਆ ਸੀ। ਇਸ ਲਈ ਗੁਰੂ ਸਾਹਿਬ ਨੇ ਜਾਲਮ ਨਾਲ ਸਿੱਧੀ ਟੱਕਰ ਲਈ। ਗੁਰੂ ਸਾਹਿਬ ਨੇ ਔਰੰਗਜੇਬ ਦੇ ਨਾਮ ਲਿਖੀ ਆਪਣੀ ਫ਼ਤਹਿ ਦੀ ਚਿੱਠੀ “ਜਫ਼ਰਨਾਮਾ” ਵਿੱਚ ਇਹ ਲਿਖ ਕੇ ਸਾਬਿਤ ਕੀਤਾ ਕਿ ਉਨ੍ਹਾਂ ਨੇ ਮਜ਼ਬੂਰਨ ਤੇਗ ਚੁੱਕੀ ਹੈ ਕਿਉਂਕਿ ਹੁਕਮਰਾਨ ਨੇ ਹੋਰ ਕੋਈ ਰਸਤਾ ਹੀ ਨਹੀਂ ਛੱਡਿਆ। ਸਿੱਖ ਸਮਾਜ ਦੇ ਨਾਲ ਨਾਲ ਇਹ ਸਿੱਖਿਆ ਹੌਲੀ-ਹੌਲੀ ਹੋਰ ਵਰਗਾਂ ਨੂੰ
Typing Editor Typed Word :