Punjabi Typing
Paragraph
ਨਵੇਂ ਮਾਡਲ ਅਨੁਸਾਰ ਹਰ ਮਹੀਨੇ ਵਾਯੂਮੰਡਲ ਵਿੱਚ ੬ ਤੋਂ ੨੦ ਕਿਲੋਮੀਟਰ ਦੀ ਉੱਚਾਈ ਤੇ ਵਗਣ ਵਾਲੀਆਂ ਪੌਣਾਂ ਦੀ ਦਿਸ਼ਾ ਦਾ ਅਧਿਐਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਜਨਵਰੀ ਤੋਂ ਅਪਰੈਲ ਤਕ ਪੂਰੇ ਉੱਤਰੀ ਗੋਲਾਰਧ ਦੇ ਤਾਪਮਾਨ ਨੂੰ ਨਿਯਮਿਤ ਰੂਪ ਵਿੱਚ ਨੋਟ ਕੀਤਾ ਜਾਂਦਾ ਹੈ। ਦੂਸਰੇ ਪਾਸੇ ਇਸ ਸਮੇਂ ਦੌਰਾਨ ਉੱਤਰੀ ਭਾਰਤ ਦਾ ਘੱਟੋ-ਘੱਟ ਤਾਪਮਾਨ, ਭਾਰਤ ਦੇ ਪੂਰਬੀ ਸਮੁੰਦਰੀ ਤੱਟ ਦਾ ਘੱਟੋ-ਘੱਟ ਤਾਪਮਾਨ, ਮੱਧ ਭਾਰਤ ਦਾ ਘੱਟੋ-ਘੱਟ ਤਾਪਮਾਨ ਵੀ ਰਿਕਾਰਡ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਖੇਤਰਾਂ ਵਿੱਚ ਵਗਣ ਵਾਲੀ ਹਵਾ ਦੀ ਦਿਸ਼ਾ, ਹਵਾ ਦਾ ਦਬਾਅ ਤੇ ਵਾਯੂਮੰਡਲੀ ਨਮੀ ਵਰਗੇ ਕਾਰਕਾਂ, ਬਸੰਤ ਰੁੱਤ ਦੌਰਾਨ ਦੱਖਣੀ ਭਾਰਤ ਦੀਆਂ ਇਨ੍ਹਾਂ ਸਾਰੀਆਂ ਮੌਸਮੀ ਹਾਲਤਾਂ ਦਾ ਅਧਿਐਨ ਅਤੇ ਜਨਵਰੀ ਤੋਂ ਮਈ ਮਹੀਨੇ ਤਕ ਹਿੰਦ ਮਹਾਂਸਾਗਰ ਤੇ ਵਾਯੂਮੰਡਲੀ ਦਬਾਅ ਦਾ ਅਧਿਐਨ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਪਰਬਤੀ ਖੇਤਰਾਂ ਤੇ ਯੂਰੇਸ਼ੀਅਨ ਖੇਤਰ ਵਿੱਚ ਹੋਣ ਵਾਲੀ ਬਰਫ਼ਬਾਰੀ ਦਾ ਅਧਿਐਨ ਵੀ ਕੀਤਾ ਜਾਂਦਾ ਹੈ। ਇਨ੍ਹਾਂ ਤੱਥਾਂ ਦੀ ਪੜਤਾਲ ਲਈ ਸਾਰੇ ਦੇਸ਼ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਹਰ ਭਾਗ ਦੀਆਂ ਧਰਾਤਲੀ ਤੇ ਮੌਸਮੀ ਹਾਲਤਾਂ ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ ਅਤੇ ਸਮੇਂ-ਸਮੇਂ ਤੇ ਹੋਣ ਵਾਲੀਆਂ ਤਬਦੀਲੀਆਂ ਦੇ ਅੰਕੜਿਆਂ ਨੂੰ ਦਰਜ ਕੀਤਾ ਜਾਂਦਾ ਹੈ। ਇਹ ਸਾਰੇ ਅੰਕੜੇ ਉਪਗ੍ਰਹਿਆਂ ਅਤੇ ਹੋਰਨਾਂ ਭੂਗੋਲਿਕ ਉਪਰਕਰਨਾਂ ਦੀ ਸਹਾਇਤਾ ਨਾਲ ਪ੍ਰਾਪਤ ਕੀਤੇ ਜਾਂਦੇ ਹਨ। ਪ੍ਰਾਪਤ ਅੰਕੜਿਆਂ ਦਾ ਸੂਖਮਤਾ ਨਾਲ ਅਧਿਐਨ ਕਰਨ ਉਪਰੰਤ ਦੇਸ਼ ਅੰਦਰ ਆਉਣ ਵਾਲੀਆਂ ਮੌਸਮੀ ਹਾਲਤਾਂ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ। ਇਨ੍ਹਾਂ ਅੰਕੜਿਆਂ ਨੂੰ ਇੱਕਤਰ ਕਰਨ ਸਮੇਂ ਅੰਕੜਿਆਂ ਦੀ ਗਣਨਾ ਕਰਨ ਸਮੇਂ ਵਰਤੀ ਗਈ ਮਾਮੂਲੀ ਅਣਗਹਿਲੀ ਅਤੇ ਕਿਸੇ ਕੁਦਰਤੀ ਕਾਰਨ ਕਰਕੇ ਮੌਸਮੀ ਤਕਾਜ਼ੇ ਦੀ ਤਬਦੀਲੀ ਦਾ ਅਸਰ ਮੌਨਸੂਨ ਦੀ ਭਵਿੱਖਬਾਣੀ ਤੇ ਸਪੱਸ਼ਟ ਰੂਪ ਵਿੱਚ ਪੈਂਦਾ ਹੈ। ੨੦੦੪ ਵਿੱਚ ਜੂਨ ਦੇ ਆਖਰੀ ਦਿਨਾਂ ਵਿੱਚ ਹਿੰਦ ਮਹਾਂਸਾਗਰ ਦੇ ਮੱਧਵਰਤੀ ਖੇਤਰ ਵਿੱਚ ਤਾਪਮਾਨ ਦਾ ਇਕਦਮ ਵਧਣਾ ਉਸ ਸਾਲ ਦੀ ਮੌਨਸੂਨ ਦੀ ਭਵਿੱਖਬਾਣੀ ਗ਼ਲਤ ਸਾਬਤ ਹੋਣ ਦਾ ਕਾਰਨ ਬਣਿਆ ਸੀ। ਮੌਨਸੂਨ ਕਿੰਨੀ ਕੁ ਭਰਵੀਂ ਰਹੇਗੀ, ਸਾਧਾਰਨ ਰਹੇਗੀ ਜਾਂ ਸਾਧਾਰਨ ਤੋਂ ਵੀ ਘੱਟ ਰਹੇਗੀ ਇਹ ਗੱਲ ਸਮੁੰਦਰੀ ਪ੍ਰਕਿਰਿਆ ਐਲਨੀਨੋ ਤੇ ਵੀ ਨਿਰਭਰ
Typing Editor Typed Word :