Punjabi Typing
Paragraph
੧੮੯੩ ਤੋਂ ੧੯੪੭ ਤਕ ਭਾਰਤੀ ਮਹਾਂਦੀਪ ਨੂੰ ਦੁਰੰਦ, ਮੈਕਮੋਹਨ ਅਤੇ ਰੈਡਕਲਿਫ ਲਾਈਨਾਂ ਰਾਹੀਂ ਸਰਹੱਦਾਂ ਵਿੱਚ ਵੰਡਿਆ ਗਿਆ ਜਿਨ੍ਹਾਂ ਅਨੁਸਾਰ ਚੀਨ, ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਪੂਰਬੀ ਪਾਕਿਸਤਾਨ (ਬੰਗਲਾਦੇਸ਼) ਦੀਆਂ ਸਰਹੱਦਾਂ ਹੋਂਦ ਵਿੱਚ ਆਈਆਂ। ੧੯੯੮ ਦੇ ਚੀਨ-ਭੂਟਾਨ ਸਮਝੌਤੇ ਅਨੁਸਾਰ ਦੋਨੋਂ ਦੇਸ਼ ਇੱਕ ਦੂਸਰੇ ਦੀ ਸਰਹੱਦ ਅੰਦਰ ਦਖਲ ਅੰਦਾਜ਼ੀ ਨਹੀਂ ਕਰਨਗੇ। ਕੀ ਕਾਰਨ ਹੈ ਕਿ ਇਨ੍ਹਾਂ ਸਮਝੌਤਿਆਂ ਦੇ ਬਾਵਜੂਦ ਚੀਨ ਭਾਰਤ ਨੂੰ ਵਾਰ ਵਾਰ ਚੋਭਾਂ ਮਾਰ ਕੇ ਲੜਾਈ ਲਈ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ? ਚੀਨ ਦਾ ਗੁਆਂਢੀ ਦੇਸ਼ਾਂ ਤੇ ਹਾਵੀ ਹੋਣਾ ਉਸਦੀ ਵਿਦੇਸ਼ ਨੀਤੀ ਦਾ ਅਹਿਮ ਹਿੱਸਾ ਹੈ। ਇਸ ਨੀਤੀ ਨੂੰ ਅਮਲ ਵਿੱਚ ਲਿਆ ਕੇ ਉਹ ਛੋਟੇ ਦੇਸ਼ਾਂ ਨੂੰ ਤਾਂ ਪ੍ਰਭਾਵਿਤ ਕਰ ਸਕਦਾ ਹੈ, ਪਰ ਭਾਰਤ ਜੋ ਇੱਕ ਵੱਡਾ ਦੇਸ਼ ਹੈ ਅਤੇ ਹਰ ਖੇਤਰ ਵਿੱਚ ਚੀਨ ਦੇ ਮੁਕਾਬਲੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਨੂੰ ਕਿਵੇਂ ਆਪਣੇ ਵਸ ਵਿੱਚ ਕਰ ਸਕਦਾ ਹੈ? ਚੀਨ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਮੰਨ ਕੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਤੋਂ ਗੁਰੇਜ਼ ਨਹੀਂ ਕਰਦਾ। ਚੀਨ ਨੂੰ ਭਾਰਤ ਦੀ ਅਮਰੀਕਾ ਨਾਲ ਨੇੜਤਾ ਰਾਸ ਨਹੀਂ ਆ ਰਹੀ। ਭਾਰਤ-ਅਮਰੀਕਾ-ਜਾਪਾਨ ਦੇ ਸਾਂਝੇ ਨੌ ਸੈਨਾ ਦੇ ਮਾਲਾਵਾਰ ਅਭਿਆਸ ਨੇ ਤਾਂ ਚੀਨ ਨੂੰ ਤੜਫਾ ਹੀ ਦਿੱਤਾ। ਇਸ ਤੇ ਤਾਂ ਚੀਨ ਨੇ ਭਾਰਤ ਨੂੰ ਕਸ਼ਮੀਰ ਵਿੱਚ ਆਪਣੀਆਂ ਫ਼ੌਜਾਂ ਭੇਜਣ ਤਕ ਦੀ ਧਮਕੀ ਵੀ ਦੇ ਦਿੱਤੀ। ਅੱਜ ਚੀਨ ਅਤੇ ਭਾਰਤ ਦੀਆਂ ਫ਼ੌਜਾਂ ਡੋਕਲਾਮ ਇਲਾਕੇ ਵਿੱਚ ਆਹਮਣੇ ਸਾਹਮਣੇ ਹਨ। ਚੀਨ ਇਸ ਇਲਾਕੇ ਵਿੱਚ ਸੜਕ ਬਣਾਉਣਾ ਚਾਹੁੰਦਾ ਹੈ ਜਦੋਂ ਕਿ ਭਾਰਤ ਭੂਟਾਨ ਦੇ ਇਲਾਕੇ ਦੀ ਰੱਖਿਆ ਕਰਦਾ ਹੋਇਆ ਇਸ ਦਾ ਵਿਰੋਧ ਕਰ ਰਿਹਾ ਹੈ। ਜੇਕਰ ਚੀਨ ਇਸ ਇਲਾਕੇ ਵਿੱਚ ਸੜਕ ਬਣਾ ਲੈਂਦਾ ਹੈ ਤਾਂ ਭਾਰਤ ਦੇ ਸਿਲੀਗੁੜੀ ਕੋਰੀਡੋਰ ਨੂੰ ਖ਼ਤਰਾ ਵਧ ਸਕਦਾ ਹੈ। ਚੀਨ ਹਰ ਵਕਤ ਭਾਰਤ ਨੂੰ ਨੀਚਾ ਦਿਖਾਉਣ ਦੇ ਮੌਕੇ ਦੀ ਤਾਕ ਵਿੱਚ ਰਹਿੰਦਾ ਹੈ। ਧੱਕੇਸ਼ਾਹੀ ਅਤੇ ਝੂਠ ਉਸ ਦੇ ਮੂਲ ਅਸੂਲ ਬਣ ਗਏ ਹਨ। ਜੇਕਰ ਉਹ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਮੰਨਦਾ ਹੈ ਤਾਂ ੧੯੬੨ ਵਿੱਚ ਪ੍ਰਦੇਸ਼ ਦੇ ਕਾਫ਼ੀ ਹਿੱਸੇ ਤੇ ਕਾਬਜ਼ ਹੋਣ ਦੇ ਬਾਵਜੂਦ ਲੜਾਈ ਬੰਦ ਹੋਣ ਤੇ ਆਪਣੀਆਂ
Typing Editor Typed Word :