Punjabi Typing
Paragraph
ਇਸ ਵਿਚ ਜ਼ਰੂਰੀ ਨਹੀਂ ਕਿ ਅਸੀਂ ਸਾਰਾ ਰਕਬਾ ਹੀ ਸਬਜ਼ੀਆਂ ਜਾਂ ਦਾਲਾਂ ਹੇਠ ਲੈ ਆਈਏ, ਬਲਕਿ ਥੋੜ੍ਹਾ-ਥੋੜ੍ਹਾ ਰਕਬਾ ਵੱਖੋ-ਵੱਖਰੀਆਂ ਫ਼ਸਲਾਂ ਅਧੀਨ ਬੀਜਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਕਿਸਾਨ ਵੀਰਾਂ ਨੂੰ ਆਪਣੀ ਖੇਤੀ ਦੇ ਨਾਲ-ਨਾਲ ਖੇਤੀ ਸਹਾਇਕ ਧੰਦੇ ਜਿਵੇਂ ਕਿ ਪਸ਼ੂ ਪਾਲਣ, ਮੁਰਗੀ ਪਾਲਣ, ਸੂਰ ਪਾਲਣ ਤੇ ਮੱਛੀ ਪਾਲਣ ਆਦਿ ਵੀ ਸ਼ੁਰੂ ਕਰਨੇ ਚਾਹੀਦੇ ਹਨ, ਜਿਸ ਵਿਚ ਕਿਸਾਨ ਵੀਰ ਘਰੇਲੂ ਖਰਚਿਆਂ ਲਈ ਰੋਜ਼ਾਨਾ ਆਮਦਨ ਲੈ ਸਕਦੇ ਹਨ। ਅੰਤ ਵਿਚ ਅਸੀਂ ਗੱਲ ਕਰਾਂਗੇ ਮੰਡੀਕਰਨ ਦੀ। ਕਿਸੇ ਵੀ ਚੀਜ਼ ਦਾ ਮੰਡੀਕਰਨ ਚਾਹੇ ਉਹ ਖੇਤੀ ਪੈਦਾਵਾਰ ਜਾਂ ਗੈਰ ਖੇਤੀ ਪੈਦਾਵਾਰ ਹੋਵੇ ਆਸਾਨ ਨਹੀਂ ਹੈ। ਖੇਤੀ ਵਿਭਿੰਨਤਾ ਨਾ ਹੋਣ ਪਿੱਛੇ ਸਭ ਤੋਂ ਵੱਡਾ ਕਾਰਨ ਮੰਡੀਕਰਨ ਦੀ ਸਮੱਸਿਆ ਹੀ ਮੰਨਿਆ ਜਾਂਦਾ ਹੈ। ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਪੰਜਾਬ ਵਿਚ ਜ਼ਿਆਦਾਤਰ ਖੇਤੀ ਜੋਤਾਂ ਛੋਟੀਆਂ ਹੋਣ ਕਾਰਨ ਕਿਸਾਨ ਵੀਰ ਆਪਸ ਵਿਚ ਰਲ ਕੇ ਕੋਆਪਰੇਟਿਵ ਗਰੁੱਪ ਬਣਾ ਸਕਦੇ ਹਨ ਜਾਂ ਆਪਣੀ ਸੁਸਾਇਟੀ ਵੀ ਰਜਿਸਟਰ ਕਰਵਾ ਸਕਦੇ ਹਨ ਅਤੇ ਛੋਟੇ-ਛੋਟੇ ਪ੍ਰੋਸੈਸਿੰਗ ਯੂਨਿਟ ਲਗਾ ਸਕਦੇ ਹਨ, ਜਿਸ ਵਿਚ ਆਪਣੇ ਦੁਆਰਾ ਪੈਦਾ ਕੀਤੀਆਂ ਖੇਤੀ ਵਸਤਾਂ ਦੀ ਆਪ ਪ੍ਰੋਸੈਸਿੰਗ ਅਤੇ ਪੈਕਿੰਗ ਕਰ ਕੇ ਅਤੇ ਆਪਣੇ ਹੀ ਬਰਾਂਡ ਨਾਂਅ ਤੇ ਵੇਚ ਸਕਦੇ ਹਨ। ਮਾਰਕਿਟ ਬਣਨ ਵਿਚ ਜ਼ਿਆਦਾ ਰੋਲ ਹੁੰਦਾ ਹੈ ਕਿਸੇ ਵੀ ਪ੍ਰੋਡਿਊਸਰ ਦੁਆਰਾ ਵੇਚੇ ਜਾਂਦੇ ਪ੍ਰੋਡਕਟ ਦੀ ਕੁਆਲਟੀ ਦਾ ਮਿਆਰ ਕਿੰਨਾ ਉੱਚਾ ਹੈ। ਇੱਥੇ ਮੈਂ ਇੱਕ ਉਦਾਹਰਣ ਦੇਣੀ ਚਾਹੁੰਦਾ ਹਾਂ ਕਿ ਅੱਜਕਲ੍ਹ ਵੱਡੇ ਸ਼ਹਿਰਾਂ ਵਿਚ ਜਾਂ ਪਿੰਡਾਂ ਵਿਚ ਵੀ ਪੜ੍ਹੇ-ਲਿਖੇ ਲੋਕ ਜਾਂ ਕਹਿ ਲਵੋ ਕਿ ਜਿਹੜੇ ਵੀ ਮਨੁੱਖ ਨੂੰ ਆਰਗੈਨਿਕ ਫੂਡ ਦੀ ਗੁਣਵੱਤਾ ਬਾਰੇ ਜਾਣਕਾਰੀ ਹੈ ਉਹ ਆਰਗੈਨਿਕ ਕਣਕ ਮੱਧ ਪ੍ਰਦੇਸ਼ ਤੋਂ ੪੦੦੦ ਤੋਂ ੫੦੦੦ ਰੁਪਏ ਪ੍ਰਤੀ ਕੁਇੰਟਲ ਮੰਗਵਾ ਕੇ ਉਸ ਤੋਂ ਬਣਿਆ ਆਟਾ ਖਾਂਦੇ ਹਨ, ਪਰੰਤੂ ਮੇਰੀ ਜਾਣਕਾਰੀ ਅਨੁਸਾਰ ਇਸ ਕਣਕ ਦੇ ਆਰਗੈਨਿਕ ਹੋਣ ਦੇ ਨਾਲ-ਨਾਲ ਇਸ ਦੀ ਵਰਾਇਟੀ (ਦੇਸੀ ਵਰਾਇਟੀਆਂ ਜਿਵੇਂ ਬੰਸੀ, ਸ਼ਰਬਤੀ, ਸੀ-੩੮੬ ਆਦਿ, ਜੋ ਪਹਿਲਾਂ ਪੰਜਾਬ ਵਿਚ ਵੀ ਉਗਾਈਆਂ ਜਾਂਦੀਆਂ ਸਨ, ਪਰੰਤੂ ਇਨ੍ਹਾਂ ਦਾ ਝਾੜ ਘੱਟ ਹੋਣ ਕਾਰਨ ਕਿਸਾਨਾਂ ਨੇ ਬੀਜਣੀਆਂ ਛੱਡ ਦਿੱਤੀਆਂ) ਦਾ ਵੀ ਬਹੁਤ ਵੱਡਾ ਰੋਲ ਹੈ, ਜਿਸ ਕਰਕੇ ਇਸ ਦੇ ਆਟੇ ਦੀ ਰੋਟੀ
Typing Editor Typed Word :