Punjabi Typing
Paragraph
ਅੰਗਰੇਜ਼ਾਂ ਦੀ ਲੰਮੀ ਗੁਲਾਮੀ ਤੋਂ ਬਾਅਦ ੧੫ ਅਗਸਤ, ੧੯੪੭ ਨੂੰ ਭਾਰਤ ਨੂੰ ਮਿਲੀ ਆਜ਼ਾਦੀ ਦੀ ਦਿਨ ਬੜੇ ਉਤਸ਼ਾਹ ਨਾਲ ਦੇਸ਼-ਵਿਦੇਸ਼ ਵਿਚ ਮਨਾਇਆ ਜਾਂਦਾ ਹੈ। ੨੦੦ ਸਾਲ ਤੱਕ ਵਿਦੇਸ਼ੀਆਂ ਵਲੋਂ ਜਕੜੇ ਮੁਲਕ ਨੂੰ ਇਸ ਦਿਨ ਵੱਡੀ ਰਾਹਤ ਮਿਲੀ ਸੀ। ਪਰ ਇਸ ਦੇ ਨਾਲ ਹੀ ਅੰਗਰੇਜ਼ਾਂ ਦੀਆਂ ਸ਼ਾਤਿਰ ਨੀਤੀਆਂ ਕਾਰਨ ਦੇਸ਼ ਦੀ ਵੰਡ ਨੇ ਇਸ ਮੁਲਕ ਦੀ ਧਰਤੀ ’ਤੇ ਉਹ ਲਕੀਰ ਖਿੱਚ ਦਿੱਤੀ, ਜਿਸ ਨੂੰ ਮਿਟਾਇਆ ਜਾਣਾ ਤਾਂ ਮੁਮਕਿਨ ਨਹੀਂ, ਸਗੋਂ ਇਹ ਹਕੀਕਤ ਬਣ ਗਈ। ਇਸ ਲਕੀਰ ਨੇ ਦੇਸ਼ ਨੂੰ ਟਿਕੜਿਆਂ ਵਿਚ ਵੰਡ ਦਿੱਤਾ। ਇਸ ਵੰਡ ਦੇ ਨਾਲ ਜੋ ਤਰਾਸਦੀ ਵਾਪਰੀ, ਉਹ ਬਹੁਤ ਭਿਆਨਕ ਸੀ। ਉਸ ਦਾ ਦਰਦ ਅਸਹਿ ਸੀ, ਜੋ ਅੱਜ ਤੱਕ ਦਿਲਾਂ ਅੰਦਰ ਧੂਹ ਪਾਉਂਦਾ ਹੈ, ਜੋ ਹਕੀਕਤ ਬਣ ਚੁੱਕਾ ਹੈ ਪਰ ਸਿਤਮ ਜ਼ਰੀਫ਼ੀ ਇਹ ਰਹੀ ਕਿ ਇਹ ਵੰਡ ਇਕ ਦੁਖਾਂਤ ਬਣ ਗਈ। ਇਸ ਨੇ ਲੱਖਾਂ ਹੀ ਲੋਕਾਂ ਨੂੰ ਜੀਰ ਲਿਆ। ਦੁਖਾਂਤ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਵਿਚ ਬਣੀ ਦੁਸ਼ਮਣੀ ਦੀ ਦਾਸਤਾਨ ਵੀ ਖੂਨ ਨਾਲ ਰੰਗੀ ਗਈ। ਅੱਜ ਵੀ ਇਹ ਲਹੂ ਡੋਲ੍ਹਵਾਂ ਦੁਖਾਂਤ ਜਾਰੀ ਹੈ। ਇਸ ਦੇ ਛੇਤੀ ਕੀਤਿਆਂ ਹੱਲ ਹੋਣ ਦੀ ਆਸ ਨਹੀਂ ਕੀਤੀ ਜੀ ਸਕਦੀ। ਪਾਕਿਸਤਾਨ ਵਿਚ ਨਵੀਂ ਬਣਨ ਵਾਲੀ ਸਰਕਾਰ ਅਨੇਕਾਂ ਵਿਵਾਦਾਂ ਦੇ ਘੇਰੇ ਵਿਚ ਹੈ। ਇਸ ਸੰਭਾਵੀ ਸਰਕਾਰ ’ਤੇ ਫ਼ੌਜ ਦੇ ਸਾਏ ਨੇ ਪਹਿਲਾਂ ਤੋਂ ਹੀ ਇਸ ਨੂੰ ਧਆਂਖਣਾ ਸ਼ੁਰੂ ਕਰ ਦਿੱਤਾ ਹੈ। ਪਰ ਜਿਵੇਂ ਕਿ ਆਸ ਨਾਲ ਹੀ ਜਹਾਨ ਹੈ, ਹਰ ਨਵੀਂ ਤਬਦੀਲੀ ਆਸ ਪੈਦਾ ਕਰਦੀ ਹੈ। ਉਦੋਂ ਤੱਕ ਇਹ ਆਸ ਬਣੀ ਰਹਿੰਦੀ ਹੈ, ਜਦੋਂ ਤੱਕ ਇਹ ਨਿਰਾਸ਼ਾ ਵਿਚ ਨਹੀਂ ਬਦਲ ਜਾਂਦੀ। ਪਾਕਿਸਤਾਨ ਵਿਚ ਪਿਛਲੇ ਕਈ ਦਹਾਕਿਆਂ ਵਿਚ ਜੋ ਪ੍ਰਬੰਧ ਬਣੇ ਆ ਰਹੇ ਹਨ, ਸਮੇਂ ਦੇ ਨਾਲ-ਨਾਲ ਉਹ ਹੋਰ ਵੀ ਮਜ਼ਬੂਤ ਹੋਏ ਹਨ। ਉਥੇ ਭਾਰਤ ਵਾਂਗ ਵੱਡੀ ਗਿਣਤੀ ਵਿਚ ਲੋਕ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇਹਨ। ਅਨਪੜ੍ਹਤਾ ਅਤੇ ਬੇਯਕੀਨੀ ਦਾ ਆਲਮ ਤਾਰੀ ਹੈ। ਸਮੇਂ-ਸਮੇਂ ਪਾਕਿਸਤਾਨੀ ਹਾਕਮਾਂ ਨੇ ਆਪਣੀਆਂ ਗ਼ਲਤ ਅਤੇ ਦੋਗਲੀਆਂ ਨੀਤੀਆਂ ਕਾਰਨ ਮੁਲਕ ਵਿਚ ਅੱਤਵਾਦੀਆਂ ਦਾ ਜਮਾਵੜਾ ਕਰ ਦਿੱਤਾ ਹੈ। ਇਸੇ ਲਈ ਅੱਜ ਇਸ ਨੂੰ ਦੁਨੀਆ ਦਾ ਅਤਿ ਖ਼ਤਰਨਾਕ ਦੇਸ਼ ਮੰਨਿਆ ਜਾਣ ਲੱਗਾ ਹੈ।
Typing Editor Typed Word :