Punjabi Typing Paragraph
ਮੁਗਲ ਹਾਕਮਾਂ ਵਿਚੋਂ ਬਹੁਤ ਸਾਰੇ ਉੱਚ ਕੋਟੀ ਦੇ ਵਿਦਵਾਨ ਸਨ ਅਤੇ ਸਾਹਿਤ ਵਿੱਚ ਦਿਲਚਸਪੀ ਲੈਂਦੇ ਸਨ। ਫ਼ਾਰਸੀ ਸਾਹਿੱਤ ਨੇ ਮੁਗਲਾਂ ਅਧੀਨ ਖਾਸ ਉੱਨਤੀ ਕੀਤੀ। ਬਾਬਰ ਆਪਣੇ ਸਮੇਂ ਦੇ ਪ੍ਰਸਿੱਧ ਸਾਹਿੱਤਕਾਰਾਂ ਵਿਚੋਂ ਇਕ ਸੀ। ਉਹ ਫ਼ਾਰਸੀ ਅਤੇ ਤੁਰਕੀ ਦੋਹਾਂ ਭਾਸ਼ਾਵਾਂ ਦਾ ਚੰਗਾ ਵਿਦਵਾਨ ਸੀ ਅਤੇ ਉਸ ਦੀ ਜੀਵਨੀ “ਤੌਜ਼ਕ-ਏ-ਬਾਬਰੀ” ਉਸ ਸਮੇਂ ਦੀ ਇੱਕ ਪ੍ਰਸਿੱਧ ਰਚਨਾ ਹੈ। ਇਹ ਪੁਸਤਕ ਤੁਰਕੀ ਭਾਸ਼ਾ ਵਿੱਚ ਲਿਖੀ ਗਈ ਸੀ, ਮਗਰੋਂ ਇਸ ਦਾ ਕੋਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਹੁਮਾਯੂੰ ਨੂੰ ਵੀ ਸਾਹਿਤ ਪੜ੍ਹਨ ਦਾ ਕਾਫ਼ੀ ਸ਼ੌਂਕ ਸੀ ਅਤੇ ਉਹ ਜਿਥੇ ਵੀ ਜਾਂਦਾ ਸੀ ਆਪਣੀਆਂ ਪੁਸਤਕਾਂ ਨਾਲ ਲੈਕੇ ਜਾਂਦਾ ਸੀ। ਅਕਬਰ ਆਪ ਭਾਵੇਂ ਅਣਪੜ੍ਹ ਸੀ ਪਰ ਉਸ ਨੇ ਸਾਹਿਤ ਤੇ ਵਿਦਿਆ ਦੇ ਪ੍ਰਸਾਰ ਲਈ ਬਹੁਤ ਕੰਮ ਕੀਤਾ। ਅਕਬਰ ਬਾਦਸ਼ਾਹ ਨੇ ਕਈ ਵਿਅਕਤੀਆਂ ਨੂੰ ਵਿਦਿਆਂ ਪ੍ਰਾਪਤ ਕਰਨ ਲਈ ਵਜ਼ੀਫੇ ਤੇ ਨਕਦ ਇਨਾਮ ਦਿਤੇ ਅਤੇ ਸਾਹਿੱਤਕਾਰਾਂ ਨੂੰ ਹਰ ਤਰ੍ਹਾਂ ਨਾਲ ਉਤਸਾਹਤ ਕੀਤਾ। ਉਸ ਦੀ ਸਰਪ੍ਰਸਤੀ ਹੇਠ ਫ਼ਾਰਸੀ ਵਿੱਚ ਕਈ ਉੱਚ ਕੋਟੀ ਦੀਆਂ ਮੌਲਿਕ ਪੁਸਤਕਾਂ ਲਿਖੀਆਂ ਗਈਆਂ। ਅਕਬਰ ਦੇ ਦਰਬਾਰ ਵਿੱਚ ਕਈ ਕਵੀ ਰਹਿੰਦੇ ਸਨ ਅਤੇ ਇਨ੍ਹਾਂ ਵਿੱਚ ਲਗਭਗ ੫੯ ਵੱਡੇ ਕਵੀਆਂ ਦੀ ਸੂਚੀ ‘ਆਈਨੇ-ਅਕਬਰੀ’ ਵਿੱਚ ਦਿੱਤੀ ਹੋਈ ਹੈ। ‘ਆਈਨੇ-ਅਕਬਰੀ’ ਅਕਬਰ ਦੇ ਜਮਾਨੇ ਦੀ ਪ੍ਰਸਿੱਧ ਕ੍ਰਿੱਤ ਹੈ ਅਤੇ ਇਸ ਨੂੰ ਅਬੁਲ ਫ਼ਜ਼ਲ ਨੇ ਲਿਖਿਆ ਸੀ। ਅਕਬਰ ਸੰਸਕ੍ਰਿਤ ਦੇ ਮਹੱਤਵ ਨੂੰ ਵੀ ਸਮਝਦਾ ਸੀ। ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਨੂੰ ਇਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਸਹਾਇਤਾ ਦੇਣ ਲਈ ਅਕਬਰ ਨੇ ਇਕ ਅਨੁਵਾਦ ਵਿਭਾਗ ਕਾਇਮ ਕੀਤਾ ਹੋਇਆ ਸੀ। ਉਸ ਦੇ ਸਮੇਂ ਵਿੱਚ ਕਈ ਚੋਣਵੀਆਂ ਸੰਸਕ੍ਰਿਤ ਕਿਰਤਾਂ ਦਾ ਫ਼ਾਰਸੀ ਵਿੱਚ ਅਨੁਵਾਦ ਕੀਤਾ ਗਿਆ। ਜਹਾਂਗੀਰ ਨਾ ਕੇਵਲ ਆਪ ਹੀ ਉੱਚੇ ਦਰਜੇ ਦਾ ਵਿਦਵਾਨ ਸੀ ਸਗੋਂ ਦੂਜੇ ਵਿਦਵਾਨ ਦੀ ਵੀ ਬਹੁਤ ਇੱਜ਼ਤ ਕਰਦਾ ਸੀ। 'ਤੌਜ਼ਕ-ਏ-ਜਹਾਂਗੀਰੀ' ਨੂੰ ਉਸ ਸਮੇਂ ਦੀਆਂ ਲਿਖਤਾਂ ਵਿੱਚ ਇਕ ਖਾਸ ਦਰਜਾ ਪ੍ਰਾਪਤ ਹੈ। ਇਸ ਵਿੱਚ ਉਸ ਦੇ ਦਰਬਾਰ ਦੀਆਂ ਘਟਨਾਵਾਂ ਨੂੰ ਵੇਰਵੇ ਸਹਿਤ ਅੰਕਿਤ ਕੀਤਾ ਗਿਆ ਹੈ। ਸ਼ਾਹਜਹਾਂ ਨੂੰ ਨਿੱਜੀ ਤੋਰ ਤੇ ਭਾਵੇਂ ਇਮਾਰਤਾਂ ਬਣਾਉਣ ਦਾ ਸ਼ੋਕ ਸੀ ਪਰ ਫਿਰ ਵੀ ਉਸ ਨੇ ਸਾਹਿੱਤਕਾਰਾਂ ਦੀ ਕਾਫ਼ੀ ਸਰਪ੍ਰਸਤੀ ਕੀਤੀ। ਸ਼ਾਹਜਹਾਂ ਦਾ
Typing Editor Typed Word :
Note: Minimum 276 words are required to enable this repeat button.