Punjabi Typing
Paragraph
ਅੱਜ ਇਹ ਮਨੋਰੰਜਨ ਦਾ ਮਹੱਤਵਪੂਰਣ ਸਾਧਨ ਹਨ ਲੇਕਿਨ ਇਨ੍ਹਾਂ ਦਾ ਪ੍ਰਯੋਗ ਕਲਾ - ਪਰਕਾਸ਼ਨ ਅਤੇ ਸਿੱਖਿਆ ਲਈ ਵੀ ਹੁੰਦਾ ਹੈ। ਭਾਰਤ ਸੰਸਾਰ ਵਿੱਚ ਸਭ ਤੋਂ ਜਿਆਦਾ ਫਿਲਮਾਂ ਬਣਾਉਂਦਾ ਹੈ। ਫਿਲਮ ਉਦਯੋਗ ਦਾ ਮੁੱਖ ਕੇਂਦਰ ਮੁੰਬਈ ਹੈ , ਜਿਸਨੂੰ ਅਮਰੀਕਾ ਦੇ ਫਿਲਮੋਤਪਾਦਨ ਕੇਂਦਰ ਹਾਲੀਵੁਡ ਦੇ ਨਾਮ ਉੱਤੇ ਬਾਲੀਵੁਡ ਕਿਹਾ ਜਾਂਦਾ ਹੈ। ਪੰਜਾਬੀ ਸਿਨੇਮਾ(ਭਾਰਤ), ਆਮ ਤੌਰ 'ਤੇ ਪਾਲੀਵੁੱਡ/ ਪੌਲੀਵੁੱਡ ਭਾਰਤ ਅਤੇ ਪਾਕਿਸਤਾਨ ਦੇ ਪੰਜਾਬਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਫ਼ਿਲਮ ਉਦਯੋਗ ਹੈ। ਹਾਲਾਂਕਿ ੨੦ਵੀਂ-ਸਦੀ ਦੇ ਪੰਜਾਬੀ ਸਿਨੇਮਾ ਤੇ ਪਾਕਿਸਤਾਨੀ-ਅਧਾਰਿਤ ਪੰਜਾਬੀ ਸਿਨੇਮਾ ਦਾ ਵੱਡਾ ਪ੍ਰਭਾਵ ਸੀ, ੨੧ਵੀਂ ਸਦੀ ਦਾ ਪੰਜਾਬੀ ਸਿਨੇਮਾ, ਬੂਮ ਦੇ ਕਾਰਨ ਭਾਰਤੀ ਪੰਜਾਬ ਦੇ ਸਮੱਰਥੀ ਹੋ ਗਿਆ ਹੈ। ਪਹਿਲੀ ਪੰਜਾਬੀ ਫ਼ਿਲਮ ਕਲਕੱਤਾ (ਹੁਣ ਕੋਲਕਾਤਾ) ਵਿੱਚ ਬਣਾਈ ਗਈ ਸੀ ਅਤੇ ਅੰਗਰੇਜ਼ੀ ਪੰਜਾਬ ਦੀ ਸੂਬਾਈ ਰਾਜਧਾਨੀ, ਲਾਹੌਰ ਵਿੱਚ ਪਰਦਾਪੇਸ਼(ਰਿਲੀਜ਼) ਕੀਤੀ ਗਈ ਸੀ। ਲਾਹੌਰ ਫ਼ਿਲਮ ਉਦਯੋਗ ਨੂੰ ਲਾਹੌਰ ਅਤੇ ਹਾਲੀਵੁੱਡ ਸ਼ਬਦਾਂ ਦੇ ਸੰਗਮ ਵਿੱਚੋਂ ਬਣੇ ਸ਼ਬਦ, ਲਾਲੀਵੁੱਡ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ੨੦੦੯ ਨੂੰ, ਪੰਜਾਬੀ ਫਿਲਮ ਉਦਯੋਗ ੯੦੦ ਅਤੇ ੧੦੦੦ ਦੇ ਦਰਮਿਆਨ ਫ਼ਿਲਮਾਂ ਦਾ ਨਿਰਮਾਣ ਕਰ ਚੁੱਕਾ ਸੀ। ੧੯੭੦ ਵਿੱਚ ਪ੍ਰਤੀ ਸਾਲ ਰਿਲੀਜ਼ ਦੀ ਔਸਤ ਗਿਣਤੀ ਨੌ ਸੀ। ੧੯੮੦ ਵਿੱਚ ਅੱਠ ਅਤੇ ੧੯੯੦ਵਿਆਂ ਵਿੱਚ ੬ ਸੀ। ੧੯੯੫ ਵਿੱਚ ਰਿਲੀਜ਼ ਦੀ ਗਿਣਤੀ ੧੧ ਸੀ। ੧੯੯੬ ਵਿਚ ਇਹ ਘਟ ਕੇ ਸੱਤ ਅਤੇ ੧੯੯੭ ਵਿੱਚ ਪੰਜ ਹੀ ਰਹਿ ਗਈ। ਇਸ ਲਈ ੨੦੦੦ਵਿਆਂ ਵਿੱਚ ਪੰਜਾਬੀ ਸਿਨੇਮਾ ਹਰ ਸਾਲ ਹੋਰ ਵਧੇਰੇ ਰਿਲੀਜ਼, ਵੱਡੇ ਬਜਟ, ਦੇਸੀ ਸਿਤਾਰੇ, ਅਤੇ ਪੰਜਾਬੀ ਮੂਲ ਦੇ ਬਾਲੀਵੁੱਡ ਅਦਾਕਾਰਾਂ ਦੇ ਹਿੱਸਾ ਲੈਣ ਨਾਲ਼ ਫਿਰ ਉੱਭਰਦਾ ਵੇਖਿਆ ਗਿਆ ਹੈ। ਪੰਜਾਬੀ ਸਿਨਮਾ ਗਿਣਤੀ ਪੱਖੋਂ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਪਰ ਗੁਣਵੱਤਾ ਪੱਖੋਂ ਬਹੁਤ ਸੁਸਤ ਚਾਲ ਨਾਲ ਚੱਲਦਾ ਦਿਖਾਈ ਦਿੰਦਾ ਹੈ। ਗੁਣਵੱਤਾ ਦਾ ਖ਼ਿਆਲ ਇਸ ਕਰਕੇ ਨਹੀਂ ਰੱਖਿਆ ਜਾ ਰਿਹਾ ਕਿਉਂਕਿ ਅਜੋਕਾ ਨੌਜਵਾਨ ਵਰਗ ਫ਼ਿਲਮਾਂ ਦੀ ਗੁਣਵੱਤਾ ਵੱਲ ਬਹੁਤਾ ਧਿਆਨ ਨਹੀਂ ਦਿੰਦਾ। ਪੰਜਾਬੀ ਸਮਾਜ ਵਿੱਚ ਸਿਨਮਾ ਦਾ ਮਤਲਬ ਸਿਰਫ਼ ਹੱਸਣਾ- ਖੇਡਣਾ ਅਤੇ ਨੱਚਣਾ- ਗਾਉਣਾ ਤੋਂ ਹੀਂ ਲਿਆ ਜਾਂਦਾ ਹੈ। ਪੰਜਾਬੀ ਸਮਾਜ ਵਿੱਚ ਕਹਾਣੀਆਂ ਦੀ ਕੋਈ ਕਮੀ ਨਹੀਂ ਹੈ। ਸਾਡਾ ਗੌਰਵਮਈ ਵਿਰਸਾ, ਇਤਿਹਾਸ ਅਤੇ ਸੱਭਿਆਚਾਰ ਅਣਗਿਣਤ ਕਹਾਣੀਆਂ
Typing Editor Typed Word :