Punjabi Typing
Paragraph
ਰਾਜੀਵ ਗਾਂਧੀ ਖੇਡ ਰਤਨ ਭਾਰਤ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਇਨਾਮ ਹੈ। ਇਸ ਇਨਾਮ ਦਾ ਨਾਂ ਭਾਰਤ ਦੇ ਭੂਤਪੂਰਵ ਪ੍ਰਧਾਨਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਨਾਮ ਉੱਤੇ ਰੱਖਿਆ ਗਿਆ ਹੈ। ਇਸ ਇਨਾਮ ਵਿੱਚ ਇੱਕ ਮੈਡਲ, ਇੱਕ ਸਨਮਾਨ ਪੱਤਰ ਅਤੇ ਪੰਜ ਲੱਖ ਰੁਪਏ ਹੱਕੀ ਵਿਅਕਤੀ ਨੂੰ ਦਿੱਤੇ ਜਾਂਦੇ ਹਨ। 2005 ਵਿੱਚ ਦਿੱਤੀ ਜਾਣ ਵਾਲੀ ਰਕਮ 500,000 ਤੋਂ ਵਧਾ ਕੇ 750,000 ਰੁਪੇ ਕਰ ਦਿੱਤੀ ਗਈ ਸੀ। ਅਰਜੁਨ ਇਨਾਮ ਭਾਰਤ ਸਰਕਾਰ ਦੁਆਰਾ ਖਿਡਾਰੀਆਂ ਨੂੰ ਦਿੱਤੇ ਜਾਣ ਵਾਲਾ ਇੱਕ ਇਨਾਮ ਹੈ। ਇਹ 1961 ਤੋਂ ਦਿੱਤਾ ਜਾ ਰਿਹਾ ਹੈ। ਪਦਮਸ਼੍ਰੀ ਅਤੇ ਪਦਮ ਸ੍ਰੀ ਵੀ ਲਿਖਿਆ ਜਾਂਦਾ ਹੈ ਭਾਰਤ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਚੌਥਾ ਵੱਡਾ ਨਾਗਰਿਕ ਇਨਾਮ ਹੈ। 2016 ਤੱਕ 2680 ਨਾਗਰਿਕ ਇਹ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਭਾਰਤ ਰਤਨ, ਪਦਮ ਵਿਭੂਸ਼ਨ, ਪਦਮ ਭੂਸ਼ਨ ਤੋਂ ਬਾਅਦ। ਇਹ ਇਨਾਮ ਹਰ ਸਾਲ ਗਣਤੰਤਰ ਦਿਵਸ ਵਾਲੇ ਦਿਨ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ। ਪਦਮ ਵਿਭੂਸ਼ਨ ਭਾਰਤ ਰਤਨ ਤੋਂ ਬਾਅਦ ਦੂਜਾ ਵੱਡਾ ਭਾਰਤ ਦਾ ਨਾਗਰਿਕ ਸਨਮਾਨ ਹੈ, ਜਿਸ ਵਿੱਚ ਪਦਕ ਅਤੇ ਸਨਮਾਨ ਪੱਤਰ ਦਿੱਤਾ ਜਾਂਦਾ ਹੈ। 2016 ਤੱਕ 294 ਨਾਗਰਿਕ ਇਹ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਇਸ ਸਨਮਾਨ ਤੋਂ ਬਾਅਦ ਪਦਮ ਭੂਸ਼ਨ ਅਤੇ ਪਦਮ ਸ਼੍ਰੀ ਸਨਮਾਨ ਦਾ ਰੈਂਕ ਆਉਂਦਾ ਹੈ। ਇਹ ਸਨਮਾਨ ਦੇਸ਼ ਵਿੱਚ ਖਾਸ ਸੇਵਾ ਕਰਨ ਵਾਲੇ ਨਾਗਰਿਕ ਜਾਂ ਸਰਕਾਰੀ ਕਰਮਚਾਰੀ ਨੂੰ ਦਿੱਤਾ ਜਾਂਦਾ ਹੈ। ਸਭ ਤੋਂ ਪਹਿਲਾ ਸਨਮਾਨ 1954 ਵਿੱਚ ਹਾਸਿਲ ਕਰਨ ਵਾਲੇ ਸਤਿੰਦਰ ਨਾਥ ਬੋਸ, ਨੰਦ ਲਾਲ ਬੋਸ, ਜ਼ਾਕਿਰ ਹੁਸੈਨ, ਬਾਲਾਸਾਹਿਬ ਗੰਗਾਧਰ ਖੇਰ, ਜਿਗਮੇ ਡੋਰਜੀ ਵੰਗਚੁਕ ਅਤੇ ਵੀ.ਕੇ. ਕ੍ਰਿਸ਼ਨਾ ਮੈਨਨ ਸਨ। ਪਦਮ ਭੂਸ਼ਨ ਭਾਰਤ ਦਾ ਤੀਸਰਾ ਵੱਡਾ ਸਨਮਾਨ ਹੈ ਜੋ ਭਾਰਤ ਰਤਨ ਅਤੇ ਪਦਮ ਵਿਭੂਸ਼ਨ ਤੋਂ ਬਾਅਦ ਅਤੇ ਪਦਮ ਸ਼੍ਰੀ ਤੋਂ ਪਹਿਲਾ ਆਉਦਾ ਹੈ। ਇਹ ਸਨਮਾਨ ਦਾ ਹਰ ਸਾਲ ਗਣਤੰਤਰ ਦਿਵਸ ਸਮੇਂ ਐਲਾਨ ਕੀਤਾ ਜਾਂਦਾ ਹੈ ਅਤੇ ਭਾਰਤ ਦਾ ਰਾਸਟਰਪਤੀ ਹਰ ਸਾਲ ਮਾਰਚ ਜਾਂ ਅਪਰੈਲ ਦੇ ਮਹੀਨੇ ਸਨਮਾਨਿਤ ਵਿਅਕਤੀਆਂ ਨੂੰ ਇਹ ਸਨਮਾਨ ਪ੍ਰਦਾਨ ਕਰਦਾ ਹੈ। ਭਾਰਤ ਰਤਨ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ। ਇਸ ਸਨਮਾਨ ਉੱਤੇ ਪਿੱਪਲ ਦੇ ਪੱਤੇ ਉੱਪਰ ਸੂਰਜ ਦੀ ਤਸਵੀਰ
Typing Editor Typed Word :