Punjabi Typing
Paragraph
ਕੋਈ ਵੀ ਪਾਰਟੀ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਵਾਅਦਾ ਨਹੀ ਕਰਦੀ ਸਗੋਂ ਲੋਕਾਂ ਨੂੰ ਲਾਲਚ ਦੇ ਕੇ ਵੋਟ ਹਾਸਿਲ ਕਰਨਾਂ ਚਾਹੁਦੇ ਹਨ। ਸਾਡੇ ਸਮਾਜ ਵਿੱਚ ਅਨੇਂਕਾਂ ਹੀ ਸਮਾਜਿਕ ਬੁਰਾਈਆਂ ਹਨ ਜਿੰਨਾਂ ਦਾ ਖਮਿਆਜ਼ਾ ਵੱਖ-ਵੱਖ ਵਰਗ ਦੇ ਲੋਕਾਂ ਨੂੰ ਭੁਗਤਣਾਂ ਪੈਂਦਾ ਹੈ। ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਸਮਾਜਿਕ ਬੁਰਾਈਆ ਨੂੰ ਦੂਰ ਕਰਨ ਦਾ ਵਾਅਦਾ ਕਰਨ। ਸਾਡੇ ਸਮਾਜ ਵਿੱਚ ਦਾਜ਼ ਦੀ ਸਮੱਸਿਆ ਹੈ, ਜ਼ਾਤੀ ਭੇਦ ਭਾਵ ਦੀ ਸਮੱਸਿਆ ਹੈ, ਬੇਰੁਜ਼ਗਾਰੀ ਦੀ ਸਮੱਸਿਆ ਹੈ, ਅਨਪੜ੍ਹਤਾ ਹੈ, ਗਰੀਬੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਮੱਸਿਆਵਾਂ ਹਨ। ਇਹਨਾ ਸਮੱਸਿਆਵਾਂ ਨੂੰ ਦੂਰ ਕਰਕੇ ਅਤੇ ਨੌਜੁਆਨਾਂ ਨੂੰ ਰੁਜ਼ਗਾਰ ਦੇ ਕੇ ਹੀ ਦੇਸ਼ ਖੁਸ਼ਹਾਲ ਹੋ ਸਕਦਾ ਹੈ ਨਾਂ ਕਿ ਲਾਲਚ ਦੇ ਕੇ। ਪਰ ਸਾਡੇ ਉਮੀਦਵਾਰ ਵੱਡੇ- ਵੱਡੇ ਲਾਲਚ ਦੇ ਕੇ ਲੋਕਾਂ ਦਾ ਦਿਲ ਜਿਤਣ ਦੀ ਕੋਸ਼ਿਸ਼ ਕਰਦੇ ਹਨ। ਇਹੋ ਜਿਹੇ ਲੀਡਰ ਸਾਡੇ ਦੇਸ਼ ਨੂੰ ਨਿਘਾਰ ਰਹੇ ਹਨ। ਲੋਕਾਂ ਨੂੰ ਕੋਈ ਵੀ ਚੀਜ਼ ਜਾਂ ਸਹੂਲਤ ਮੁਫਤ ਦੇਣ ਦੀ ਬਜਾਇ ਉਨ੍ਹਾਂ ਦੀ ਮਿਹਨਤ ਜਾਂ ਪੈਦਾਵਾਰ ਦਾ ਮੁੱਲ ਕਿਉ ਨਹੀ ਵਧਾ ਦਿੱਤਾ ਜਾਂਦਾ? ਤਾਂ ਜੋ ਉਹ ਹਰ ਚੀਜ਼ ਅਪਣੀ ਖਰੀਦ ਸਕਣ ਨਾਂ ਕਿ ਕਿਸੇ ਤੋਂ ਝੂਠੀ ਦਇਆ ਅਤੇ ਅਹਿਸਾਨਾਂ ਦੀ ਆਸ ਰੱਖਣ । ਕਿਉਕਿ ਕੁੱਝ ਵੀ ਮੁਫਤ ਦੇਣਾ ਸਿਰਫ ਇੱਕ ਵੋਟ ਲੈਣ ਅਤੇ ਲੋਕਾਂ ਨੂੰ ਨਿਕੰਮੇ ਕਰਨ ਦਾ ਸਾਧਨ ਹੈ, ਮੁਫਤ ਦੇ ਲਾਲਚ ਵਿੱਚ ਲੋਕਾਂ ਨੂੰ ਵੀ ਇਨ੍ਹਾਂ ਦੇ ਹੱਥਾਂ ਵੱਲ੍ਹ ਝਾਕਣ ਦੀ ਆਦਤ ਪੈ ਗੲੈ ਹੈ। ਇਕ ਗੱਲ ਦੀ ਸਮਝ ਨਹੀ ਆਈ ਕਿ ਇੱਕ ਰੁਪਏ ਕਿਲੋ ਆਟਾ ਦੇਣ ਦਾ ਲਾਰਾ ਕਿਵੇਂ ਪੂਰਾ ਹੋਵੇਗਾ? ੧੪-੧੫ ਰੁਪਏ ਕਿਲੋ ਕਣਕ ਖਰੀਦ ਕੇ ਇੱਕ ਰੁਪਏ ਕਿਲੋ ਆਟਾ ਆਵੇਗਾ ਕਿਥੋਂ? ਜੇਕਰ ਇੱਕ ਰੁਪਏ ਕਿਲੋ ਆਟਾ ਮਿਲਣ ਵੀ ਲੱਗ ਜਾਵੇ, ਕੀ ਉਹ ਸਾਰੇ ਗਰੀਬ ਲੋਕਾਂ ਤੱਕ ਪਹੁੰਚੇਗਾ? ਅਸਲੋਂ ਗਰੀਬ ਲੋਕ ਤਾਂ ਇਸ ਤੋਂ ਵਾਂਝੇ ਹੀ ਰਹਿਣਗੇ। ਇੱਕ ਰੁਪਏ ਕਿਲੋ ਆਟਾ ਭਾਵੇਂ ਮਿਲੇ ਭਾਵੇਂ ਨਾਂ ਪਰ ਮੱਧ ਵਰਗ ਇਸਦੇ ਭਾਰ ਥੱਲੇ ਜ਼ਰੂਰ ਆ ਜਾਵੇਗਾ। ਬੇਸ਼ਕ ਸਾਨੂੰ ਸਮੇਂ ਦੇ ਹਾਣੀ ਹੋਣ ਲਈ ਕੰਪਿਊਟਰ, ਅਤੇ ਮੋਬਾਇਲ ਫੋਨ ਦੀ ਜਰੂਰਤ ਹੈ। ਪਰ ਸਕੂਲਾਂ ਵਿੱਚ ਮੋਬਾਇਲ ਫੋਨ ਦੀ
Typing Editor Typed Word :