Punjabi Typing
Paragraph
ਗੁਰਮੁਖੀ ਕ੍ਰਮ ਵਿਚ ਪਹਿਲਾ ਅੱਖਰ ‘ੳ’ ਗ਼ੈਰ- ਪਰੰਪਰਿਕ ਹੈ ਅਤੇ ਸਿੱਖ ਧਰਮ ਗ੍ਰੰਥਾਂ ਵਿਚ ੴ ਅਰਥਾਤ ਪਰਮਾਤਮਾ ਇਕ ਹੈ, ਵਜੋਂ ਆਉਣ ਕਾਰਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਸਵਰਾਂ ਤੋਂ ਪਿੱਛੇ ‘ਸ’ ਅਤੇ ‘ਹ’ ਆਉਂਦੇ ਹਨ ਜਿਹੜੇ ਕਿ ਆਮ ਕਰਕੇ ਬਾਕੀ ਭਾਰਤੀ ਸਵਰ ਬੋਧ ਦੇ ਅੰਤ ਵਿਚ ਆਉਂਦੇ ਹਨ। ਹੋਰ ਵਿਅੰਜਨਾਤਮਕ ਚਿੰਨ੍ਹ ਆਪਣੀ ਪਰੰਪਰਿਕ ਤਰਤੀਬ ਵਿਚ ਹੀ ਹਨ। ਪਰਿਭਾਸ਼ਿਕ ਤੌਰ ਤੇ ਵਿਅੰਜਨਾਂ ਨੂੰ ਦੋਹਰਾਉ ਯੁਕਤ ਸਮਰੱਥਾ ਵੀ ਹਾਸਲ ਹੈ ਜਿਵੇਂ ਕਿ ‘ਕ’ ਨੂੰ ਕੱਕਾ , ‘ਵ’ ਨੂੰ ਵਾਵਾ ਕਿਹਾ ਜਾਂਦਾ ਹੈ। ਕੇਵਲ ‘ਟ ’ ਨੂੰ ਟੈਂਕਾ ਕਿਹਾ ਜਾਂਦਾ ਹੈ। ਅੱਖਰ-ਮਾਲਾ ੜ (ੜਾੜਾ) ਨਾਲ ਖ਼ਤਮ ਹੁੰਦੀ ਹੈ। ਅੱਖਰਾਂ ਦੀ ਕੁੱਲ ਗਿਣਤੀ ੩੫ ਹੈ (੩ ਸਵਰ, ੨ ਅਰਧ-ਸਵਰ ਅਤੇ ੩੦ ਵਿਅੰਜਨ ਹਨ)। ਇਹ ਦੇਵਨਾਗਰੀ ਵਿਚ ੫੨, ਸ਼ਾਰਦਾ ਅਤੇ ਟਾਕਰੀ ਵਿਚ ੪੧ ਹਨ। ਕੁਝ ਵਿਅੰਜਨਾਂ ਦੇ ਹੇਠਲੇ ਪਾਸੇ ਮਾਂਗਵੀਆਂ ਅਵਾਜ਼ਾਂ ਦੀ ਪ੍ਰਤਿਨਿਧਤਾ ਕਰਨ ਲਈ ਬਿੰਦੀ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਕਿ: ਸ਼,ਖ਼,ਗ਼,ਜ਼,ਫ਼। ਇਹਨਾਂ ਨੂੰ ਬਾਅਦ ਵਿਚ ਲਾਗੂਕੀਤਾ ਗਿਆ ਹੈ ਹਾਲਾਂਕਿ ਇਹ ਮੂਲ ਅੱਖਰਕ੍ਰਮ ਦਾ ਹਿੱਸਾ ਨਹੀਂ ਹਨ। ਜੋੜੇਦਾਰ ਵਿਅੰਜਨਾਂ ਨੂੰ ਉਹਨਾਂ ਦੇ ਉੱਪਰ ਅਧਕ ( ੱ ) ਪਾ ਕੇ ਦਰਸਾਇਆ ਜਾਂਦਾ ਹੈ ਜਿਸਨੂੰ ਵਿਅੰਜਨ ਦੇ ਉੱਪਰ ਪਾਇਆ ਜਾਂਦਾ ਹੈ ਅਤੇ ਇਹ ਇਸਦੀ ਅਵਾਜ਼ ਵਿਚ ਇਕ ਵਾਧਾ ਕਰ ਦਿੰਦਾ ਹੈ। ਇੱਥੇ ਪ੍ਰਬੰਧ ਵਿਚ ਸੰਯੁਕਤ ਵਿਅੰਜਨ ਦੀ ਕਮੀ ਹੁੰਦੀ ਹੈ। ਕੇਵਲ ਹ,ਰ,ਵ ਨੂੰ ਦੂਸਰੇ ਅੱਖਰ ਵਜੋਂ ਸੰਯੁਕਤ ਵਿਅੰਜਨ ਨਾਲ ਜੋੜਕੇ ਪਾਇਆ ਜਾਂਦਾ ਹੈ ਅਤੇ ਇਸਨੂੰ ਪਹਿਲੇ ਅੱਖਰ ਦੇ ਹੇਠਾਂ ਪੈਰ ਵਿਚ ਬਿਨਾਂ ਉੱਪਰਲਕੀਰ ਖਿੱਚੇ ਪਾਇਆ ਜਾਂਦਾ ਹੈ। ‘ਰ’ ਨੂੰ ਵੀ ਸੰਯੁਕਤ ਦੇ ਦੂਜੇ ਅੱਖਰ ਵਜੋਂ ਪਹਿਲੇ ਅੱਖਰ ਦੇ ਪੈਰ ਵਿਚ ਤਿਰਛੇ ‘ਕੌਮੇ` ਦੇ ਰੂਪ ਵਿਚ ਪਾਇਆ ਜਾਂਦਾ ਹੈ। ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਸੰਯੁਕਤ ਵਿਅੰਜਨ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਪ੍ਰਭਾਵ ਅਤੇ ਵਾਧੇ ਵਜੋਂ ਪੰਜਾਬੀ ਭਾਸ਼ਾ ਵਿਚ ਸ਼ਾਮਲ ਹੋਏ ਹਨ, ਪਰੰਤੂ ਹੁਣ ਇਹ ਪੰਜਾਬੀ ਉਚਾਰ ਦਾ ਅੰਗ ਬਣ ਗਏ ਹਨ। ਇਸ ਲਈ ਇੱਥੇ ਇਹਨਾਂ ਨੂੰ ਅਪਨਾਉਣ ਦੀ ਅਨੁਕੂਲ ਬਣਾਉਣ ਦੀ ਜਾਂ ਘੜਨ ਦੀ ਬਹੁਤ ਲੋੜ ਹੈ। ਕੁਝ ਵਿਦਵਾਨਾਂ ਦੁਆਰਾ ਯਤਨ ਕੀਤੇ ਗਏ ਹਨ ਪਰੰਤੂ ਉਹਨਾਂ ਦੀ
Typing Editor Typed Word :