Punjabi Typing Paragraph
ਸਵਾਮੀ ਵਿਵੇਕਾਨੰਦ ਜੀ ਲਗਭਗ ਦੋ ਵਰ੍ਹਿਆਂ ਤਕ ਸ਼ਿਕਾਗੋ ਤੋਂ ਇਲਾਵਾ ਅਮਰੀਕਾ ਦੇ ਡੈਸਟ੍ਰੋਇਟ, ਬੋਸਟਨ ਅਤੇ ਨਿਊਯਾਰਕ ਨਾਂ ਦੇ ਸ਼ਹਿਰਾਂ ਵਿੱਚ ਧਾਰਮਿਕ ਵਿਸ਼ਿਆਂ ਉਤੇ ਭਾਸ਼ਣ ਕਰਦੇ ਰਹੇ। ਇਸੇ ਦੌਰਾਨ ਭਾਵੇਂ ਉਹ ਬੀਮਾਰ ਹੋ ਗਏ ਫਿਰ ਵੀ ਉਨ੍ਹਾਂ ਨੇ ਜੂਨ ੧੮੯੫ ਤੋਂ ਨਵੰਬਰ ੧੮੯੫ ਤਕ ਨਿਊਯਾਰਕ ਦੇ 'ਥਾਊਜ਼ੈਂਡ ਆਈਲੈਂਡ ਪਾਰਕ' ਵਿਖੇ ਉਥੇ ਦੇ ਲੋਕਾਂ ਨੂੰ ਮੁਫਤ ਵਿੱਚ ਵੇਦਾਂਤ ਅਤੇ ਯੋਗ ਸਾਧਨਾ ਦੀ ਸਿੱਖਿਆ ਦਿੱਤੀ। ਸਵਾਮੀ ਵਿਵੇਕਾਨੰਦ ਜੀ ਨੇ ਪਹਿਲੀ ਮਈ ੧੮੯੭ ਨੂੰ ਕੋਲਕਾਤਾ ਵਿੱਚ 'ਰਾਮ ਕ੍ਰਿਸ਼ਣ ਮਿਸ਼ਨ' ਦੀ ਸਥਾਪਨਾ ਕੀਤੀ। ਇਹ 'ਧਰਮਾਰਥ ਟਰੱਸਟ' ਸਵਾਮੀ ਰਾਮ ਕ੍ਰਿਸ਼ਣ 'ਪਰਮ ਹੰਸ' ਦੇ ਪੂਜਾ ਅਤੇ ਨਿਵਾਸ ਅਸਥਾਨ (ਰਾਮ ਕ੍ਰਿਸ਼ਣ ਮੱਠ) ਅਖਵਾਉਣ ਵਾਲੇ 'ਬੇਲੁਰ ਮੱਠ' ਵਿਖੇ ਵਿਦਮਾਨ ਹੈ। ਇਸ ਮਗਰੋਂ ਵਿਵੇਕਾਨੰਦ ਜੀ ਨੇ ਅਲਮੋੜਾ (ਉਤਰਾਖੰਡ) ਦੇ ਨੇੜੇ 'ਮਾਇਆਵਤੀ' ਕਸਬੇ ਅਤੇ 'ਮਦਰਾਸ' (ਤਾਮਿਲਨਾਡੂ) ਵਿਖੇ 'ਅਦ੍ਵੈਤ ਆਸ਼ਰਮ' ਸਥਾਪਿਤ ਕੀਤੇ। ਸਵਾਮੀ ਰਾਮ ਕ੍ਰਿਸ਼ਣ ਜੀ ਨੇ ਅਧਿਆਤਮਕ ਸੰਦੇਸ਼ਾਂ ਅਤੇ ਵਿਵੇਕਾਨੰਦ ਜੀ ਦੇ ਧਾਰਮਿਕ ਇਕਮਿਕਤਾ ਸੰਬੰਧੀ ਵਿਚਾਰਾਂ ਦੇ ਪ੍ਰਚਾਰ ਲਈ ਕਲਕੱਤਾ ਦੇ ਬੇਲੁਰ ਮੱਠ ਤੋਂ 'ਪ੍ਰਬੁੱਧ ਭਾਰਤ' ਨਾਂ ਦੀ ਅੰਗਰੇਜ਼ੀ ਪੱਤ੍ਰਿਕਾ ਅਤੇ 'ਉਦਬੋਧਨ' ਨਾਂ ਦੀ ਬੰਗਾਲੀ ਪੱਤ੍ਰਿਕਾ ਵੀ ਛਪਣ ਲੱਗ ਪਈ। ਉਹ ਬ੍ਰਿਟੇਨੀ, ਵਿਯਨਾ, ਇਸਤੰਬੋਲ, ਏਥਨਜ਼ ਅਤੇ ਮਿਸਰ ਹੁੰਦੇ ਹੋਏ ੯ ਦਸੰਬਰ ੧੯੦੦ ਨੂੰ ਰਾਮ ਕ੍ਰਿਸ਼ਣ ਮਿਸ਼ਨ ਦੇ ਮੁੱਖ ਅਸਥਾਨ ਬੇਲੁਰ ਮੱਠ ਵਿਖੇ ਪਰਤ ਆਏ। ਉਥੇ ਕੁਝ ਦਿਨਾਂ ਬਾਅਦ ਸ਼੍ਰੀ ਬਾਲ ਗੰਗਾਧਰ ਤਿਲਕ, ਭਾਰਤੀ ਰਾਸ਼ਟਰੀਯ ਕਾਂਗਰਸ ਦੇ ਕਈ ਨੇਤਾ ਅਤੇ ਗਵਾਲੀਅਰ ਦਾ ਮਹਾਰਾਜਾ ਸਵਾਮੀ ਜੀ ਦੇ ਦਰਸ਼ਨਾਂ ਲਈ ਆਏ। ਜਾਪਾਨ ਵਿਚ ਦਸੰਬਰ ੧੯੦੧ ਵਿੱਚ ਵਿਸ਼ਵ ਧਰਮ ਦਾ ਸੰਮੇਲਨ ਆਯੋਜਿਤ ਹੋਇਆ, ਉਸ ਵਿੱਚ ਸ਼ਾਮਲ ਹੋਣ ਲਈ ਸਵਾਮੀ ਜੀ ਨੂੰ ਸੱਦਾ ਪੱਤਰ ਘੱਲਿਆ ਗਿਆ ਪਰ ਦਮੇ, ਮਧੂਮੇਹ ਅਤੇ ਉਨੀਂਦਰ ਦੇ ਰੋਗਾਂ ਨਾਲ ਪੀੜਤ ਵਿਵੇਕਾਨੰਦ ਜੀ ਨੇ ਖਿਮਾਯਾਚਨਾ ਕਰ ਲਈ। ਫਿਰ ਵੀ ਉਹ ਕੁਝ ਦਿਨਾਂ ਲਈ ਧਰਮ ਪ੍ਰਚਾਰ ਵਾਸਤੇ ਬੌਧ ਗਯਾ (ਬਿਹਾਰ) ਅਤੇ ਵਾਰਾਣਸੀ (ਉੱਤਰ ਪ੍ਰਦੇਸ਼) ਗਏ। ੪ ਜੁਲਾਈ ੧੯੦੨ ਨੂੰ ਵਿਵੇਕਾਨੰਦ ਜੀ ਨੇ ਸਵੇਰੇ ਨਿੱਤ ਨੇਮ ਕੀਤਾ। ਕਾਲੀ ਮਾਤਾ ਦੀ ਆਰਤੀ ਕੀਤੀ ਅਤੇ ਆਪਣੇ ਗੁਰੂ ਭਾਈ ਸਵਾਮੀ ਪ੍ਰੇਮਾਨੰਦ ਨੂੰ 'ਰਾਮ ਕ੍ਰਿਸ਼ਣ ਮੱਠ' ਦੀ ਉਚਿਤ ਵਿਵਸਥਾ ਲਈ ਨਿਰਦੇਸ਼ ਦਿੱਤਾ। ਫੇਰ ਕੁਝ ਘੰਟਿਆਂ ਬਾਅਦ ਸਦਾ ਲਈ
Typing Editor Typed Word :
Note: Minimum 276 words are required to enable this repeat button.