Punjabi Typing
Paragraph
ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਨਾਲ ਚੱਕੀ ਖੱਡ ਵਿਚ ਪਾਣੀ ਭਰ ਜਾਮ ਕਰਕੇ ਪੌਂਗ ਡੈਮ ਅਤੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਵਿਚ ਬਿਜਲੀ ਉਤਪਾਦਨ ਵਿਚ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ ਤੇ ਬਿਜਲੀ ਉਤਪਾਦਨ ਠੱਪ ਹੋਣ ਨਾਲ ਐਤਵਾਰ ਨੂੰ ਪਾਵਰਕਾਮ ਦੀ ਬਿਜਲੀ ਉਤਪਾਦਨ ’ਤੇ ਅਸਰ ਪਿਆ। ਪਾਵਰਕਾਮ ਦੇ ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਪ੍ਰਾਜੈਕਟਾਂ ਤੋਂ ਪੰਜਾਬ ਦੇ ਹਿੱਸੇ ਦੀ ਮਿਲਦੀ 180 ਮੈਗਾਵਾਟ ਬਿਜਲੀ ਦਾ ਬਦਲਵਾਂ ਪ੍ਰਬੰਧ ਲੌੜ ਪੈਣ ’ਤੇ ਕਰ ਲਿਆ ਜਾਵੇਗਾ। ਇਕ ਜਾਣਕਾਰੀ ਮੁਤਾਬਿਕ ਬਿਆਸ ਦਰਿਆ ’ਤੇ ਬਣੇ ਪੌਂਗ ਡੈਮ ਦਾ ਪ੍ਰਬੰਧਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਕੀਤਾ ਜਾਂਦਾ ਹੈ। ਚਾਹੇ ਡੈਮਾਂ ਵਿਚ ਇਸ ਵੇਲੇ ਪਾਣੀ ਦਾ ਪੱਧਰ ਕਾਫ਼ੀ ਘੱਟ ਹੋਣ ਕਰਕੇ ਪਾਣੀ ਦੀ ਇਸ ਹਾਈਡਲ ਪ੍ਰਾਜੈਕਟ ਤੋਂ 130 ਮੈਗਾਵਾਟ ਦੇ ਕਰੀਬ ਬਿਜਲੀ ਉਤਪਾਦਨ ਹੁੰਦਾ ਹੈ ਜਿਸ ਵਿਚੋਂ ਪੰਜਾਬ ਦੇ ਹਿੱਸੇ ਵਿਚ 30 ਤੋਂ 35 ਮੈਗਾਵਾਟ ਬਿਜਲੀ ਮਿਲਦੀ ਹੈ। ਪੌਂਗ ਡੈਮ ’ਤੇ ਬੀ.ਬੀ.ਐਮ.ਬੀ. ਵਲੋਂ 66 ਮੈਗਾਵਾਟ ਦੀ ਸਮਰੱਥਾ ਦੀਆਂ 6 ਟਰਬਾਈਨਾਂ ਲੱਗੀਆਂ ਹੋਈਆਂ ਹਨ। ਪੌਂਗ ਡੈਮ ਤੋਂ ਜਦੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਇਹ ਪੰਜਾਬ ਦੇ ਹਿੱਸੇ ਵਿਚ ਬਣੇ ਮੁਕੇਰਿਆਂ ਹਾਈਡਲ ਵਿਚ ਆ ਕੇ ਡਿਗਦਾ ਹੈ ਜਿੱਥੋਂ ਕਿ ਪਿੱਛੋਂ ਹੀ ਪੂਰਾ ਪਾਣੀ ਆਉਣ ਨਾਲ 225 ਮੈਗਾਵਾਟ ਦੇ ਕਰੀਬ ਬਿਜਲੀ ਪੈਦਾ ਹੁੰਦੀ ਹੈ ਪਰ ਪਾਣੀ ਦੇ ਘੱਟ ਆਉਣ ਨਾਲ 135 ਤੋਂ 140 ਮੈਗਾਵਾਟ ਬਿਜਲੀ ਦਾ ਹੀ ਉਤਪਾਦਨ ਹੋ ਰਿਹਾ ਹੈ। ਮੁਕੇਰੀਆਂ ਹਾਈਡਲ ਲਈ ਇਸ ਦਰਿਆ ’ਤੇ ਹੀ ਬਿਜਲੀ ਉਤਪਾਦਨ ਕਰਨ ਵਾਲੀਆਂ 14 ਮਸ਼ੀਨਾਂ ਲੱਗੀਆਂ ਹੋਈਆਂ ਹਨ ਤੇ ਇਸ ਜਗ੍ਹਾ ਤੋਂ ਪਾਣੀ ਬਿਆਸ ਦਰਿਆ ਰਾਹੀਂ ਹਰੀਕੇ ਪਤਨ ਵਿਚ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਵਿਚ ਮੀਂਹ ਪੈਣ ਨਾਲ ਚੱਕੀ ਖੱਡ ਵਿਚ ਇਕੱਠਾ ਹੀ 20000 ਕਿਊਸਕ ਪਾਣੀ ਆ ਗਿਆ ਹੈ। ਇਹ ਪਾਣੀ ਵੀ ਹਰੀਕੇ ਪਤਨ ਜਾਂਦਾ ਹੈ ਜਿਸ ਕਰਕੇ ਹੀ ਪੌਂਗ ਡੈਮ ਤੋਂ ਪਾਣੀ ਘੱਟ ਛੱਡਿਆ ਜਾ ਰਿਹਾ ਹੈ। ਚੱਕੀ ਖੱਡ ਵਿਚ ਜਿਆਦਾ ਪਾਣੀ ਆਉਣ ਨਾਲ ਪੌਂਗ ਡੈਮ ਅਤੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਵਿਚ ਬਿਜਲੀ ਉਤਪਾਦਨ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਜਦਕਿ ਪੌਂਗ ਡੈਮ ਤੋਂ 130 ਤੋਂ 135 ਮੈਗਾਵਾਟ ਤੇ ਮੁਕੇਰਿਆਂ ਹਾਈਡਲ ਪ੍ਰਾਜੈਕਟ ਤੋਂ 150
Typing Editor Typed Word :