Punjabi Typing
Paragraph
ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ਨਾਲ ‘ਵੰਦੇ ਮਾਤਰਮ’ ਬਾਰੇ ਚਰਚਾ ਮੁਡ਼ ਸ਼ੁਰੂ ਹੋ ਗਈ ਹੈ। ‘ਵੰਦੇ ਮਾਤਰਮ’ ਗੀਤ ਦਾ ਜਨਮ ਕਦੋਂ ਤੇ ਕਿਸ ਦੇ ਹੱਥੋਂ ਹੋਇਆ ਸੀ ਅਤੇ ਇਸ ਦੀ ਪਰਵਰਿਸ਼ ਕਿਹੋ-ਜਿਹੇ ਸੱਭਿਆਚਾਰਕ ਤੇ ਰਾਜਸੀ ਮਾਹੌਲ ਵਿੱਚ ਹੋਈ, ਬਾਰੇ ਜਾਣ ਬਗ਼ੈਰ ਪੂਰਾ ਸੱਚ ਨਹੀਂ ਸਮਝਿਆ ਨਹੀਂ ਜਾ ਸਕਦਾ। ‘ਵੰਦੇ ਮਾਤਰਮ’ ਗੀਤ ਬੰਗਾਲੀ ਦੇ ਮਸ਼ਹੂਰ ਲੇਖਕ ਬੰਕਿਮ ਚੰਦਰ ਚੈਟਰਜੀ ਵੱਲੋਂ ਲਿਖਿਆ ਗਿਆ। ਬੰਕਿਮ ਚੰਦਰ ਦਾ ਜਨਮ 27 ਜੂਨ 1838 ਨੂੰ ਹੋਇਆ ਸੀ, ਜਦੋਂ ਆਧੁਨਿਕ ਭਾਰਤ ਦੇ ਪਿਤਾਮਾ ਕਹੇ ਜਾਣ ਵਾਲੇ ਤੇ ਬ੍ਰਹਮੋ ਸਮਾਜ ਦੇ ਸੰਸਥਾਪਕ ਰਾਜਾ ਰਾਮ ਮੋਹਨ ਰਾਏ ਨੂੰ ਕਾਲ ਵੱਸ ਹੋਇਆਂ ਪੰਜ ਸਾਲ ਬੀਤ ਚੁੱਕੇ ਸਨ। ਬੰਕਿਮ ਚੰਦਰ ਨੇ 1856 ਵਿੱਚ ਪ੍ਰੈਜ਼ੀਡੈਂਸੀ ਕਾਲਜ ਕਲਕੱਤਾ ਵਿੱਚ ਬੀਏ ਵਿੱਚ ਦਾਖ਼ਲਾ ਲਿਆ ਤੇ ਉਹ 1858 ਵਿੱਚ ਨਵੀਂ ਬਣੀ ਕਲਕੱਤਾ ਯੂਨੀਵਰਸਿਟੀ ’ਚੋਂ ਪਹਿਲੇ ਨੰਬਰ ’ਤੇ ਆਉਣ ਵਾਲੇ ਦੋ ਵਿਦਿਆਰਥੀਆਂ ਵਿੱਚੋਂ ਇਕ ਸਨ। ਇਸ ਤੋਂ ਬਾਅਦ ਉਹ ਡਿਪਟੀ ਮੈਜਿਸਟਰੇਟ ਨਿਯੁਕਤ ਹੋ ਗਏ। 1865 ਵਿੱਚ ਬੰਕਿਮ ਨੇ ਬੰਗਲਾ ਭਾਸ਼ਾ ਦਾ ਪਹਿਲਾ ਨਾਵਲ ‘ਦੁਰਗੇਸ਼ ਨੰਦਨੀ’ ਲਿਖਿਆ। ਬੰਗਲਾ ਦਾ ਹੀ ਪਹਿਲਾ ਆਧੁਨਿਕ ਰਸਾਲਾ ‘ਬੰਗ ਦਰਸ਼ਨ’ ਸ਼ੁਰੂ ਕਰਕੇ ਸੰਪਾਦਿਤ ਕੀਤਾ। 1870 ਵਿੱਚ ਉਨ੍ਹਾਂ ਵੱਲੋਂ ਸੰਸਕ੍ਰਿਤ ਤੇ ਬੰਗਲਾ ਭਾਸ਼ਾ ਦਾ ਮਿਲਗੋਭਾ ‘ਵੰਦੇ ਮਾਤਰਮ’ ਗੀਤ ਲਿਖਿਆ ਗਿਆ ਤੇ 1882 ਵਿੱਚ ਉਸ ਦਾ ਨਾਵਲ ‘ਅਨੰਦ ਮੱਠ’ ਪ੍ਰਕਾਸ਼ਿਤ ਹੋਇਆ, ਜਿਸ ਵਿੱਚ ਇਹ ਗੀਤ, ਪਾਤਰਾਂ ਦੇ ਮੁੱਖ ਗੀਤ ਵਜੋਂ ਫਿੱਟ ਕੀਤਾ ਗਿਆ। ਉਨ੍ਹਾਂ 14 ਨਾਵਲ ਲਿਖਣ ਤੋਂ ਇਲਾਵਾ ਧਾਰਮਿਕ, ਦਾਰਸ਼ਨਿਕ ਤੇ ਸਮਾਜਿਕ ਵਿਸ਼ਿਆਂ ’ਤੇ ਦਰਜਨਾਂ ਲੇਖ ਲਿਖੇ ਸਨ। ਬੰਕਿਮ ਚੰਦਰ ਨੇ ਸਾਰੀ ਉਮਰ ਆਪਣੀਆਂ ਰਚਨਾਵਾਂ ਰਾਹੀਂ ਹਿੰਦੂ ਅਤੀਤ ਨੂੰ ਸੁਰਜੀਤ ਕਰਨ ਦਾ ਪ੍ਰਚਾਰ ਕੀਤਾ। ਬੰਕਿਮ ਚੰਦਰ ਚੈਟਰਜੀ ਦੇ ਨਾਵਲ ‘ਅਨੰਦ ਮੱਠ’ ਦੀ ਕਾਲਪਨਿਕ ਕਹਾਣੀ 1769 ਤੋਂ ਸ਼ੁਰੂ ਹੁੰਦੀ ਹੈ, ਜਦੋਂ ਬੰਗਾਲ ਪ੍ਰੈਜ਼ੀਡੈਂਸੀ ਉੱਤੇ ਨਵਾਬ ਮੁਹੰਮਦ ਰੇਜ਼ਾ ਖਾਨ ਦਾ ਰਾਜ ਹੈ, ਪਰ ਲੋਕਾਂ ਤੋਂ ਟੈਕਸ ਉਗਰਾਹੁਣ ਦਾ ਕੰਮ ਅੰਗਰੇਜ਼ਾਂ ਦੀ ਜੌਹਨ ਕੰਪਨੀ (ਈਸਟ ਇੰਡੀਆ ਕੰਪਨੀ ਦਾ ਬਦਲਵਾਂ ਨਾਂ) ਕਰਦੀ ਹੈ। ਇੱਕ ਰਾਤ ਹਿੰਦੂ ਸੰਨਿਆਸੀ ਇਕੱਠੇ ਹੋ ਕੇ ‘ਵੰਦੇ ਮਾਤਰਮ’ ਦੇ ਨਾਅਰੇ ਮਾਰਦੇ ਹੋਏ ਮੁਸਲਮਾਨਾਂ ਦਾ ਕਤਲੇਆਮ ਸ਼ੁਰੂ ਕਰ
Typing Editor Typed Word :