Punjabi Typing
Paragraph
ਕਿਸੇ ਵੀ ਸਰੀਰਕ ਜਾਂ ਮਾਨਸਿਕ ਸੱਟ ਜਾਂ ਰੋਗ ਕਰਕੇ ਤਿਲ-ਤਿਲ ਮਰ ਰਹੇ, ਮੌਤ ਦੇ ਸ਼ਿਕੰਜੇ ਵਿੱਚ ਜਕੜੇ ਜਾਂ ਅਸਹਿਣਯੋਗ ਪੀੜਾ ਵਿੱਚੋਂ ਗੁਜ਼ਰ ਰਹੇ ਮਰੀਜ਼ ਨੂੰ ਜ਼ਹਿਰੀਲੇ ਟੀਕੇ ਜਾਂ ਕਿਸੇ ਹੋਰ ਗ਼ੈਰ-ਦੁਖਦਾਈ ਢੰਗ ਨਾਲ ਮੌਤ ਦੀ ਗੋਦ ਵਿੱਚ ਜਾਣ ਦੀ ਇੱਛਾ ਨੂੰ ਇੱਛਾ-ਮੌਤ (ਯੂਥੇਨੇਜ਼ੀਆ) ਆਖਦੇ ਹਨ। ਇੱਛਾ-ਮੌਤ ਦੇ ਮਸਲੇ ’ਤੇ ਡਾਕਟਰੀ ਵਰਗ, ਵਕੀਲ ਭਾਈਚਾਰੇ ਤੇ ਕਾਨੂੰਨੀ ਮਾਹਿਰਾਂ ਵਿੱਚ ਬਹਿਸ ਛਿੜੀ ਹੋਈ ਹੈ ਅਤੇ ਇਸ ਮੁੱਦੇ ਦੇ ਦੂਰ-ਅੰਦੇਸ਼ੀ ਪ੍ਰਭਾਵ ਹੋਣ ਕਰਕੇ ਧਾਰਮਿਕ, ਸਮਾਜਿਕ ਤੇ ਰਾਜਸੀ ਆਗੂਆਂ ਦੇ ਨਾਲ-ਨਾਲ ਆਮ ਲੋਕਾਂ ਦੀਆਂ ਨਜ਼ਰਾਂ ਵੀ ਇਸ ਮੁੱਦੇ ’ਤੇ ਹਨ। ਭਾਵੇਂ ਇਸ ਸਬੰਧੀ ਰਾਖਵੇਂ ਰੱਖੇ ਫ਼ੈਸਲੇ ’ਤੇ ਸੁਪਰੀਮ ਕੋਰਟ ਵੱਲੋਂ ਛੇਤੀ ਫ਼ੈਸਲਾ ਸੁਣਾਏ ਜਾਣ ਦੀ ਉਮੀਦ ਹੈ, ਫਿਰ ਵੀ ਇਸ ਮੁੱਦੇ ਦੇ ਵੱਖ-ਵੱਖ ਪੱਖਾਂ ਨੂੰ ਜਾਣਨਾ ਜ਼ਰੂਰੀ ਹੈ। ਯੂਥੇਨੇਜ਼ੀਆ ਸ਼ਬਦ ਦੀ ਵਰਤੋਂ ਸਭ ਤੋਂ ਪਹਿਲੀ ਵਾਰ ਵਰਤੋਂ ਇਤਿਹਾਸਕਾਰ ਸਿਊਟੋਨੀਅਮ ਨੇ ਅਗਸਤੱਸ (ਜਿਸ ਦੇ ਨਾਮ ’ਤੇ ਅਗਸਤ ਮਹੀਨੇ ਦਾ ਨਾਮ ਪਿਆ) ਬਾਰੇ ਲਿਖਦਿਆਂ ਕੀਤੀ। ਉਹ ਲਿਖਦਾ ਹੈ, ਜਿਸ ਤਰ੍ਹਾਂ ਉਸ ਨੇ ਚਾਹਿਆ ਸੀ, ਯੂਥੇਨੇਜ਼ੀਆ ਦਾ ਅਨੁਭਵ ਕਰਦਿਆਂ ਆਪਣੀ ਹਮਸਫ਼ਰ ਲਾਵੀਆ ਦੀਆਂ ਬਾਹਾਂ ਵਿੱਚ ਇੱਕਦਮ ਅਤੇ ਪੀੜਾ-ਰਹਿਤ ਮੌਤ ਨੂੰ ਹਾਸਲ ਕੀਤਾ। ਚਿਕਿਤਸਕ ਜਗਤ ਵਿੱਚ ਇਸ ਦੀ ਪਹਿਲੀ ਵਾਰ ਵਰਤੋਂ 17ਵੀਂ ਸਦੀ ਵਿੱਚ ਮਹਾਨ ਚਿੰਤਕ ਫਰਾਂਸਿਸ ਬੇਕਨ ਨੇ ਕੀਤੀ ਸੀ। ਇਹ ਯੂਨਾਨੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਚੰਗੀ ਮੌਤ ਹੈ। ਸੰਨ 1848 ਵਿੱਚ ਜੌਹਨ ਵੈਰਨ ਨੇ ਮੌਤ ਦੀ ਪੀੜਾ ਦੇ ਅੰਤ ਲਈ ਮੌਰਫੀਨ ਅਤੇ 1866 ਵਿੱਚ ਜੌਸਫ਼ ਬੁੱਲਰ ਨੇ ਕਲੋਰੋਫੌਰਮ ਦੀ ਵਰਤੋਂ ਦਾ ਸੁਝਾਅ ਦਿੱਤਾ। 24 ਜੁਲਾਈ 1939 ਵਿੱਚ ਇਕ ਅਪਾਹਜ ਬੱਚੇ ਨੂੰ ਮੌਤ ਦੇ ਗਲ ਲਾਉਣਾ ਇੱਛਾ ਮੌਤ ਦੀ ਉਦਾਹਰਨ ਸੀ। ਗਿਰਹਾਰਡ ਕਰੈਸ਼ਮਰ ਨਾਂ ਦੇ ਇਸ ਜਨਮ ਤੋਂ ਅੰਨ੍ਹੇ ਅਤੇ ਬਿਨਾਂ ਅੰਗਾਂ ਵਾਲੇ ਮਾਨਸਿਕ ਰੋਗੀ ਬੱਚੇ ਨੂੰ ਵਾਰ-ਵਾਰ ਦੌਰੇ ਪੈਂਦੇ ਸਨ। ਇੱਛਾ-ਮੌਤ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਜਦੋਂ ਵਿਅਕਤੀ ਅਕਹਿ ਅਤੇ ਅਸਹਿ ਪੀੜਾ ਵਿੱਚੋਂ ਗੁਜ਼ਰ ਰਿਹਾ ਹੋਵੇ ਅਤੇ ਉਸ ਦੀ ਜ਼ਿੰਦਗੀ ਵਿੱਚੋਂ ਖੁਸ਼ੀ, ਸੁਪਨੇ, ਇੱਛਾਵਾਂ ਤੇ ਸਮਰੱਥਾ ਖਤਮ ਹੋ ਚੁੱਕੀ ਹੋਵੇ ਤਾਂ ਉਸ ਨੂੰ ਮੌਤ ਦਾ ਹੱਕ ਦੇਣਾ ਵੀ ਬੁਨਿਆਦੀ ਅਧਿਕਾਰ ਹੈ ਜਾਂ ਕਹਿ
Typing Editor Typed Word :