Punjabi Typing
Paragraph
ਸੋਸ਼ਲ ਮੀਡੀਆ ਇਕ ਅਜਿਹਾ ਮੰਚ ਹੈ ਜਿਸ ਦੀ ਵਰਤੋਂ ਪੂਰੀ ਦੁਨੀਆ ਵਿਚ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਭਾਰਤ ਵਿਚ ਫੇਸਬੁੱਕ, ਵੱਟਸਐਪ, ਟਵਿਟਰ ਦੀ ਵਰਤੋਂ ਰਿਕਾਰਡ ਤੋੜ ਅੰਕੜਿਆਂ ਨੂੰ ਪਾਰ ਕਰ ਚੁੱਕੀ ਹੈ। ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਉੱਤੇ ਮੁਫ਼ਤ ਵਿੱਚ ਮੈਸਿਜ਼, ਫ਼ੋਟੋਆਂ ਤੇ ਵੀਡੀਓਜ਼ ਆਦਿ ਭੇਜੇ ਜਾ ਸਕਦੇ ਹਨ। ਇਸ ਰਾਹੀਂ ਸਮਾਜ ਦੇ ਮਹੱਤਵਪੂਰਨ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ। ਫੇਸਬੁੱਕ ਪੇਜਾਂ ਅਤੇ ਵੱਟਸਐਪ ਗਰੁੱਪਾਂ ਵਿੱਚ ਪਾਈਆਂ ਜਾਣ ਵਾਲੀਆਂ ਟਿੱਪਣੀਆਂ ਤੋਂ ਸਾਡੀ ਨੌਜਵਾਨ ਪੀੜ੍ਹੀ ਦਾ ਅਸਲ ਰੁਝਾਨ ਪਤਾ ਲਗਦਾ ਹੈ। ਕਈ ਲੋਕ ਸੋਸ਼ਲ ਮੀਡੀਆ ਮਾਰਕੀਟਿੰਗ ਰਾਹੀਂ ਘਰ ਬੈਠਿਆਂ ਕਮਾਈ ਕਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਉੱਤੇ ਅੰਧ ਵਿਸ਼ਵਾਸ ਫੈਲਾਉਣ ਵਾਲੀਆਂ ਤੇ ਝੂਠੀਆਂ ਖ਼ਬਰਾਂ ਛਾਇਆ ਹੋ ਰਹੀਆਂ ਹਨ। ਇਸ ਨਵੇਂ ਮੀਡੀਆ ਰਾਹੀਂ ਫੈਲਣ ਵਾਲੀਆਂ ਅਫ਼ਵਾਹਾਂ ਕਾਰਨ ਕਈ ਥਾਈਂ ਦੰਗੇ ਵੀ ਹੋ ਚੁੱਕੇ ਹਨ। ਗ਼ੈਰ-ਵਿਗਿਆਨਿਕ ਦੇਸੀ ਇਲਾਜ ਨਾਲ ਸਬੰਧਤ ਕਰਾਮਾਤੀ ਨੁਕਤਿਆਂ ਨੂੰ ਸਾਂਝਾ ਕਰਨ ਦੀਆਂ ਖ਼ਬਰਾਂ ਦਾ ਬਾਜ਼ਾਰ ਵੀ ਗਰਮ ਹੈ। ਝੂਠੀਆਂ ਖ਼ਬਰਾਂ, ਵੀਡੀਓ ਆਦਿ ਪਾਉਣ ਵਾਲੇ ਲੋਕਾਂ ਦਾ ਇਕ ਖ਼ਾਸ ਸਮੂਹ ਸਰਗਰਮ ਹੈ ਜੋ ਸਿਆਸੀ ਪਾਰਟੀਆਂ ’ਤੇ ਧਰਮ ਦੇ ਠੇਕੇਦਾਰਾਂ ਦਾ ਹੱਥਕੰਡਾ ਬਣ ਕੇ ਸਮਾਜ ਵਿੱਚ ਦੰਗੇ ਭੜਕਾਉਣ, ਜਾਤ-ਪਾਤ ਤੇ ਧਰਮ ਦੇ ਨਾਂ ’ਤੇ ਨਫ਼ਰਤ ਦਾ ਭਾਂਬੜ ਬਾਲਣ ਦਾ ਕੰਮ ਕਰ ਰਿਹਾ ਹੈ। ਸੋਸ਼ਲ ਮੀਡੀਆ ਰਾਹੀਂ ਵਾਪਰੀਆਂ ਘਟਨਾਵਾਂ: ਇਸੇ ਵਰ੍ਹੇ ਮਈ ਤੋਂ ਹੁਣ ਤੱਕ 14 ਲੋਕਾਂ ਦੀਆਂ ਮੌਤਾਂ ਦਾ ਜ਼ਿੰਮੇਵਾਰ ਸੋਸ਼ਲ ਮੀਡੀਆ ਹੀ ਹੈ। ਅਸਾਮ ਅਤੇ ਕਸ਼ਮੀਰ ਵਿਚ ਦੰਗੇ ਕਰਵਾਉਣ ਵਿੱਚ ਟਵਿੱਟਰ ਦੀ ਗ਼ਲਤ ਵਰਤੋਂ ਦਾ ਵੱਡਾ ਹੱਥ ਹੈ। ਪਾਕਿਸਤਾਨ ਵੱਲੋਂ ਕਸ਼ਮੀਰ ਮਸਲੇ ਬਾਰੇ ਜਾਅਲੀ ਖਾਤਿਆਂ ਰਾਹੀਂ ਸੋਸ਼ਲ ਮੀਡੀਆ ਉੱਤੇ ਧੜੱਲੇ ਨਾਲ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ਦੀ ਕਮਜ਼ੋਰੀ ਦਾ ਸਾਡਾ ਗੁਆਂਢੀ ਮੁਲਕ ਫ਼ਾਇਦਾ ਲੈ ਕੇ ਇਸ ਨੂੰ ‘ਟੈੱਕ-ਵਾਰ’ ਦਾ ਰੂਪ ਦੇ ਰਿਹਾ ਹੈ। ਉੱਤਰ ਪ੍ਰਦੇਸ਼ ਦੇ 40 ਵਿਧਾਇਕਾਂ ਨੂੰ ਵੱਟਸਐਪ ਰਾਹੀਂ ਧਮਕੀ ਮਿਲਣੀ ਵੱਡੀ ਚਿੰਤਾ ਦਾ ਵਿਸ਼ਾ ਹੈ। ਅਜਿਹੇ ਬੁਰੇ ਕਾਰਨਾਮਿਆਂ ਦੀ ਸਿਆਸੀ ਪਾਰਟੀਆਂ, ਵੱਡੇ ਕੱਦ ਵਾਲੇ ਸਿਆਸੀ ਆਗੂ, ਸਮਾਜਕ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਖੁੱਲ੍ਹ ਕੇ ਨਿੰਦਾ ਕੀਤੀ
Typing Editor Typed Word :