Punjabi Typing
Paragraph
ਗੂਗਲ ਨੇ ਅਨੁਵਾਦ, ਸਰਚ ਇੰਜਣ ਤੇ ਹੋਰਨਾਂ ਖੇਤਰਾਂ ਵਿੱਚ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ। ਗੂਗਲ ਦੇ ’ਗੂਗਲ ਹੈਂਡਰਾਈਟਿੰਗ ਇਨਪੁਟ’ ਮੋਬਾਈਲ ਐਪ ਰਾਹੀਂ ਤੁਸੀਂ ਲਿਖ ਕੇ ਟਾਈਪ ਕਰ ਸਕਦੇ ਹੋ। ਇਹ ਟੂਲ ਇੱਕ ਤਰ੍ਹਾਂ ਦਾ ਕੀ-ਬੋਰਡ ਹੈ ਪਰ ਇਸ ਉੱਤੇ ਕੀ ਬੋਰਡ ਦੇ ਬਟਨਾਂ ਦੀ ਬਜਾਏ ਖ਼ਾਲੀ ਥਾਂ ਨਜ਼ਰ ਆਉਂਦੀ ਹੈ। ਇਸ ਨੂੰ ਸਲੇਟ ਵਾਂਗ ਲਿਖਣ ਲਈ ਵਰਤਿਆ ਜਾ ਸਕਦਾ ਹੈ। ਇਸ ’ਤੇ ਉਂਗਲ ਰਾਹੀਂ ਜਾਂ ਬਾਜ਼ਾਰ ਵਿੱਚੋਂ ਮਿਲਣ ਵਾਲੀ ਇੱਕ ਵਿਸ਼ੇਸ਼ ਕਿਸਮ ਦੀ ਕਲਮ (ਸਟਾਈਲਸ) ਰਾਹੀਂ ਟਾਈਪ ਕੀਤਾ ਜਾਂਦਾ ਹੈ। ਜਿਉਂ-ਜਿਉਂ ਤੁਸੀਂ ਅੱਖਰ ਅਤੇ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਉਂਦੇ ਹੋ ਓਵੇਂ-ਓਵੇਂ ਇਹ ਐਪ ਉਸ ਨੂੰ ਟਾਈਪ ਕੀਤੇ ਸ਼ਬਦਾਂ ਨਾਲ ਮੇਲ ਕੇ ਸਕਰੀਨ ਉੱਤੇ ਦਿਖਾਉਂਦੀ ਜਾਂਦੀ ਹੈ। ਇਹ ਐਪ ਉਨ੍ਹਾਂ ਲੋਕਾਂ ਲਈ ਇੱਕ ਜਾਦੂ ਦੀ ਛੜੀ ਹੈ ਜੋ ਟਾਈਪ ਤਾਂ ਕਰਨਾ ਚਾਹੁੰਦੇ ਨੇ ਪਰ ਹੱਥ ਨਾਲ ਲਿਖਣ ਦੀ ਕਲਾ ਨਹੀਂ ਛੱਡਣਾ ਚਾਹੁੰਦੇ। ਸਕਰੀਨ ਸ਼ਾਰਟ ਕਿਵੇਂ ਲਈਏ: ਕਈ ਵਾਰ ਕੰਪਿਊਟਰ ਉੱਤੇ ਖੁੱਲ੍ਹੀ ਸਕਰੀਨ ਦੀ ਅਸੀਂ ਫ਼ੋਟੋ ਸਾਂਭਣਾ ਚਾਹੁੰਦੇ ਹਾਂ। ਇਸ ਫ਼ੋਟੋ ਨੂੰ ‘ਸਕਰੀਨ ਸ਼ਾਟ’ ਕਿਹਾ ਜਾਂਦਾ ਹੈ। ਕੰਪਿਊਟਰ ਉੱਤੇ ਨਜ਼ਰ ਆਉਣ ਵਾਲੇ ਦ੍ਰਿਸ਼ ਦਾ ਸਕਰੀਨ ਸ਼ਾਟ ਲੈਣਾ ਬਹੁਤ ਆਸਾਨ ਹੈ। ਇਹ ਕੰਮ ਤਿੰਨ ਤਰੀਕਿਆਂ ਰਾਹੀਂ ਕੀਤਾ ਜਾ ਸਕਦਾ ਹੈ- ਪਹਿਲਾਂ ਕੀ-ਬੋਰਡ ਦਾ ਪ੍ਰਿੰਟ ਸਕਰੀਨ ਬਟਨ, ਦੂਜਾ ਵਿੰਡੋਜ਼ ਦਾ ਸਨਿਪਿੰਗ ਟੂਲ ਅਤੇ ਤੀਜਾ ਮਾਈਕਰੋਸਾਫ਼ਟ ਵਰਡ ਦੀ ਸਕਰੀਨ ਸ਼ਾਟ ਆਪਸ਼ਨ। ਜਿਸ ਦ੍ਰਿਸ਼ ਨੂੰ ਤੁਸੀਂ ਫ਼ੋਟੋ ਰੂਪ ਵਿੱਚ ਸਾਂਭਣਾ ਚਾਹੁੰਦੇ ਹੋ ਉਸ ਨੂੰ ਸਕਰੀਨ ਉੱਤੇ ਲਿਆਓ ਤੇ ਹੁਣ ਕੀ-ਬੋਰਡ ਦਾ ਪ੍ਰਿੰਟ ਸਕਰੀਨ ਬਟਨ ਦਬਾ ਦਿਓ। ਇਹ ਫ਼ੋਟੋ ਤੁਹਾਡੇ ਕੰਪਿਊਟਰ ਦੀ ਆਰਜ਼ੀ ਮੈਮਰੀ (ਕਲਿੱਪ ਆਰਟ) ਵਿੱਚ ਸੇਵ ਹੋ ਜਾਏਗੀ। ਹੁਣ ਮਾਈਕਰੋਸਾਫ਼ਟ ਵਰਡ ਜਾਂ ਕੋਈ ਹੋਰ ਵਰਡ ਪ੍ਰੋਸੈੱਸਰ ਖੋਲ੍ਹ ਕੇ ਇਸ ਨੂੰ ਪੇਸਟ ਕਰ ਲਓ। ਵਰਡ ਵਿੱਚ ਪੇਸਟ ਕੀਤੀ ਹੋਈ ਫ਼ੋਟੋ ਨੂੰ ਬਾਹਰ ਵੀ ਸੇਵ ਕੀਤਾ ਜਾ ਸਕਦਾ ਹੈ। ਇਸ ਕੰਮ ਲਈ ਫ਼ੋਟੋ ਉੱਤੇ ਰਾਈਟ ਕਲਿੱਕ ਕਰੋ ਅਤੇ ‘ਸੇਵ ਐਜ਼ ਪਿਕਚਰ’ ਵਾਲੀ ਆਪਸ਼ਨ ਲਓ। ਫਾਈਲ ਦਾ ਨਾਮ ਦੇਵੋ ਤੇ ਇਸ ਤਰ੍ਹਾਂ ਤੁਹਾਨੂੰ ਇਹ ਫ਼ੋਟੋ ਦੱਸੇ ਹੋਏ ਟਿਕਾਣੇ ’ਤੇ ਸੇਵ ਹੋਈ ਮਿਲੇਗੀ। ਸਨਿਪਿੰਗ ਸਾਫ਼ਟਵੇਅਰ ਵਿੰਡੋਜ਼ ਦੇ ਨਵੇਂ
Typing Editor Typed Word :