Punjabi Typing Paragraph
ਬ੍ਰਿਟਿਸ਼ ਹਾਕਮਾਂ ਦੀ ਸਹਿਮਤੀ ਨਾਲ ਵੱਖ ਵੱਖ ਥਾਵਾਂ ’ਤੇ ਵਸੇ ਯਹੂਦੀਆਂ ਨੇ ਫਲਸਤੀਨ ਵਲ ਪਰਵਾਸ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿੱਚ ਫਲਸਤੀਨ ਵਿੱਚ ਯਹੂਦੀਆਂ ਤੇ ਮੁਸਲਮਾਨਾਂ ਵਿਚਾਲੇ ਹਿੰਸਕ ਘਟਨਾਵਾਂ ਵਧਣ ਲੱਗੀਆਂ, ਜਿਸ ਮਗਰੋਂ ਅੰਗਰੇਜ਼ਾਂ ਨੇ ਫਲਸਤੀਨ ਵਿੱਚ ਦਾਖਲ ਹੋਣ ਵਾਲੇ ਯਹੂਦੀਆਂ ਦੀ ਗਿਣਤੀ ਸੀਮਤ ਕਰ ਦਿੱਤੀ। ਇਸ ਦਾ ਯਹੂਦੀਆਂ ਵੱਲੋਂ ਸਖ਼ਤ ਵਿਰੋਧ ਹੋਇਆ ਤੇ ਯਹੂਦੀ ਲੜਾਕਿਆਂ ਦਾ ਜਨਮ ਹੋਇਆ, ਜਿਨ੍ਹਾਂ ਫਲਸਤੀਨ ਦੇ ਮੁਸਲਮਾਨਾਂ ਤੇ ਅੰਗਰੇਜ਼ਾਂ ਦੇ ਰਾਜ ਨੂੰ ਖਤਮ ਕਰਨ ਦਾ ਸੰਕਲਪ ਲਿਆ। ਸਾਲ 1938 ਤੱਕ ਫਲਸਤੀਨ ਵਿੱਚ ਯਹੂਦੀਆਂ ਦੀ ਗਿਣਤੀ ਵੱਧ ਕੇ 30 ਫੀਸਦੀ ਪਹੁੰਚ ਗਈ। 1948 ਨੂੰ ਸੰਯੁਕਤ ਰਾਸ਼ਟਰ ਦੇ ਦਖਲ ਮਗਰੋਂ ਬਰਤਾਨੀਆ ਨੇ ਇਸ ਇਲਾਕੇ ਤੋਂ ਆਪਣਾ ਕਬਜ਼ਾ ਹਟਾ ਲਿਆ। ਫਲਸਤੀਨ ਤੇ ਇਜ਼ਰਾਈਲ ਦੋ ਅਲੱਗ ਅਲੱਗ ਦੇਸ਼ ਬਣ ਗਏ। ਇਸ ਵੰਡ ਮਗਰੋਂ ਤਕਰੀਬਨ 13 ਲੱਖ ਮੁਸਲਮਾਨ ਫਲਸਤੀਨ ਵਿੱਚ ਤੇ ਯਹੂਦੀ ਇਜ਼ਰਾਈਲ ਵਿੱਚ ਚਲੇ ਗਏ। ਇਜ਼ਰਾਈਲ ਨੂੰ ਖਤਮ ਕਰਨ ਦੇ ਮਕਸਦ ਨਾਲ ਅਰਬ ਦੇਸ਼ਾਂ ਨੇ ਹਮਲਾ ਕੀਤਾ, ਪਰ ਯੁੱਧ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲੜਾਈ ’ਚ ਜਿੱਤ ਦੇ ਨਾਲ ਹੀ ਇਜ਼ਰਾਈਲ ਦੇ ਕਬਜ਼ੇ ਵਿੱਚ ਯੇਰੂਸ਼ਲਮ ਆ ਗਿਆ ਤੇ ਫਲਸਤੀਨ ਸਿਰਫ ਪੱਛਮੀ ਕੰਢੇ (ਵੈਸਟ ਬੈਂਕ) ਤੇ ਗਾਜ਼ਾ ਪੱਟੀ ਤੱਕ ਸੀਮਤ ਰਹਿ ਗਿਆ। ਉਂਜ, ਫਲਸਤੀਨ ਦੀ ਹਮਾਇਤ ਕਰਨ ਵਾਲੇ ਅਰਬ ਦੇਸ਼ਾਂ ਦੀ ਇਜ਼ਰਾਈਲ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ। ਸਾਲ 1967 ਵਿੱਚ ਦੂਸਰੀ ਵਾਰ ਇਜ਼ਰਾਈਲ ਤੇ ਅਰਬ ਦੇਸ਼ਾਂ ਦੇ ਵਿਚਾਲੇ ਯੁੱਧ ਹੋਇਆ। ਇਸ ਲੜਾਈ ਵਿੱਚ ਇਜ਼ਰਾਈਲ ਦੀ ਫਿਰ ਤੋਂ ਜਿੱਤ ਹੋਈ। ਇਸ ਵਾਰ ਇਜ਼ਰਾਈਲ ਨੇ ਫਲਸਤੀਨ ਦੇ ਪੱਛਮੀ ਕੰਢੇ ਤੇ ਗਾਜ਼ਾ ਪੱਟੀ ਦੋਵਾਂ ’ਤੇ ਕਬਜ਼ਾ ਕਰ ਲਿਆ। ਤਦ ਤੋਂ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਚੱਲਿਆ ਆ ਰਿਹਾ ਹੈ। ਸਮਝੌਤਾ: ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਵਿੱਚ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀਐਲਓ) ਇਕ ਅਜਿਹੀ ਜਥੇਬੰਦੀ ਹੈ, ਜੋ ਇਜ਼ਰਾਈਲ ਨਾਲ ਫਲਸਤੀਨੀਆਂ ਬਾਰੇ ਗੱਲਬਾਤ ਦੀ ਹਮਾਇਤ ਕਰਦੀ ਹੈ, ਜਦਕਿ ਗਾਜ਼ਾ ਪੱਟੀ ਵਿੱਚ ਹਮਾਸ ਇਕ ਅਜਿਹੀ ਜਥੇਬੰਦੀ ਹੈ, ਜੋ ਇਜ਼ਰਾਈਲ ਨੂੰ ਆਪਣਾ ਦੁਸ਼ਮਣ ਮੰਨਦੀ ਹੈ। 1993 ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਤੇ ਫਲਸਤੀਨ ਲਿਬਰੇਸ਼ਨ ਤੇ ਆਰਗੇਨਾਈਜ਼ੇਸ਼ਨ ਦੇ ਨੇਤਾ ਯਾਸਿਰ ਅਰਾਫਾਤ ਵਿਚਾਲੇ
Typing Editor Typed Word :
Note: Minimum 276 words are required to enable this repeat button.