Punjabi Typing
Paragraph
ਕੀ ਤੁਸੀਂ ਕਦੇ ਇਸ ਗਲ ’ਤੇ ਗ਼ੌਰ ਫਰਮਾਇਆ ਹੈ ਕਿ ਅਮੈਜ਼ੋਨ ਕਿਸ ਤਰ੍ਹਾਂ ਤੁਹਾਡੀਆਂ ਜ਼ਰੂਰਤਾਂ ਨੂੰ ਸਮਝਦਾ ਹੈ ਅਤੇ ਬਿਲਕੁਲ ਉਹੀ ਉਤਪਾਦ ਤੁਹਾਨੂੰ ਦਿਖਾਉਂਦਾ ਹੈ ਜੋ ਤੁਹਾਨੂੰ ਚਾਹੀਦਾ ਹੈ, ਬੈਂਕਾਂ ਧੋਖਾਧੜੀ ਦਾ ਪਤਾ ਕਿਵੇਂ ਲਗਾਉਂਦੀਆਂ ਹਨ ਜਾਂ ਫਿਰ ਮੈਟਰੀਮੋਨੀਅਲ ਸਾਈਟਾਂ ਤੁਹਾਡੀ ਜ਼ਰੂਰਤ ਅਨੁਸਾਰ ਖਾਸ ਜੋੜੀਆਂ ਨੂੰ ਕਿਵੇਂ ਮਿਲਾਉਂਦੀਆਂ ਹਨ. ਇਸ ਤਰ੍ਹਾਂ ਦੇ ਸਾਰੇ ਕੰਮ ਡੇਟਾ ਸਾਇੰਟਿਸਟ ਵੱਲੋਂ ਕੀਤੇ ਜਾਂਦੇ ਹਨ। ‘ਡੇਟਾ ਸਾਇੰਟਿਸਟ’ ਦਾ ਨਾਮ ਸਭ ਤੋਂ ਪਹਿਲਾਂ 2008 ਵਿੱਚ ਡਾ. ਡੀਜੇ ਪਾਟਿਲ, ਚੀਫ ਡੇਟਾ ਸਾਇੰਟਿਸਟ, ਸਾਇੰਸ ਐਂਡ ਟੈਕਨਾਲੋਜੀ ਪਾਲਿਸੀ, ਵ੍ਹਾਈਟ ਹਾਊਸ ਅਤੇ ਜੈਫ ਹੈਮਰਬਾਕਰ, ਚੀਫ ਡੇਟਾ ਸਾਇੰਟਿਸਟ ਕਲੌਡੇਰਾ ਨੇ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਦੁਰਲਭ ਸ਼੍ਰੇਣੀ ’ਚ ਉਨ੍ਹਾਂ ਲੋਕਾਂ ਨੂੰ ਵਰਣਿਤ ਕੀਤਾ, ਜਿਨ੍ਹਾਂ ਨੂੰ ਸਟਾਰਟਅਪ ਅਤੇ ਵੱਡੀਆਂ ਤਕਨਾਲੋਜੀ ਵਾਲੀਆਂ ਕੰਪਨੀਆਂ ਵੱਲੋਂ ਜਾਣਕਾਰੀ ਦੇ ਵਸੀਹ ਅਤੇ ਜਟਿਲ ਸਮੁੱਚ ਨੂੰ ਸਮਝਣ ਦੇ ਉਦੇਸ਼ ਨਾਲ ਸ਼ਾਮਿਲ ਕੀਤਾ ਜਾਂਦਾ ਹੈ। ਬੀਤੇ ਕੁਝ ਵਰ੍ਹਿਆਂ ਤੋਂ ਡੇਟਾ ਸਾਇੰਸ, ਬਿੱਗ ਡੇਟਾ, ਮਸ਼ੀਨ ਲਰਨਿੰਗ, ਡੀਪ ਲਰਨਿੰਗ ਵਰਗੇ ਵਿਸ਼ਿਆਂ ’ਤੇ ਮੀਡੀਆ ਵਿੱਚ ਕਾਫੀ ਚਰਚਾ ਹੋਈ। ਡੇਟਾ ਦੇ ਆਧਾਰ ’ਤੇ ਫ਼ੈਸਲਾ ਲੈਣਾ ਨਾ ਸਿਰਫ਼ ਇਸ ਦਾ ਮੂਲ ਹੈ ਬਲਕਿ ਇਸ ਨਾਲ ਬੇਹੱਦ ਸਸ਼ਕਤ ਵਪਾਰਕ ਭਾਵਨਾ ਵੀ ਜੁੜੀ ਹੋਈ ਹੈ। ਅੱਜ ਲਗਭਗ ਹਰ ਸੰਸਥਾ ਜਿੱਥੇ ਖੁਦ ਨੂੰ ਡੇਟਾ ਸੰਚਾਲਿਤ ਸੰਗਠਨ ਵਜੋਂ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਕਈ ਜਥੇਬੰਦੀਆਂ ਇਸ ਵਿਸ਼ੇ ’ਤੇ ਜਾਣਕਾਰੀ ਅਤੇ ਕੁਸ਼ਲ ਪੇਸ਼ੇਵਰਾਂ ਦੀ ਘਾਟ ਕਾਰਨ ਇਸ ਨੂੰ ਲਾਗੂ ਕਰਨ ਲਈ ਸੰਘਰਸ਼ ਦੇ ਰਾਹ ਤੁਰੇ ਹੋਏ ਹਨ। ਅੰਕੜਿਆ ਦੇ ਵਿਸ਼ਲੇਸ਼ਣ ਦਾ ਵਿਗਿਆਨ ਕਾਫੀ ਸਮੇਂ ਤੋਂ ਪ੍ਰਚਲਿਤ ਹੈ। ਕੰਪਨੀਆਂ ਸਮੂਹਿਕ ਤੌਰ ’ਤੇ ਸਮੱਸਿਆਵਾਂ ਨਾਲ ਨਜਿੱਠਣ ਲਈ ਪੇਸ਼ੇਵਰ ਮਾਹਰਾਂ, ਡੇਟਾ ਮਾਹਰਾਂ, ਸਟੈਟਿਸਟਿਕਸ ਮਾਹਿਰਾਂ, ਵਪਾਰਕ ਸਲਾਹਕਾਰਾਂ, ਤਕਨੀਸ਼ੀਅਨਾਂ ਅਤੇ ਵਪਾਰਕ ਵਿਸ਼ਾ ਮਾਹਿਰਾਂ ਦੀ ਮਦਦ ਨਾਲ ਅੰਕੜਿਆਂ ਨੂੰ ਸਮਝਦੇ ਹਨ। ਰਵਾਇਤੀ ਵਪਾਰ ਵਿਸ਼ਲੇਸ਼ਕਾਂ ਨੂੰ ਸੰਰਚਿਤ ਛੋਟੇ ਅੰਕੜਿਆਂ ਦੇ ਆਧਾਰ ’ਤੇ ਅਨੁਮਾਨ ਲਗਾਉਣ ਲਈ ਸਿੱਖਿਅਤ ਕੀਤਾ ਜਾਂਦਾ ਹੈ। ਹਾਲਾਂਕਿ ਅੱਜ ਡੇਟਾ ਦੀ ਵੱਡੀ ਮਾਤਰਾ ਸਟਰੀਮਿੰਗ ਡੇਟਾ ਅਤੇ ਅਸੰਗਠਿਤ ਡੇਟਾ ਦਾ ਵਿਸ਼ਲੇਸ਼ਣ ਜ਼ਰੂਰੀ ਹੈ ਅਤੇ ਡੇਟਾ ਮਾਹਰਾਂ ਤੇ ਡੇਟਾ ਸਾਇੰਟਿਸਟਾਂ ਦੀ ਨਵੀਂ ਨਸਲ ਇਸ ਕਾਰਜ ਲਈ ਬਿਹਤਰ ਢੰਗ ਨਾਲ ਤਿਆਰ ਹੈ। ਇਹ
Typing Editor Typed Word :