Punjabi Typing
Paragraph
ਕਿਓਂ ਚੁਣੀਏ ਡੇਟਾ ਸਾਂਇੰਟਿਸਟ ਕਰੀਅਰ: ਨੈੱਸਕੌਮ ਦੀ ਇੱਕ ਰਿਪੋਰਟ ਅਨੁਸਾਰ ਅੱਜ ਭਾਰਤ ਵਿੱਚ 2 ਲੱਖ ਤੋਂ ਵੱਧ ਡੇਟਾ ਸਾਇੰਟਿਸਟਾਂ ਦੀ ਜ਼ਰੂਰਤ ਹੈ। 2020 ਤੱਕ ਡੇਟਾ ਸਾਂਇੰਟਿਸਟਾਂ ਦੀ ਸਾਲਾਨਾ ਮੰਗ ਲਗਭਗ 7 ਲੱਖ ਤੱਕ ਪਹੁੰਚ ਜਾਵੇਗੀ। ਮੈਕਿੰਸੇ ਨੇ 2018 ਤੱਕ 15 ਲੱਖ ਡੇਟਾ ਮੈਨੇਜਰਾਂ ਦੀ ਘਾਟ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਦੇ ਯੁੱਗ ਵਿਚ ਗਣਿਤ, ਸਟੈਟਿਸਟਿਕਸ, ਮਸ਼ੀਨ ਲਰਨਿੰਗ, ਡੀਪ ਲਰਨਿੰਗ, ਐੱਨਐੱਲਪੀ (ਨੈਚੁਰਲ ਲੈਂਗੁਏਜ ਪ੍ਰੌਸੈਸਿੰਗ), ਆਰ, ਪਾਇਥਨ, ਐਸਕਿਯੂਐੱਲ, ਐਸਏਐਸ ਦੇ ਨਾਲ ਨਾਲ ਹਾਡੋਪ ਅਤੇ ਸਪਾਰਕ ਵਰਗੇ ਬਿਗ ਡੇਟਾ ਟੂਲਜ਼ ਅਤੇ ਕਾਂਗੋਨੋਸ, ਟੈਬਲੋ, ਕਲਿੱਕ ਵਿਊ ਜਿਹੇ ਵਿਜ਼ੂਅਲਾਈਜ਼ੇਸ਼ਨ ਟੂਲਜ਼ ਦੇ ਖੇਤਰ ਵਿਚ ਗੂੜ੍ਹ ਜਾਣਕਾਰੀ ਅਤੇ ਵਿਹਾਰਿਕ ਕੌਸ਼ਲ ਨਾਲ ਲੇਸ ਡੇਟਾ ਸਾਇੰਟਿਸਟ ਦੀ ਵਿਸ਼ਵ ਪੱਧਰ ‘ਤੇ ਮੰਗ ਕਾਫੀ ਵੱਧ ਗਈ ਹੈ। ਸਾਲ 2021 ਤੱਕ ਡੇਟਾ ਸਾਂਇੰਟਿਸਟਾਂ ਅਤੇ ਐਡਵਾਂਸਡ ਐਨਾਲਿਸਟਾਂ ਦੀ ਮੰਗ 28 ਫੀਸਦੀ ਤੱਕ ਵਧਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਬਾਜ਼ਾਰ ਦੇ ਔਸਤ ਦੀ ਤੁਲਨਾ ’ਚ ਕੰਪਨੀਆਂ ਨੂੰ ਡੇਟਾ ਸਾਇੰਟਿਸਟਾਂ ਅਤੇ ਐਨਾਲਿਸਟਾਂ ਨੂੰ ਲੱਭਣ ਵਿਚ ਵਾਧੂ 5 ਦਿਨਾਂ ਦਾ ਸਮਾਂ ਲਗਦਾ ਹੈ। ਇਹਨਾਂ ਖੇਤਰਾਂ ਵਿਚ ਮੁਹਾਰਤ ਹਾਸਿਲ ਪੇਸ਼ੇਵਰਾਂ ਨੂੰ ਬਿਹਤਰ ਵੇਤਨ ਭੁਗਤਾਨ ਕਰਨ ਲਈ ਕੰਪਨੀਆਂ ਹਮੇਸ਼ਾ ਤਿਆਰ ਰਹਿੰਦੀਆਂ ਹਨ। ਜ਼ਰੂਰੀ ਸ਼ਰਤਾਂ: ਭਾਰਤ ਵਿੱਚ ਗਣਿਤ ਅਤੇ ਕੋਡਿੰਗ ਕੌਸ਼ਲ ਵਾਲੇ ਲੋਕਾਂ ਦਾ ਸਭ ਤੋਂ ਵੱਡਾ ਸਮੂਹ ਹੈ ਜਿਸ ਨੂੰ ਦੇਖਦੇ ਹੋਏ ਅਸੀਂ ਨਿਪੁੰਨ ਡੇਟਾ ਸਾਇੰਟਿਸਟ ਦਾ ਸਭ ਤੋਂ ਵੱਡਾ ਸੰਸਾਰਕ ਕੇਂਦਰ ਬਣਨ ਲਈ ਸਮਰੱਥ ਹਾਂ। ਡੇਟਾ ਸਾਇੰਟਿਸਟ ਬਣਨ ਲਈ ਵਿਦਿਆਰਥੀਆਂ ਕੋਲ ਗਣਿਤ, ਕੰਪਿਊਟਰ ਸਾਂਇੰਸ, ਇਲੈਕਟ੍ਰੀਕਲ ਇੰਜਨੀਅਰਿੰਗ, ਐਪਲਾਈਡ ਸਾਇੰਸ, ਮਕੈਨੀਕਲ ਵਿੱਚ ਐਮਟੈਕ ਜਾਂ ਐੱਮਐਸ ਦੀ ਡਿਗਰੀ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਸਟੈਟਿਸਟਿਕਸ ਮਾਡਲਿੰਗ ਅਤੇ ਪ੍ਰੌਬੈਬਿਲਿਟੀ ਦਾ ਗਿਆਨ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਪਾਇਥਨ, ਜਾਵਾ, ਆਰ, ਐੱਸਏਐੱਸ ਵਰਗੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਸਮਝ ਹੋਣੀ ਲਾਜ਼ਮੀ ਹੈ। ਐਡਵਾਂਸਡ ਸਰਟੀਫਿਕੇਟ ਅਤੇ ਐਡਵਾਂਸਡ ਪ੍ਰੋਗਰਾਮ ਵਰਗੇ ਕੁਝ ਕੋਰਸਾਂ ਲਈ ਇੰਜਨੀਅਰਿੰਗ ਜਾਂ ਗਣਿਤ ਜਾਂ ਸਟੈਟਿਸਟਿਕਸ ਵਿੱਚ ਬੈਚੁਲਰ ਡਿਗਰੀ ਜਾਂ ਮਾਸਟਰ ਡਿਗਰੀ ਹੋਣ ਦੇ ਨਾਲ ਨਾਲ 2 ਸਾਲ ਦਾ ਤਜਰਬਾ ਹੋਣਾ ਵੀ ਜ਼ਰੂਰੀ ਹੈ। ਸ਼ਾਨਦਾਰ ਤਨਖਾਹ ਪੈਕੇਜ: ਗਣਿਤ ਅਤੇ ਸਟੈਟਿਸਟਿਕਸ ਵਿੱਚ 10 ਤੋਂ ਵੱਧ ਸਾਲਾਂ ਦਾ ਤਜਰਬਾ ਰੱਖਣ ਵਾਲੇ ਚੀਫ ਡੇਟਾ ਸਾਇੰਟਿਸਟ
Typing Editor Typed Word :