Punjabi Typing
Paragraph
ਅਮਰੀਕਾ ਦੇ ਨਾਲ ਜਾਰੀ ਵਪਾਰ ਯੁੱਧ ਅਤੇ ਆਰਥਕ ਵਾਧੇ ਦੀ ਰਫਤਾਰ ਸੁਸਤ ਪੈਣ ਨਾਲ ਚੀਨ ਨੇ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਹੋਣ ਦਾ ਤਮਗਾ ਗੁਆ ਲਿਆ ਹੈ। ਜਾਪਾਨ ਨੇ ਚੀਨ ਨੂੰ ਮਾਤ ਦਿੰਦਿਆਂ ਦੂਜਾ ਸਥਾਨ ਖੋਹ ਲਿਆ ਹੈ। ਬਲੂਮਬਰਗ ਨਿਊਜ਼ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ 2014 'ਚ ਦੂਜਾ ਸਥਾਨ ਹਾਸਲ ਕਰਨ ਤੋਂ ਬਾਅਦ ਚੀਨ ਪਹਿਲੀ ਵਾਰ ਜਾਪਾਨ ਤੋਂ ਪੱਛੜ ਗਿਆ ਹੈ। ਅੰਕੜਿਆਂ 'ਚ ਦੱਸਿਆ ਗਿਆ ਹੈ ਕਿ ਚੀਨ ਦਾ ਸ਼ੇਅਰ ਬਾਜ਼ਾਰ ਜਾਪਾਨ ਦੇ 6,170 ਅਰਬ ਡਾਲਰ ਦੇ ਸ਼ੇਅਰ ਬਾਜ਼ਾਰ ਦੇ ਮੁਕਾਬਲੇ 6,090 ਅਰਬ ਡਾਲਰ ਦਾ ਹੈ। ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਵੀਰਵਾਰ ਨੂੰ ਵਿਸ਼ਵ ਦੀ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ ਜਿਸ ਦਾ ਮਾਰਕੀਟ ਕੈਪ ਇਕ ਲੱਖ ਕਰੋੜ ਦੇ ਪਾਰ ਚੱਲਾ ਗਿਆ ਹੈ। ਹਾਲਾਂਕਿ ਇਸ ਉਪਲੱਬਧੀ ਤੋਂ ਬਾਅਦ ਕੇਵਲ ਇਕ ਕੰਪਨੀ ਹੈ ਵਿਸ਼ਵ 'ਚ ਜੋ ਕਿ ਇਸ ਨੂੰ ਪਛਾੜ ਸਕਦੀ ਹੈ ਪਰ ਇਸ ਦੇ ਲਈ ਫਿਲਹਾਲ ਇਕ ਸਾਲ ਦਾ ਇੰਤਜ਼ਾਰ ਕਰਨਾ ਹੋਵੇਗਾ। ਐਪਲ ਦੀ ਸ਼ੁਰੂਆਤ 1976 'ਚ ਹੋਈ ਸੀ। ਇਸ ਦੀ ਸ਼ੁਰੂਆਤ ਸਟੀਵ ਜਾਬਸ ਨੇ ਆਪਣੇ ਦੋ ਸਾਥੀਆਂ ਨਾਲ ਇਕ ਛੋਟੇ ਜਿਹੇ ਗੈਰਾਜ 'ਚ ਰੱਖੀ ਸੀ। ਸਾਲ 1980 ਤੋਂ ਬਾਅਦ ਐਪਲ ਦੇ ਸ਼ੇਅਰ 50 ਹਜ਼ਾਰ ਗੁਣਾ ਵਧ ਚੁੱਕਿਆ ਹੈ। 2005 'ਚ ਕੰਪਨੀ 'ਚ ਕੁਲ 4 ਹਜ਼ਾਰ ਕਰਮਚਾਰੀ ਕੰਮ ਕਰ ਰਹੇ ਸਨ। ਹੁਣ ਇਸ ਦਾ ਆਈਫੋਨ ਵਿਸ਼ਵ 'ਚ ਤੀਸਰਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਮਾਰਟਫੋਨ ਹੈ। ਕੰਪਨੀ ਦੀ 1980 'ਚ ਮਾਰੀਕਟ ਕੈਪ 1 ਬਿਲੀਅਨ ਡਾਲਰ ਸੀ ਜੋ 1996 'ਚ 3 ਬਿਲੀਅਨ ਡਾਲਰ ਹੋ ਗਈ। ਅਕਤੂਬਰ 2011 'ਚ ਸਟੀਵ ਜਾਬਸ ਦੀ ਮੌਤ ਵੇਲੇ ਕੰਪਨੀ ਦੀ ਬਾਜ਼ਾਰ ਪੂੰਜੀ 350 ਬਿਲੀਅਨ ਡਾਲਰ ਦੇ ਪਾਰ ਚੱਲੀ ਗਈ, ਜੋ ਹੁਣ ਟਿਮ ਕੁਕ ਦੇ ਅਗੁਵਾਈ 'ਚ 1 ਟ੍ਰਿਲਿਅਨ ਡਾਲਰ ਦੇ ਪਾਰ ਚੱਲੀ ਗਈ ਹੈ। 2019 'ਚ ਸਾਊਦੀ ਅਰਬ ਦੀ ਤੇਲ ਕੰਪਨੀ ਅਮਾਰਕੋ ਆਪਣਾ ਆਈ.ਪੀ.ਓ. ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਜੇਕਰ ਅਮਾਰਕੋ ਆਪਣਾ ਆਈ.ਪੀ.ਓ. ਲਿਆਉਂਦੀ ਹੈ ਅਤੇ ਉਹ ਅਮਰੀਕੀ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹੁੰਦੀ ਹੈ ਤਾਂ ਫਿਰ ਇਸ ਦਾ ਮਾਰਕੀਟ ਕੈਪ ਐਪਲ
Typing Editor Typed Word :