Punjabi Typing
Paragraph
ਜੈਪੁਰ ਹਵਾਈ ਅੱਡੇ ਨੇ ਜੂਨ 'ਚ ਫਲਾਈਟਸ ਅਤੇ ਪੈਸੰਜਰ ਮੂਵਮੈਂਟ ਦੇ ਮਾਮਲੇ 'ਚ ਇਕ ਨਵਾਂ ਰਿਕਾਰਡ ਬਣਾਇਆ ਹੈ। ਸਮਰ ਸੀਜ਼ਨ 'ਚ ਪਹਿਲੀ ਵਾਰ ਯਾਤਰੀਭਾਰ ਦਾ ਅੰਕੜਾ ਕਰੀਬ ਸਵਾ 4 ਲੱਖ ਰਿਹਾ ਹੈ। ਉਥੇ ਹੀ ਜੈਪੁਰ ਤੋਂ ਫਲਾਈਟਸ ਦੀ ਮੂਵਮੈਂਟ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਰੋਜ਼ਾਨਾ 65 ਫਲਾਈਟਸ ਮੂਵਮੈਂਟ ਦੇ ਨਾਲ ਇਹ ਏਅਰਪੋਰਟ 11ਵੇਂ ਨੰਬਰ 'ਤੇ ਆ ਗਿਆ ਹੈ। ਵਿਸ਼ਵ 'ਚ ਸੈਰ-ਸਪਾਟਾ ਨਕਸ਼ੇ 'ਤੇ ਆਪਣੀ ਵੱਖਰੀ ਪਛਾਣ ਰੱਖਣ ਵਾਲੇ ਜੈਪੁਰ ਤੋਂ ਹਵਾਈ ਸੇਵਾਵਾਂ ਲਗਾਤਾਰ ਬਿਹਤਰ ਹੋ ਰਹੀਆਂ ਹਨ। ਗੱਲ ਚਾਹੇ ਘਰੇਲੂ ਫਲਾਈਟਸ ਦੀ ਹੋਵੇ ਜਾਂ ਫਿਰ ਕੌਮਾਂਤਰੀ ਮੂਵਮੈਂਟ ਦੀ, ਫਲਾਈਟਸ ਤੇ ਮੁਸਾਫਰਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਵੇਖਿਆ ਜਾ ਰਿਹਾ ਹੈ। ਪਿਛਲੇ ਸਾਲ ਜੂਨ ਮਹੀਨੇ 'ਚ ਜੈਪੁਰ ਏਅਰਪੋਰਟ ਤੋਂ ਕਰੀਬ 3 ਲੱਖ ਮੁਸਾਫਰਾਂ ਨੇ ਯਾਤਰਾ ਕੀਤੀ ਸੀ, ਜਦੋਂ ਕਿ ਇਸ ਸਾਲ ਇਹ ਅੰਕੜਾ ਸਵਾ ਚਾਰ ਲੱਖ ਨੂੰ ਪਾਰ ਕਰ ਗਿਆ ਹੈ। ਯਾਨੀ ਪਿਛਲੇ ਇਕ ਸਾਲ 'ਚ ਹੀ ਏਅਰਪੋਰਟ ਤੋਂ ਜੂਨ ਮਹੀਨੇ 'ਚ ਮੁਸਾਫਰਾਂ ਦੀ ਗਿਣਤੀ ਲਗਭਗ ਸਵਾ ਲੱਖ ਵਧ ਗਈ ਹੈ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਅਪ੍ਰੈਲ ਤੋਂ ਜੂਨ ਮਹੀਨੇ ਦਰਮਿਆਨ ਜੈਪੁਰ 'ਚ ਤੇਜ਼ ਗਰਮੀ ਰਹਿੰਦੀ ਹੈ ਅਤੇ ਦੇਸ਼ੀ-ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਕਾਫ਼ੀ ਘੱਟ ਹੋ ਜਾਂਦੀ ਹੈ, ਜਦੋਂ ਕਿ ਇਸ ਦੇ ਉਲਟ ਇੱਥੇ ਮੁਸਾਫਰਾਂ ਦੇ ਨਾਲ ਹੀ ਜਹਾਜ਼ਾਂ ਦੀ ਗਿਣਤੀ ਵੀ ਵਧੀ ਹੈ। ਪਿਛਲੇ ਸਾਲ ਅਪ੍ਰੈਲ ਤੋਂ ਜੂਨ ਮਹੀਨੇ ਦਰਮਿਆਨ ਜੈਪੁਰ ਤੋਂ ਰੋਜ਼ਾਨਾ ਔਸਤਨ 50 ਫਲਾਈਟਸ ਸੰਚਾਲਿਤ ਹੋ ਰਹੀਆਂ ਸਨ, ਜਦੋਂ ਕਿ ਇਸ ਸਾਲ ਇਹ ਗਿਣਤੀ 62 ਰਹੀ ਹੈ। ਮੌਜੂਦਾ 'ਚ ਜੈਪੁਰ ਤੋਂ ਰੋਜ਼ਾਨਾ 65 ਫਲਾਈਟਸ ਸੰਚਾਲਿਤ ਹੋ ਰਹੀਆਂ ਹਨ। ਏਅਰਪੋਰਟ ਤੋਂ ਯਾਤਰੀਭਾਰ ਅਤੇ ਜਹਾਜ਼ਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਹ ਦੂਜੇ ਬਰਾਬਰ ਦੇ ਏਅਰਪੋਰਟ ਨੂੰ ਲਗਾਤਾਰ ਪਿੱਛੇ ਛੱਡ ਕੇ ਅੱਗੇ ਵਧ ਰਿਹਾ ਹੈ। ਪਿਛਲੇ 5 ਸਾਲ ਤੋਂ ਐਵੀਏਸ਼ਨ ਦੇ ਖੇਤਰ 'ਚ ਜੈਪੁਰ, ਲਖਨਊ, ਗੁਹਾਟੀ ਅਤੇ ਤ੍ਰਿਵੇਂਦਰਮ ਏਅਰਪੋਰਟ ਇਕ-ਦੂਜੇ ਦੇ ਵੱਡੇ ਮੁਕਾਬਲੇਬਾਜ਼ ਮੰਨੇ ਜਾਂਦੇ ਹਨ। ਇਨ੍ਹਾਂ ਦਰਮਿਆਨ ਜਹਾਜ਼ਾਂ ਦੀ ਮੂਵਮੈਂਟ ਅਤੇ ਯਾਤਰੀਭਾਰ ਨੂੰ ਵੇਖਦਿਆਂ ਸਖਤ ਮੁਕਾਬਲਾ ਰਹਿੰਦਾ ਹੈ ਪਰ ਫਿਲਹਾਲ ਜੈਪੁਰ ਜਹਾਜ਼ਾਂ ਦੀ ਮੂਵਮੈਂਟ 'ਚ ਇਨ੍ਹਾਂ
Typing Editor Typed Word :