Punjabi Typing
Paragraph
ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ਾਂ ਦੇ ਹੈਰਾਨੀਜਨਕ ਪ੍ਰਦਰਸ਼ਨ ਨੂੰ ਅੱਗੇ ਵਧਾਉਂਦਿਆਂ ਸ਼ਰਦੁਲ ਵਿਹਾਨ ਨੇ ੧੮ਵੀਆਂ ਏਸ਼ਿਆਈ ਖੇਡਾਂ ਵਿੱਚ ਅੱਜ ਚਾਂਦੀ ਦਾ ਤਗ਼ਮਾ ਜਿੱਤਿਆ, ਪਰ ਜਿਸ ਕਬੱਡੀ ਵਿੱਚ ਟੀਮ ਦਾ ਤਗ਼ਮਾ ਪੱਕਾ ਮੰਨਿਆ ਜਾ ਰਿਹਾ ਸੀ, ਉਹ ਸੈਮੀ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਈ। ਭਾਰਤ ਅੱਜ ਇੱਕ ਵੀ ਸੋਨ ਤਗ਼ਮਾ ਨਹੀਂ ਜਿੱਤ ਸਕਿਆ। ਉਹ ਹੁਣ ਚਾਰ ਸੋਨੇ, ਚਾਰ ਚਾਂਦੀ ਅਤੇ ਦਸ ਕਾਂਸੀ ਸਣੇ ਕੁੱਲ ੧੮ ਤਗ਼ਮਿਆਂ ਨਾਲ ਦਸਵੇਂ ਸਥਾਨ 'ਤੇ ਖਿਸਕ ਗਿਆ ਹੈ। ਸੌਰਭ ਚੌਧਰੀ ਦੇ ਸਭ ਤੋਂ ਘੱਟ ਉਮਰ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜਣ ਮਗਰੋਂ ਅੱਜ ੧੫ ਸਾਲਾ ਵਿਹਾਨ ਚਾਂਦੀ ਦਾ ਤਗ਼ਮਾ ਜਿੱਤ ਕੇ ਏਸ਼ਿਆਈ ਖੇਡਾਂ ਵਿੱਚ ਸਭ ਤੋਂ ਘੱਟ ਉਮਰ ਵਿੱਚ ਤਗ਼ਮਾ ਜਿੱਤਣ ਵਾਲਾ ਭਾਰਤੀ ਬਣ ਗਿਆ ਹੈ। ਉਹ ਡਬਲ ਟਰੈਪ ਵਿੱਚ ਦੂਜੇ ਸਥਾਨ 'ਤੇ ਰਿਹਾ। ਮੇਰਠ ਦੇ ਰਹਿਣ ਵਾਲੇ ਵਿਹਾਨ ਨੇ ਕੁਆਲੀਫੀਕੇਸ਼ਨ ਵਿੱਚ ਚੋਟੀ 'ਤੇ ਰਹਿਣ ਮਗਰੋਂ ਫਾਈਨਲ ਵਿੱਚ ੭੩ ਅੰਕ ਬਣਾਏ। ਦੱਖਣੀ ਕੋਰੀਆ ਦੇ ੩੪ ਸਾਲਾ ਹਿਊਨਵੂ ਸ਼ਿਨ ਨੇ ਸੋਨਾ ਅਤੇ ਕਤਰ ਦੇ ਹਮਦ ਅਲੀ ਅਲ ਮਾਰੀ ਨੇ ਕਾਂਸੀ ਜਿੱਤੀ। ਭਾਰਤ ਨੇ ਪਾਲੇਮਬਾਂਗ ਵਿੱਚ ਨਿਸ਼ਾਨੇਬਾਜ਼ੀ ਵਿੱਚ ਇਤਿਹਾਸ ਸਿਰਜਿਆ, ਪਰ ਉਸ ਤੋਂ ੬੦੦ ਕਿਲੋਮੀਟਰ ਦੂਰ ਜਕਾਰਤਾ ਵਿੱਚ ਕਬੱਡੀ ਟੀਮ ਨੇ ਨਮੋਸ਼ੀਜਨਕ ਪ੍ਰਦਰਸ਼ਨ ਕੀਤਾ। ਉਸ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਟੈਨਿਸ ਕੋਰਟ ਤੋਂ ਕੁੱਝ ਚੰਗੀ ਖ਼ਬਰ ਮਿਲੀ। ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਨੇ ਆਪਣੇ ਤਜਰਬੇ ਦਾ ਪੂਰਾ ਲਾਹਾ ਲੈ ਕੇ ਪੁਰਸ਼ ਡਬਲਜ਼ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਮਹਿਲਾਵਾਂ ਦੇ ਸਿੰਗਲਜ਼ ਵਿੱਚ ਹਾਲਾਂਕਿ ਅੰਕਿਤਾ ਰੈਣਾ ਨੂੰ ਸੀਨੀਅਰ ਦਰਜਾ ਪ੍ਰਾਪਤ ਸ਼ੁਆਈ ਝਾਂਗ ਤੋਂ ਹਾਰ ਕੇ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤ ਨੇ ਸਕੁਐਸ਼ ਵਿੱਚ ਵੀ ਘੱਟ ਤੋਂ ਘੱਟ ਇੱਕ ਕਾਂਸੀ ਦਾ ਤਗ਼ਮਾ ਪੱਕਾ ਕੀਤਾ ਹੈ, ਕਿਉਂਕਿ ਦੇਸ਼ ਦਾ ਸੀਨੀਅਰ ਰੈਂਕਿੰਗ ਪ੍ਰਾਪਤ ਖਿਡਾਰੀ ਸੌਰਵ ਘੋਸ਼ਾਲ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਹਮਵਤਨ ਹਰਿੰਦਰਪਾਲ ਸਿੰਘ ਸੰਧੂ ਨਾਲ ਭਿੜੇਗਾ। ਬੈਡਮਿੰਟਨ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਅਗਲੇ ਗੇੜ ਵਿੱਚ ਪਹੁੰਚ ਗਈਆਂ ਹਨ। ਦੁਨੀਆਂ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਦੀਪਿਕਾ
Typing Editor Typed Word :