Punjabi Typing
Paragraph
ਪੰਜ ਸਿੱਖਾਂ ਸਮੇਤ ਅੱਠ ਸ਼ਰਨਾਰਥੀਆਂ ਨੂੰ ਅਮਰੀਕਾ ਦੇ ਔਰੇਗਨ ਸੂਬੇ ਦੀ ਜੇਲ੍ਹ 'ਚੋਂ ਇਕ ਮੁਚੱਲਕੇ ਦੇ ਆਧਾਰ 'ਤੇ ਰਿਹਾਅ ਕੀਤਾ ਗਿਆ ਹੈ ਜੋ ਟਰੰਪ ਪ੍ਰਸ਼ਾਸਨ ਦੀ ਸਖ਼ਤ ਆਵਾਸ ਵਿਰੋਧੀ ਨੀਤੀ ਕਾਰਨ ਪਿਛਲੇ ਤਿੰਨ ਮਹੀਨੇ ਤੋਂ ਹਿਰਾਸਤ ਵਿੱਚ ਸਨ। ਔਰੇਗਨ ਵਿੱਚ ਮਈ ਮਹੀਨੇ ੫੨ ਭਾਰਤੀਆਂ ਨੂੰ ਹਿਰਾਸਤ ਕੇਂਦਰ ਵਿੱਚ ਭੇਜ ਦਿੱਤਾ ਗਿਆ ਸੀ ਜਿਨ੍ਹਾਂ 'ਚੋਂ ਕਈ ਸਿੱਖ ਸਨ। ਇਹ ਲੋਕ ਅਮਰੀਕਾ ਵਿੱਚ ਸ਼ਰਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸ਼ੈਰੀਡਨ ਹਿਰਾਸਤ ਕੇਂਦਰ ਵਿੱਚ ਕੁੱਲ ੧੨੪ ਗ਼ੈਰਕਾਨੂੰਨੀ ਆਵਾਸੀਆਂ ਨੂੰ ਰੱਖਿਆ ਹੋਇਆ ਸੀ। ਕੱਲ੍ਹ ਰਿਹਾਅ ਕੀਤੇ ਸ਼ਰਨਾਰਥੀਆਂ ਵਿੱਚੋਂ ਪੰਜ ਭਾਰਤੀ ਨੌਜਵਾਨ ਹਨ। ਇਨ੍ਹਾਂ 'ਚੋਂ ਇਕ ੨੪ ਸਾਲਾ ਕਰਨਦੀਪ ਸਿੰਘ ਨੇ 'ਔਰੇਗਨ ਲਾਈਵ' ਨਾਲ ਗੱਲਬਾਤ ਕਰਦਿਆਂ ਕਿਹਾ ' ਸ਼ੁਰੂ ਵਿੱਚ ਤਾਂ ਮੇਰੀ ਆਸ ਹੀ ਮੁੱਕ ਗਈ ਸੀ। ਹੁਣ ਇਹ ਇਕ ਸੁਫ਼ਨੇ ਦੀ ਤਰ੍ਹਾਂ ਹੈ। ਮੈਂ ਬਹੁਤ ਖ਼ੁਸ਼ ਹਾਂ। ਤੁਸੀਂ ਸਾਰਿਆਂ ਨੇ ਸਾਡਾ ਭਰਵਾਂ ਸਾਥ ਦਿੱਤਾ ਜਿਸ ਬਦਲੇ ਤੁਹਾਡਾ ਸ਼ੁਕਰੀਆ।' ਹਿਰਾਸਤ ਵਿੱਚ ਲਏ ਬਹੁਤੇ ਭਾਰਤੀਆਂ 'ਚੋਂ ਸਿੱਖ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਸਰਜ਼ਮੀਨ 'ਤੇ ਧਾਰਮਿਕ ਤੇ ਸਿਆਸੀ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ੈਰੀਡਨ ਜੇਲ੍ਹ ਵਿੱਚ ਵੀ ਉਨ੍ਹਾਂ ਕਈ ਕਿਸਮ ਦੀਆਂ ਰੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਨੂੰ ਕੁਝ ਮੂਲ ਸਿੱਖ ਰਵਾਇਤਾਂ ਦਾ ਪਾਲਣ ਕਰਨ ਤੋਂ ਰੋਕਿਆ ਜਾਂਦਾ ਸੀ। ਕਰਨਦੀਪ ਸਿੰਘ ਨੇ ਕਿਹਾ ' ਮੈਂ ਜੇਲ੍ਹ ਅਧਿਕਾਰੀਆਂ ਦਾ ਕਸੂਰ ਨਹੀਂ ਗਿਣਦਾ। ਸ਼ਾਇਦ ਉਹ ਸਿੱਖ ਰਹੁ ਰੀਤਾਂ ਬਾਰੇ ਜਾਣਦੇ ਹੀ ਨਹੀਂ।' ੨੨ ਸਾਲਾ ਲਵਪ੍ਰੀਤ ਸਿੰਘ ਨੇ ਆਪਣੇ ਦੁਭਾਸ਼ੀਏ ਰਾਹੀਂ ਦੱਸਿਆ ' ਅਸੀਂ ਵਾਕਈ ਬਹੁਤ ਨਿਰਾਸ਼ ਸਾਂ। ਸਾਨੂੰ ਆਪਣੇ ਸੈੱਲਾਂ ਵਿੱਚ ਬਾਹਰ ਆਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ ਤੇ ਅਸੀਂ ਆਪਣੇ ਪਰਿਵਾਰਕ ਜੀਆਂ ਨਾਲ ਗੱਲ ਵੀ ਨਹੀਂ ਕਰ ਸਕਦੇ ਸਾਂ। ਜੇਲ੍ਹ ਅਧਿਕਾਰੀਆਂ ਨੂੰ ਵੀ ਸਾਡੇ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀ ਸਾਡੇ ਪਰਿਵਾਰ ਕਿਵੇਂ ਮਦਦ ਕਰ ਸਕਦੇ ਸਨ ਜਦੋਂ ਉਨ੍ਹਾਂ ਨੂੰ ਸਾਡੇ ਇੱਥੇ ਹੋਣ ਦੀ ਖ਼ਬਰ ਸਾਰ ਹੀ ਨਹੀਂ ਸੀ।' ਇਨੋਵੇਸ਼ਨ ਲਾਅ ਲੈਬ ਨਾਲ ਜੁੜੇ ਬੇਜਾਰੈਨੋ ਮੁਇਰਹੈੱਡ ਨੇ ਦੱਸਿਆ ਕਿ ਸ਼ੈਰੀਡਨ ਜੇਲ੍ਹ 'ਚੋਂ ਕੱਲ੍ਹ ਅੱਠ ਸ਼ਰਨਾਰਥੀ ਛੱਡੇ ਗਏ
Typing Editor Typed Word :