Punjabi Typing Paragraph
ਦਾਣਾ ਮੰਡੀ ਝਬਾਲ 'ਚ ਬਣੇ ਕੱਚੇ ਫੜ੍ਹ (ਅਨਾਜ ਭੰਡਾਰ ਕਰਨ ਲਈ ਜਗ੍ਹਾ) ਪਾਣੀ ਨਾਲ ਭਰ ਜਾਣ ਕਾਰਨ ਕੁਝ ਆੜ੍ਹਤੀ ਇਸ ਕਰਕੇ ਭਾਰੀ ਪ੍ਰੇਸ਼ਾਨ ਹਨ ਕਿ ਉਕਤ ਨਿਕਾਸੀ ਦਾ ਪਾਣੀ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਦਾਣਾ ਮੰਡੀ ਝਬਾਲ ਵੱਲ ਛੱਡਿਆ ਗਿਆ ਹੈ। ਪਾਣੀ ਦਾ ਪ੍ਰਭਾਵ ਭਾਰੀ ਵੱਧ ਜਾਣ ਕਰਕੇ ਮੰਡੀ ਦੀਆਂ ਸੜਕਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਅਤੇ ਮੰਡੀ ਛੱਪੜ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਗੁਰਸੇਵਕ ਟ੍ਰੇਡਿੰਗ ਕੰਪਨੀ ਦੇ ਮਾਲਕ ਸਰਪੰਚ ਸ਼ਾਮ ਸਿੰਘ ਕੋਟ ਸਮੇਤ ਆੜ੍ਹਤੀ ਸੁਰਿੰਦਰ ਸਿੰਘ ਸੋਨੂੰ ਕੋਟ, ਗੁਰਸੇਵਕ ਸਿੰਘ ਕੋਟ, ਸੈਂਡੀ ਪੰਜਵੜ ਅਤੇ ਗੋਲਡੀ ਝਬਾਲ ਨੇ ਦੱਸਿਆ ਕਿ ਭਿੱਖੀਵਿੰਡ ਰੋਡ ਵਾਲੀ ਸਾਈਡ ਤੋਂ ਪਿਛਲੇ ਕਈ ਦਿਨਾਂ ਤੋਂ ਭਾਰੀ ਮਾਤਰਾ 'ਚ ਪਾਣੀ ਦਾ ਵਹਾਅ ਮੰਡੀ ਵੱਲ ਨੂੰ ਆ ਰਿਹਾ ਹੈ, ਜਿਸ ਸਬੰਧੀ ਉਨ੍ਹਾਂ ਵੱਲੋਂ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਬਾਅਦ ਉਨ੍ਹਾਂ ਦੀਆਂ ਆੜ੍ਹਤਾਂ 'ਤੇ ਝੋਨੇ ਦੀ ਫਸਲ ਦੀ ਆਮਦ ਸ਼ੁਰੂ ਹੋਣ ਵਾਲੀ ਹੈ ਪਰ ਗੰਦੇ ਪਾਣੀ ਨਾਲ ਉਨ੍ਹਾਂ ਦੇ ਕੱਚੇ ਫੜ੍ਹ• ਛੱਪੜਾਂ ਦਾ ਰੂਪ ਧਾਰਨ ਕਰ ਗਏ ਹਨ। ਪਾਣੀ ਬੰਦ ਕਰਾਉਣ ਲਈ ਪੁਲਸ ਨੂੰ ਦਿੱਤੀ ਗਈ ਹੈ ਸ਼ਿਕਾਇਤ ਮਾਰਕਿਟ ਕਮੇਟੀ ਝਬਾਲ ਦੇ ਸੈਕਟਰੀ ਅਨਿਲ ਅਰੋੜਾ ਨੇ ਦੱਸਿਆ ਕਿ ਇਹ ਪਾਣੀ ਨਜ਼ਦੀਕੀ ਕੁਝ ਫੈਕਟਰੀ ਮਾਲਕਾਂ ਵੱਲੋਂ ਇੱਧਰ ਨੂੰ ਸੁੱਟਿਆ ਜਾ ਰਿਹਾ ਹੈ, ਜਿਨ੍ਹਾਂ ਵਿਰੁੱਧ ਸਥਾਨਕ ਪੁਲਸ ਨੂੰ ਸ਼ਿਕਾਇਤ ਦਰਜ ਕਰਾਏ ਜਾਣ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਪੱਤਰ ਲਿਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੰਡੀ ਦੇ ਨਵੀਨੀਕਰਨ ਲਈ ੪ ਕਰੋੜ ੬੦ ਲੱਖ ੫੦ ਹਜ਼ਾਰ ਰੁਪਏ ਦਾ ਮੰਡੀ ਬੋਰਡ ਵੱਲੋਂ ਪ੍ਰਪੋਜ਼ਲ ਤਿਆਰ ਹੋ ਚੁੱਕਾ ਹੈ, ਜਿਸ ਨਾਲ ਪੱਕੀ ਪਾਰਕਿੰਗ, ਸ਼ੈੱਡ ਤਿਆਰ ਕਰਨ, ਸੜਕਾਂ, ਸੀਵਰੇਜ, ਬਾਥਰੂਮ ਬਲਾਕ ਅਤੇ ਪੱਕੇ ਫੜ੍ਹ•ਤਿਆਰ ਕਰਨ ਤੋਂ ਇਲਾਵਾ ਨਵੀਆਂ ਲਾਈਟਾਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਅਤੇ ਆੜਤੀਆਂ ਨੂੰ ਝੋਨੇ ਦੇ ਸੀਜ਼ਨ ਮੌਕੇ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਲਦ ਹੀ ਪਾਣੀ ਦੀ ਮੰਡੀ ਵੱਲ ਨੂੰ ਹੋ ਰਹੀ ਨਿਕਾਸੀ ਬੰਦ ਕਰਵਾ ਦਿੱਤੀ ਜਾਵੇਗੀ। ਕੇਂਦਰ ਸਰਕਾਰ
Typing Editor Typed Word :
Note: Minimum 276 words are required to enable this repeat button.