Punjabi Typing
Paragraph
ਸੰਦੇਸ਼ ਦੇ ਮੂਲ ਸਰੋਤ ਦਾ ਪਤਾ ਲਗਾਉਣ ਲਈ ਸਾਫ਼ਟਵੇਅਰ ਤਿਆਰ ਕਰਨ ਸਬੰਧੀ ਭਾਰਤ ਦੀ ਮੰਗ ਨੂੰ ਵੱਟਸਐਪ ਨੇ ਖ਼ਾਰਜ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਸੰਦੇਸ਼ ਭੇਜਣ ਵਾਲੇ ਦੀ ਨਿੱਜਤਾ 'ਤੇ ਮਾੜਾ ਪ੍ਰਭਾਵ ਪਵੇਗਾ ਅਤੇ ਇਸ ਤਰ੍ਹਾਂ ਕਰਨ ਨਾਲ ਇਸ ਦੀ ਦੁਰਵਰਤੋਂ ਦੀ ਹੋਰ ਸੰਭਾਵਨਾ ਪੈਦਾ ਹੋਵੇਗੀ। ਬੁਲਾਰੇ ਨੇ ਕਿਹਾ, 'ਸਾਡਾ ਧਿਆਨ ਭਾਰਤ ਵਿੱਚ ਦੂਜਿਆਂ ਨਾਲ ਮਿਲ ਕੇ ਕੰਮ ਕਰਨਾ ਅਤੇ ਲੋਕਾਂ ਨੂੰ ਗਲਤ ਸੂਚਨਾਵਾਂ ਬਾਰੇ ਸਿੱਖਿਅਤ ਕਰਨ 'ਤੇ ਹੈ। ਇਸ ਜ਼ਰੀਏ ਅਸੀਂ ਲੋਕਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਾਂ। ਕੰਪਨੀ ਦਾ ਕਹਿਣਾ ਹੈ ਕਿ ਇਸ ਪਲੇਟਫਾਰਮ ਨੂੰ ਲੋਕ ਹਰ ਤਰ੍ਹਾਂ ਦੇ ਸੰਵੇਦਨਸ਼ੀਲ ਸੰਵਾਦ ਲਈ ਵਰਤਦੇ ਹਨ। ਸਰਕਾਰ ਦਾ ਉਦੇਸ਼ ਵੱਟਸਐਪ ਤੋਂ ਮੂਲ ਸੰਦੇਸ਼ ਦੀ ਜਾਣਕਾਰੀ ਲੈਣਾ ਸੀ ਜਿਸ ਤਹਿਤ ਗਲਤ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਭੜਕਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਅਪਰਾਧ ਕਰਨ ਲਈ ਉਕਸਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਸ ਤਹਿਤ ਫਰਜ਼ੀ ਸੂਚਨਾਵਾਂ ਤੋਂ ਦੇਸ਼ ਵਿੱਚ ਭੀੜ ਵੱਲੋਂ ਕੀਤੀ ਕੁੱਟਮਾਰ ਕਾਰਨ ਹੱਤਿਆਵਾਂ ਦੀਆਂ ਘਟਨਾਵਾਂ ਵਾਪਰੀਆਂ ਹਨ। ਵੱਟਸਐਪ ਦੇ ਮੁਖੀ ਕਿ੍ਸ ਡੇਨੀਅਲਜ਼ ਇਸ ਹਫਤੇ ਸੂਚਨਾ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਮਿਲੇ ਸੀ। ਪ੍ਰਸਾਦ ਨੇ ਪੈ੍ਸ ਨੂੰ ਕਿਹਾ ਸੀ ਕਿ ਸਰਕਾਰ ਨੇ ਵੱਟਸਐਪ ਨੂੰ ਸਥਾਨਕ ਕਾਰਪੋਰੇਟ ਇਕਾਈ ਬਣਾਉਣ ਅਤੇ ਜਾਅਲੀ ਸੰਦੇਸ਼ ਦੇ ਮੂਲ ਸਰੋਤ ਦਾ ਪਤਾ ਲਗਾਉਣ ਲਈ ਸਾਫ਼ਟਵੇਅਰ ਵਿਕਸਤ ਕਰਨ ਲਈ ਕਿਹਾ ਹੈ। ਕੇਂਦਰੀ ਮਨੁੱਖੀ ਸੋਮੇ ਮੰਤਰਾਲੇ ਤੇ ਯੂਜੀਸੀ ਦੀਆਂ ਹਦਾਇਤਾਂ ਮੁਤਾਬਕ ਸਾਰੀਆਂ ਯੂਨੀਵਰਸਿਟੀਆਂ 'ਚ ਜੰਕ ਫੂਡ 'ਤੇ ਰੋਕ ਲਾਉਣ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਯੂਨੀਵਰਸਿਟੀ 'ਚ ਫਾਸਟ ਫੂਡ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਯੂਜੀਸੀ ਵੱਲੋਂ ਸਾਰੀਆਂ ਯੂਨੀਵਰਸਿਟੀਆਂ ਦੇ ਵੀਸੀਜ਼ ਨੂੰ ਕਿਹਾ ਗਿਆ ਹੈ ਕਿ ਉਹ ਯੂਨੀਵਰਸਿਟੀ ਕੈਂਪਸਾਂ ਅੰਦਰ ਕਿਸੇ ਵੀ ਤਰ੍ਹਾਂ ਦੇ ਜੰਕ ਫੂਡ ਦੀ ਵਿਕਰੀ ਰੋਕਣਾ ਯਕੀਨੀ ਬਣਾਉਣ, ਕਿਉਂਕਿ ਨੌਜਵਾਨ ਮੋਟਾਪੇ ਦੇ ਸ਼ਿਕਾਰ ਹੋ ਰਹੇ ਹਨ ਤੇ ਉਨ੍ਹਾਂ ਦੀ ਸਿਹਤ ਲਈ ਇਹ ਚੀਜ਼ਾਂ ਨੁਕਸਾਨਦਾਇਕ ਹਨ। ਡੀਐੱਸਡਬਲਿਊ (ਵਿਮੈਨ) ਪ੍ਰੋ. ਨੀਨਾ ਕਪਲਾਸ਼ ਨੇ ਅੱਜ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਪਹਿਲਾਂ ਹੀ ਆਪਣੇ ਇੱਥੇ ਇਹ ਨਿਰਦੇਸ਼ ਲਾਗੂ ਕਰ ਰੱਖੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਟੀਨ ਜਾਂ
Typing Editor Typed Word :