Punjabi Typing
Paragraph
ਪਾਣੀਪਤ ਦੀ ਲੜਾਈ ਵਿੱਚ ਬਾਬਰ ਨੇ ਜਿੱਤ ਜਰੂਰ ਪ੍ਰਾਪਤ ਕਰ ਲਈ ਸੀ ਪਰੰਤੂ ਉਸਦਾ ਅਜੇ ਭਾਰਤ 'ਤੇ ਕਬਜ਼ਾ ਨਹੀਂ ਹੋਇਆ ਸੀ। ਉੱਤਰੀ ਭਾਰਤ ਵਿੱਚ ਉਸਦੇ ਰਾਹ ਵਿੱਚ ਸਭ ਤੋਂ ਵੱਡੀ ਰੋਕ ਮੇਵਾਡ਼ ਦਾ ਰਾਣਾ ਸਾਂਗਾ ਸੀ। ਰਾਣਾ ਸਾਂਗਾ ਇੱਕ ਵੀਰ ਯੋਧਾ ਸੀ, ਉਸਦੀ ਸੈਨਿਕ ਸ਼ਕਤੀ ਵੀ ਅਸੀਮ ਸੀ। ਉਂਞ ਵੀ ਬਾਬਰ ਅਤੇ ਰਾਣਾ ਸਾਂਗਾ ਇੱਕ-ਦੂਜੇ ਦੇ ਦੁਸ਼ਮਣ ਬਣ ਚੁੱਕੇ ਸਨ, ਕਿਉਂਕਿ ਰਾਣਾ ਸਾਂਗਾ ਨੇ ਪਾਣੀਪਤ ਦੀ ਲੜਾਈ ਵਿੱਚ ਬਾਬਰ ਦੀ ਸਹਾਇਤਾ ਨਹੀਂ ਕੀਤੀ। ਇਸ ਲਈ ਦੋਹਾਂ ਵਿੱਚ ਯੁੱਧ ਅਟੱਲ ਸੀ। ਬਾਬਰ ਆਪਣੀਆਂ ਸੈਨਾਵਾਂ ਲੈ ਕੇ ਕਨਵਾਹ ਦੇ ਮੈਦਾਨ ਵਿੱਚ ਆ ਡਟਿਆ। ਰਾਣਾ ਸਾਂਗਾ ਨਾਲ ਸੁਲਤਾਨ ਮਹਿਮੂਦ ਅਤੇ ਹਸਨ ਖ਼ਾਂ ਮੇਵਾਤੀ ਵੀ ਰਲੇ ਸਨ। ਇਸ ਤਰ੍ਹਾਂ ਉਸਦੇ ਸੈਨਿਕਾਂ ਦੀ ਸੰਖਿਆ ਬਾਬਰ ਦੇ ਸੈਨਿਕਾਂ ਤੋਂ ਕਿਤੇ ਜਿਆਦਾ ਹੋ ਗਈ ਸੀ। ਅਜੇ ਤੱਕ ਬਾਬਰ ਨੇ ਮੰਗੋਲਾਂ, ਉਜ਼ਬੇਗਾਂ ਅਤੇ ਅਫ਼ਗਾਨਾਂ ਨਾਲ ਹੀ ਯੁੱਧ ਲਡ਼ੇ ਸਨ। ਪਰੰਤੂ ਹੁਣ ਉਸਦੇ ਨੇ ਵੀਰ ਰਾਜਪੂਤਾਂ ਦਾ ਸਾਹਮਣਾ ਕਰਨਾ ਸੀ ਜੋ ਜਾਨ ਤੋਂ ਵੱਧ ਸਨਮਾਨ ਨੂੰ ਥਾਂ ਦਿੰਦੇ ਸਨ। ਜਦੋਂ ਮੁਗਲ ਸੈਨਿਕਾਂ ਨੇ ਰਾਜਪੂਤਾਂ ਦੀ ਵੀਰਤਾ ਦੇ ਚਰਚੇ ਸੁਣੇ ਤਾਂ ਉਹ ਹੌਂਸਲਾ ਖੋ ਬੈਠੇ। ਉਹਨੀਂ ਦਿਨੀਂ ਕਾਬਲ ਤੋਂ ਮੁਹੰਮਦ ਸ਼ਰੀਫ਼ ਨਾਂ ਦਾ ਇੱਕ ਜੋਤਸ਼ੀ ਭਾਰਤ ਆਇਆ। ਉਸਨੇ ਇਹ ਭਵਿੱਖਬਾਣੀ ਕੀਤੀ ਕਿ ਰਾਣਾ ਸਾਂਗਾ ਦੇ ਵਿਰੁੱਧ ਯੁੱਧ ਵਿੱਚ ਬਾਬਰ ਦੀ ਹਾਰ ਹੋਵੇਗੀ। ਇਸ ਨਾਲ ਮੁਗਲ ਸੈਨਿਕ ਹੋਰ ਵੀ ਹੌਂਸਲਾ ਢਾ ਗਏ। ਉਹਨੀਂ ਦਿਨੀਂ ਸੀਕਰੀ ਨਾਂਮਕ ਸਥਾਨ 'ਤੇ ਰਾਜਪੂਤਾਂ ਨੇ ਮੁਸਲਮਾਨਾਂ ਨੂੰ ਹਰਾ ਦਿੱਤਾ। ਮੁਗਲ ਸੈਨਿਕਾਂ ਨੂੰ ਹੁਣ ਵਿਸ਼ਵਾਸ਼ ਹੋ ਗਿਆ ਕਿ ਮੁਹੰਮਦ ਦੀ ਭਵਿੱਖਬਾਣੀ ਸੱਚੀ ਸਿੱਧ ਹੋ ਕੇ ਰਹੇਗੀ। ਪਰੰਤੂ ਬਾਬਰ ਨੇ ਆਪਣੇ ਸੈਨਿਕਾਂ ਨੂੰ ਇਸਲਾਮ ਦੇ ਨਾਂਮ 'ਤੇ ਲਡ਼ਨ ਲਈ ਪ੍ਰੇਰਿਤ ਕੀਤਾ। ਬਾਬਰ ਨੇ ਆਪ ਸ਼ਰਾਬ ਨੂੰ ਕਦੇ ਨਾ ਛੂਹਣ ਦੀ ਕਸਮ ਖਾਦ੍ਹੀ। ਉਸਨੇ ਸ਼ਰਾਬ ਦੇ ਸਾਰੇ ਬਰਤਨ ਭਣਵਾ ਸੁੱਟੇ। ਨਾਲ ਹੀ ਉਸਨੇ ਮੁਸਲਮਾਨਾਂ ਤੋਂ ਤਮਗਾ ਨਾਂਮਕ ਕਰ ਲੈਣਾ ਬੰਦ ਕਰ ਦਿੱਤਾ। ਉਸਦੀ ਪ੍ਰਾਰਥਨਾ ਦਾ ਸੈਨਿਕਾਂ 'ਤੇ ਪੂਰਾ ਅਸਰ ਹੋਇਆ ਅਤੇ ਉਹ ਯੁੱਧ ਵਿੱਚ ਮਰ ਮਿਟਣ ਲਈ ਤਿਆਰ ਹੋ ਗਏ। ੧੭ ਮਾਰਚ, ੧੫੨੭ ਨੂੰ ਠੀਕ ੯ ਵਜੇ ਦੇ ਲਗਭਗ
Typing Editor Typed Word :