Punjabi Typing
Paragraph
ਧਰਤੀ ਦੀ ਜੋ ਬਣਤਰ ਹੈ, ਉਹ ਸੱਤ ਵੱਡੀਆਂ ਪਲੇਟਾਂ 'ਤੇ ਆਧਾਰਿਤ ਹੈ, ਅਫਰੀਕਨ ਪਲੇਟ, ਅਨਟਾਰਕਟਿਕਾ ਪਲੇਟ, ਆਸਟ੍ਰੇਲੀਅਨ ਪਲੇਟ, ਇਰਾਸੀਅਨ ਪਲੇਟ, ਉੱਤਰੀ ਅਮਰੀਕਾ ਪਲੇਟ, ਦੱਖਣੀ ਅਮਰੀਕਾ ਪਲੇਟ, ਪ੍ਰਸ਼ਾਂਤ ਪਲੇਟ ਆਦਿ। ਇਨ੍ਹਾਂ ਵੱਡੀਆਂ ਪਲੇਟਾਂ ਤੋਂ ਇਲਾਵਾ ਹੋਰ ਬਹੁਤ ਛੋਟੀਆਂ ਪਲੇਟਾਂ ਵੀ ਧਰਤੀ ਦੇ ਅੰਦਰ ਹਨ। ਇਹ ਸਾਰੀਆਂ ਪਲੇਟਾਂ ਆਪਸ ਵਿੱਚ ਇੱਕ ਬਹੁਤ ਵੱਡੇ ਆਕਾਰ ਵਾਲੇ ਮਿੱਟੀ ਦੇ ਬਰਤਨ ਵਾਂਗ ਆਪਸ 'ਚ ਜੁੜੀਆਂ ਰਹਿੰਦੀਆਂ ਹਨ ਅਤੇ ਜ਼ਮੀਨ ਹੇਠਲੀ ਗਰਮੀ ਕਾਰਨ ਹਮੇਸ਼ਾ ਅੱਗੇ, ਪਿੱਛੇ, ਉਪਰ, ਥੱਲੇ ਲਗਾਤਾਰ ਹਰਕਤ ਕਰਦੀਆਂ ਰਹਿੰਦੀਆਂ ਹਨ। ਦੁਨੀਆ ਦੇ ਦੋ ਵੱਡੇ ਜ਼ੋਨ ਹਨ ਜਿਨ੍ਹਾਂ 'ਚ ਭੂਚਾਲ ਪੱਕੇ ਤੌਰ 'ਤੇ ਕੁਝ ਸਮੇਂ ਦੇ ਵਕਫੇ ਤੋਂ ਬਾਅਦ ਆਉਂਦੇ ਹੀ ਰਹਿੰਦੇ ਹਨ। ਉਹ ਜ਼ੋਨ ਹਨ: #ਪੈਸੀਫਿਕ ਕਿੰਗ ਆਫ ਫਾਇਰ #ਅਲਪੀਡੇ ਬਿਲਟ «ਜੋ ਦੱਖਣੀ ਇਰਾਸੀਅਨ ਪਲੇਟ ਦੇ ਨਾਲ ਦੇ ਇਲਾਕੇ ਹਨ।» ਜੋ ਭੂਚਾਲ ਪੱਛਮੀ ਦੇਸ਼ਾਂ ਅੰਦਰ ਆਉਂਦੇ ਹਨ, ਉਸ ਦਾ ਵੱਡਾ ਕਾਰਨ ਸਾਨ ਅਨਰੇਅਜ਼ ਫਾਲਟ ਹੈ, ਜੋ ਕੈਲੀਫੋਰਨੀਆ ਵਿੱਚ ਦਿ ਪੈਸੇਫਿਕ ਅਤੇ ਉੱਤਰੀ ਅਮਰੀਕਾ ਦੀਆਂ ਪਲੇਟਾਂ ਦੀ ਸੀਮਾ ਦੇ ਨਾਲ-ਨਾਲ ਦੀ ਹੁੰਦਾ ਹੋਇਆ ਜਾਂਦਾ ਹੈ ਜਿਸ ਨੇ ਇੱਕ ਬਹੁਤ ਵੱਡਾ ਤਬਾਹੀ ਵਾਲਾ ਭੂਚਾਲ ਸੰਨ ੧੯੦੬ ਵਿੱਚ ਸਾਨਫਰਾਂਸਿਸਕੋ ਵਿੱਚ ਪੈਦਾ ਕੀਤਾ ਸੀ। ਇਸੇ ਤਰ੍ਹਾਂ ਸੰਨ ੧੯੮੯ ਵਿੱਚ ਭੂਚਾਲ ਨੇ ਲੋਮਾ ਪਰੀਮਾਟਾ ਵਿੱਚ ਜ਼ਬਰਦਸਤ ਤਬਾਹੀ ਕੀਤੀ ਸੀ। ਇਸ ਲਈ ਇਹ ਜੋ ਸਾਨ ਅਨਰੇਅਜ਼ ਫਾਲਟ ਹੈ ਉਹ ਕੈਲੀਫੋਰਨੀਆ ਦੇ ਇਲਾਕੇ ਲਈ ਬਹੁਤ ਘਾਤਕ ਹੈ ਜਿਸ ਦੀ ਸ਼ਕਤੀ ਕਾਫੀ ਖਤਰਨਾਕ ਨੁਕਸਾਨ ਕਰ ਸਕਦੀ ਹੈ। ਇਹ ਸਾਨ ਅਨਰੇਅਜ਼ ਫਾਲਟ ਪੈਸੇਫਿਕ ਸਮੁੰਦਰ ਵਿੱਚ ਹੈ ਜਿਸ ਦੀ ਸ਼ਕਲ ਘੋੜੇ ਦੇ ਖੁਰ ਵਾਂਗ ਹੈ ਉੁਸ ਨੂੰ ਪੈਸੇਫਿਕ ਕਿੰਗ ਆਫ ਫਾਇਰ ਦਾ ਇਲਾਕਾ ਕਹਿੰਦੇ ਹਨ, ਜਿਥੇ ਪੈਸੇਫਿਕ ਫਿਲਪਾਈਨ, ਅਨਟਾਰਕਟਿਕ ਅਤੇ ਨਾਜਕਾਂ ਇਨ੍ਹਾਂ ਸਾਰਿਆਂ ਦੀਆਂ ਪਲੇਟਾਂ ਇਥੇ ਮਿਲਦੀਆਂ ਹਨ। ਇਸ ਕਰਕੇ ਇਹ ਪੈਸੇਫਿਕ ਸਮੁੰਦਰ ਵਾਲੀ ਜਗ੍ਹਾ ਸਭ ਤੋਂ ਖਤਰਨਾਕ ਹੈ, ਜਿਸ ਅੰਦਰ ਪੂਰੇ ਸੰਸਾਰ ਦੇ ੯੦% ਭੂਚਾਲ ਇਸ ਰਿੰਗ ਫਾਇਰ ਵਿੱਚ ਆਉਂਦੇ ਹਨ। ਸਭ ਤੋਂ ਵੱਡਾ ਭੂਚਾਲ ਇਸ ਇਲਾਕੇ ਵਿੱਚ ਸੰਨ ੧੯੬੦ ਦਾ ਸੀ, ਜਿਸ ਦੇ ਝਟਕੇ ਦੀ ਤਾਕਤ ੯.੫ ਸੀ ਜੋ ਚਿਲੀ ਵਿੱਚ ਆਇਆ ਸੀ: ਪੰਜਾਬ ਅਤੇ ਹੋਰ ਉੱਤਰੀ ਭਾਰਤ ਦੇ ਇਲਾਕਿਆਂ 'ਤੇ
Typing Editor Typed Word :