Punjabi Typing
Paragraph
ਪੰਜਾਬੀ ਗੱਭਰੂਆਂ ਦਾ ਯੁੱਧ ਦੇ ਮੈਦਾਨ ਤੋਂ ਜਕਾਰਤਾ ਦੇ ਖੇਡ ਮੈਦਾਨ ਤੱਕ ਦਾ ਸਫ਼ਰ ਮਲਕੀਤ ਦੀ ਤਰ੍ਹਾਂ ਓਲੰਪੀਅਨ ਸਵਰਨ ਸਿੰਘ ਨੂੰ ੨੦੦੯ ਵਿੱਚ ਆਰਮੀ ਵਿਚ ਭਰਤੀ ਹੋਣ ਤੱਕ ਰੋਇੰਗ 'ਚ ਕੋਈ ਰੁਚੀ ਨਹੀਂ ਸੀ. ਸਵਰਨ ਨੇ ਕਿਹਾ 'ਜਦੋਂ ਮੈਂ ਪਹਿਲੀ ਵਾਰ ਇਸ ਸ਼ਬਦ ਨੂੰ ਸੁਣਿਆ ਤਾਂ ਮੇਰੀ ਪ੍ਰਤੀਕ੍ਰਿਆ ਸੀ, 'ਰੋਇੰਗ ਕੀ ਹੈ¿' ਹੁਣ ਉਹ ਜਕਾਰਤਾ ਵਿਚ ਆਪਣੇ ਦੂਜੇ ਤਮਗੇ ਦੀ ਉਮੀਦ ਕਰ ਰਿਹਾ ਹੈ. ਇੰਚਿਓਨ ਵਿਚ ਚਾਰ ਸਾਲ ਪਹਿਲਾਂ ਸਵਰਨ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ. ਖੇਡ ਨਾਲ ਆਪਣੀ ਪਹਿਲੀ ਭਿੜਤ ਨੂੰ ਯਾਦ ਕਰਦੇ ਹੋਏ, ਸਵਰਨ ਨੇ ਕਿਹਾ: 'ਮੈਂ ਆਪਣੀ ਉਚਾਈ ਕਾਰਨ ਹੀ ਇਸ ਖੇਡ ਨੂੰ ਲਿਆ. ਫੌਜ ਦੀ ਟੀਮ ੧੮੫ ਸੈਂਟੀਮੀਟਰ ਤੋਂ ਵੱਧ ਲੜਕਿਆਂ ਦੀ ਤਲਾਸ਼ ਕਰ ਰਹੀ ਸੀ: ਮੈਂ ਲੰਮਾ ਅਤੇ ਫਿੱਟ ਸੀ, ਇਸ ਲਈ ਮੇਰੇ ਬਜ਼ੁਰਗਾਂ ਨੇ ਮੇਰੇ ਨਾਮ ਦੀ ਸਿਫਾਰਸ਼ ਕੀਤੀ। 'ਖੇਡ ਨੇ ਮੈਨੂੰ ਮਾਨਤਾ ਦਿੱਤੀ ਹੈ ਅਤੇ ਕੌਮਾਂਤਰੀ ਮੈਡਲ ਜਿੱਤਣ ਕਾਰਨ ਮਿਲੀਆਂ ਨਕਦ ਰਿਆਇਤਾਂ ਕਾਰਨ ਹੀ ਮੈਂ ਆਪਣੇ ਪਰਿਵਾਰ ਲਈ ਵਧੀਆ ਘਰ ਬਣਾਉਣ ਵਿਚ ਯੋਗਦਾਨ ਪਾਇਆ ਹੈ।' ਮਲਕੀਤ ਅਤੇ ਸਵਰਨ ਤੋਂ ਇਲਾਵਾ ਪੰਜਾਬ ਦੇ ਹੋਰ ਪੰਜ ਹੋਰ ਖਿਡਾਰੀਆਂ ਸੁਖਮੀਤ ਸਿੰਘ, ਭਗਵਾਨ ਸਿੰਘ, ਮਨਪ੍ਰੀਤ ਸਿੰਘ, ਜਗਵੀਰ ਸਿੰਘ ਅਤੇ ਗੁਰਿੰਦਰ ਸਿੰਘ ਨੂੰ ਏਸ਼ੀਆਈ ਖੇਡਾਂ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸਾਰੇ ਪੇਂਡੂ ਖੇਤਰਾਂ ਦੇ ਹਨ ਅਤੇ ਫੌਜ ਵਿਚ ਸ਼ਾਮਲ ਹੋਣ ਤੋਂ ਬਾਅਦ ਰੋਇੰਗ ਸਿੱਖੇ ਹਨ। ਪੁਣੇ ਵਿਚ ਫੌਜ ਦੀ ਰੋਇੰਗ ਨੋਡ ਵਿਚ ਇਕ ਕੋਚ ਨੇ ਕਿਹਾ ਕਿ ,'ਦੋ ਖਿਡਾਰੀਆਂ ਨੂੰ ਛੱਡਕੇ ਰੋਇੰਗ ਟੀਮ ਵਿਚ ਹਰ ਕੋਈ ਫੌਜ ਤੋਂ ਹੈ. ਪਹਿਲਾਂ ਦੱਖਣੀ ਭਾਰਤ ਤੋਂ ਆਏ ਨੌਜਵਾਨ ਹੀ ਫ਼ੌਜ ਦੇ ਅੰਦਰ ਰੋਇੰਗ ਖੇਡ 'ਤੇ ਕਾਬਜ਼ ਹੁੰਦੇ ਸੀ ਕਿਉਂਕਿ ਤੱਟੀ ਇਲਾਕਿਆਂ ਤੋਂ ਹੋਣ ਕਰਕੇ ਉਹ ਇਸ ਖੇਡ ਨੂੰ ਜਾਣਦੇ ਸਨ। ਪਰ ਹੁਣ ਟੀਮ ਦੇ ਜ਼ਿਆਦਾਤਰ ਖਿਡਾਰੀ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਹਨ ਅਤੇ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਪਹਿਲਾਂ ਤੋਂ ਕੋਈ ਤਜਰਬਾ ਨਹੀਂ ਹੈ. ਉਹ ਆਪਣੀ ਉਚਾਈ ਅਤੇ ਸਹਿਣਸ਼ੀਲਤਾ ਕਾਰਨ ਹੀ ਇਸ ਖੇਡ ਵਿਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ।' ੧੮ਵੇਂ ਇਸ਼ੀਅਨ ਖੇਡਾਂ ਦੀ ਸ਼ੁਰੂਆਤ ਇੰਡੋਨੇਸ਼ੀਆ ਦੇ ਜਕਾਰਤਾ
Typing Editor Typed Word :