Punjabi Typing
Paragraph
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਟੈਂਕ ਲੜਾਈ ਵਜੋਂ ਜਾਣੀ ਜਾਂਦੀ ੧੯੬੫ ਦੀ ਲੜਾਈ ਤੋਂ ਬਹਾਦਰੀ ਦੇ ਕਿੱਸਿਆਂ ਦੀ ਸ਼ੁਰੂਆਤ ਕਰਦੇ ਹੋਏ ਇਸ ਨਾਮਵਰ ਪਿੰਡ 'ਅਸਲ ਉੱਤਰ' ਦੇ ਨੌਜਵਾਨਾਂ ਦੀ ਕਹਾਣੀ ਕੁਝ ਖ਼ਾਸ ਰਹੀ ਹੈ। ਪਿਛਲੇ ਸਾਲਾਂ ਤੋਂ ਜ਼ਮੀਨ ਦੀ ਘਾਟ ਹੋਣ ਦੇ ਕਾਰਨ ਫ਼ੌਜ ਹੀ ਰੋਜ਼ੀ-ਰੋਟੀ ਦਾ ਮੁੱਖ ਸਰੋਤ ਬਣ ਗਈ ਹੈ। ਸਰਹੱਦ ਤੋਂ ਸੱਤ ਕਿਲੋਮੀਟਰ ਦੂਰ ਪੰਜਾਬ ਦੇ ਪੱਛਮੀ ਜ਼ਿਲ੍ਹੇ ਤਰਨਤਾਰਨ ਦੇ ਦੂਰ-ਦੁਰਾਡੇ ਖੇਤਰ ਦੇ ਲੋਕਾਂ ਲਈ ਫ਼ੌਜ਼ ਕੋਈ ਬੁਰਾ ਕੈਰੀਅਰ ਵਿਕਲਪ ਨਹੀਂ ਹੈ¡ ਇਸ ਲਈ ੨੩ ਸਾਲਾਂ ਮਲਕੀਤ ਸਿੰਘ ਇਕ ਫ਼ੌਜ ਸਿਪਾਹੀ ਬਣ ਗਿਆ। ਉਸਦਾ ਸਰੀਰ ਵੀ ਮਜ਼ਬੂਤ ਹੈ ਅਤੇ ਕੱਦ ਛੇ ਫੁੱਟ ਲੰਬਾ ਹੈ। ਉਸ ਨੂੰ ਅਜਿਹੀ ਖੇਡ 'ਤੇ ਆਪਣਾ ਹੱਥ ਅਜ਼ਮਾਉਣ ਦਾ ਮਿਲਿਆ ਜਿਸ ਬਾਰੇ ਉਸਨੇ ਪਹਿਲਾਂ ਕਦੇ ਸੁਣਿਆ ਤੱਕ ਨਹੀਂ ਸੀ। ਮਲਕੀਤ ਸ਼ਨੀਵਾਰ ਤੋਂ ਸ਼ੁਰੂ ਹੋਏ ੧੮ਵੇਂ ਏਸ਼ਿਆਈ ਖੇਡਾਂ ਲਈ ਭਾਰਤੀ ਰੋਇੰਗ ਪੁਰਸ਼ ਟੀਮ ਦਾ ਹਿੱਸਾ ਹੈ। ਮਲਕੀਤ ਨੇ ਕਿਹਾ, 'ਪਹਿਲਾਂ, ਮੈਨੂੰ ਰੋਇੰਗ ਬਾਰੇ ਕੁਝ ਪਤਾ ਨਹੀਂ ਸੀ ਅਤੇ ਮੈਂ ਫੌਜ ਵਿਚ ਸ਼ਾਮਲ ਹੋਣ ਦੇ ਬਾਅਦ ਹੀ ਇਸ ਖੇਡ ਨੂੰ ਅਪਣਾਉਣਾ ਸ਼ੁਰੂ ਕੀਤਾ, ਬਚਪਨ ਤੋਂ ਹੀ ਅਸੀਂ ਲੜਾਈ ਦੀਆਂ ਕਹਾਣੀਆਂ ਸੁਣਦੇ ਆ ਰਹੇ ਹਾਂ। ਸਾਰਾ ਪਿੰਡ ਗੱਲ ਕਰਦਾ ਹੈ ਕਿ ਇੱਥੇ ਯੁੱਧ ਲੜਿਆ ਗਿਆ ਸੀ ਅਤੇ ਜਿੱਤਿਆ ਵੀ ਸੀ ਅਤੇ ਕਿਉਂਕਿ ਜ਼ਿਆਦਾਤਰ ਪਰਿਵਾਰ ਵੱਡੇ ਹੋਣ ਕਾਰਨ ਜ਼ਮੀਨ-ਜਾਇਦਾਦ ਆਪਸ ਵਿਚ ਵੰਡੀ ਜਾ ਰਹੀ ਹੈ। ਫ਼ੌਜ ਵਿਚ ਸ਼ਾਮਲ ਹੋਣਾ ਇਕ ਸਪੱਸ਼ਟ ਚੋਣ ਬਣ ਜਾਂਦਾ ਹੈ¡ 'ਮਲਕੀਤ ਦੇ ਵੱਡੇ ਭਰਾ ਬਦਸ਼ਾਹ ਵੀ ਫ਼ੌਜ਼ੀ ਹਨ। ਫੌਜ ਵਿਚ ਸ਼ਾਮਲ ਹੋਣਾ ਹਰ ਸਾਲ ੮-੧੦ ਸਤੰਬਰ ਦੇ ਵਿਚਕਾਰ ਅਸਲ ਉੱਤਰ ਵਿਚ ਪਰਮ ਵੀਰ ਚੱਕਰ ਨਾਲ ਸਨਮਾਨਿਤ ਅਬਦੁਲ ਹਾਮਿਦ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਕ ਮੇਲਾ ਆਯੋਜਿਤ ਕੀਤਾ ਜਾਂਦਾ ਹੈ। ਬਦਸ਼ਾਹ ਨੇ ਕਿਹਾ. 'ਸੀਨੀਅਰ ਫੌਜੀ ਅਧਿਕਾਰੀ ਸਾਡੇ ਪਿੰਡ ਆ ਕੇ ਵਡਿਆਈ ਕਰਦੇ ਹਨ ਤੇ ਘੋਸ਼ਣਾ ਕਰਦੇ ਹਨ ਕਿ ਪਿੰਡ ਦੇ ਨੌਜਵਾਨ ਜੋ ਸਰੀਰਕ ਤੌਰ 'ਤੇ ਤੰਦਰੁਸਤ ਹਨ ਉਨ੍ਹਾਂ ਦਾ ਫ਼ੌਜ ਵਿਚ ਸਵਾਗਤ ਹੈ। ਹਰ ਸਾਲ ਲਗਪਗ ੧੦-੧੫ ਨੌਜਵਾਨ ਭਰਤੀ ਹੋ ਜਾਂਦੇ ਹਨ। ' ਸਕੂਲ ਦੀ ਪੜ੍ਹਾਈ ਨੂੰ ਪੂਰਾ ਕਰਨ
Typing Editor Typed Word :