Punjabi Typing
Paragraph
ਭਾਰਤ 'ਚ ਸਮੋਸੇ ਜਾਂ ਭੁਜੀਏ ਵਰਗੇ ਪਦਾਰਥਾਂ ਨੂੰ ਤਲਣ 'ਚ ਇਸ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਾਰੋਬਾਰ ਨਾਲ ਜੁੜੇ ਇਕ ਕਾਰੋਬਾਰੀ ਨੇ ਕਿਹਾ ਕਿ ਇੰਪੋਰਟ ਡਿਊਟੀ ਵਧਣ ਅਤੇ ਡਾਲਰ ਮਹਿੰਗਾ ਹੋਣ ਨਾਲ ਸਥਾਨਕ ਕੀਮਤਾਂ 'ਚ ਵਾਧਾ ਹੋਇਆ ਹੈ, ਜਿਸ ਕਾਰਨ ਇੰਪੋਰਟ ਮੰਗ ਸੀਮਤ ਹੋਈ ਹੈ। ਭਾਰਤ ਨੇ ਸਥਾਨਕ ਕਿਸਾਨਾਂ ਦੀ ਸਹਾਇਤਾ ਲਈ ਮਾਰਚ 'ਚ ਰਿਫਾਇੰਡ ਪਾਮ ਤੇਲ 'ਤੇ ਇੰਪੋਰਟ ਡਿਊਟੀ ਵਧਾ ਕੇ ੫੪ ਫੀਸਦੀ ਕਰ ਦਿੱਤਾ ਸੀ। ਇਸ ਨੇ ਸੋਇਆ ਤੇਲ, ਸੂਰਜਮੁਖੀ ਤੇਲ ਅਤੇ ਸਫੇਦ ਸਰਸੋਂ ਵਰਗੇ ਖੁਰਾਕੀ ਤੇਲਾਂ ਦੇ ਮੁਕਾਬਲੇ 'ਚ ਪਾਮ ਤੇਲ ਇੰਪੋਰਟ ਦਾ ਆਕਰਸ਼ਣ ਘਟ ਕਰ ਦਿੱਤਾ। ਇਨ੍ਹਾਂ ਜਿਣਸਾਂ 'ਤੇ ਜੂਨ 'ਚ ਇੰਪੋਰਟ ਡਿਊਟੀ ਵਧਾ ਕੇ ੪੫ ਫੀਸਦੀ ਕੀਤੀ ਗਈ ਹੈ। ਭਾਰਤ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਪਾਮ ਤੇਲ ਖਰੀਦਦਾ ਹੈ, ਜਦੋਂ ਕਿ ਸੋਇਆ ਤੇਲ ਦੀ ਦਰਾਮਦ ਮੁੱਖ ਤੌਰ 'ਤੇ ਅਰਜਟੀਨਾ ਅਤੇ ਬ੍ਰਾਜ਼ੀਲ ਤੋਂ ਹੁੰਦੀ ਹੈ। ਸੂਰਜਮੁਖੀ ਤੇਲ ਯੂਕਰੇਨ ਤੋਂ ਖਰੀਦਿਆ ਜਾਂਦਾ ਹੈ। ੧ ਨਵੰਬਰ ਨੂੰ ਸ਼ੁਰੂ ਹੋਏ ੨੦੧੭-੧੮ ਦੇ ਮਾਰਕੀਟਿੰਗ ਸਾਲ ਦੇ ਪਹਿਲੇ ਨੌ ਮਹੀਨਿਆਂ 'ਚ ਭਾਰਤ ਦਾ ਪਾਮ ਤੇਲ ਇੰਪੋਰਟ ੯.੫ ਫੀਸਦੀ ਘਟ ਕੇ ੬੧ ਲੱਖ ਟਨ ਰਿਹਾ ਹੈ। ਭਾਰਤੀ ਫਾਰਮਾ ਰੈਗੂਲੇਟਰੀ ਨੇ ੯੨ ਦਵਾਈਆਂ ਅਤੇ ਕੰਬੀਨੇਸ਼ਨਸ ਦੇ ਮੁੱਲ ਦੀ ਸਮੀਖਿਆ ਕੀਤੀ ਹੈ ਤੇ ਇਨ੍ਹਾਂ ਦੀਆਂ ਕੀਮਤਾਂ ਤੈਅ ਕੀਤੀਆਂ ਹਨ। ਇਨ੍ਹਾਂ 'ਚ ਡਾਇਬਟੀਜ਼, ਬਲੱਡ ਪ੍ਰੈਸ਼ਰ ਅਤੇ ਕੈਂਸਰ ਦੀਆਂ ਦਵਾਈਆਂ ਹਨ, ਜਿਨ੍ਹਾਂ ਨੂੰ ਸਥਾਨਕ ਕੰਪਨੀਆਂ ਸਨਫਾਰਮਾ, ਡਾ. ਰੈੱਡੀਜ਼ ਅਤੇ ਲਿਉਪਿਨ ਬਣਾਉਂਦੀਆਂ ਹਨ। ਇਨ੍ਹਾਂ ਦਵਾਈਆਂ 'ਚ ਕਾਰਡਿਓਵੈਸਕੁਲਰ ਬੀਮਾਰੀਆਂ ਲਈ ਏਟਾਰਵਾਸਟਾਟਿਨ ਕਲੋਪਿਡੋਗਰੇਲ, ਬਲੱਡ ਪ੍ਰੈਸ਼ਰ ਲਈ ਟੈਲਮੀਸਾਰਟਨ ਕਲੋਰਥੈਲਿਡੋਨ ਅਤੇ ਕੈਂਸਰ ਦੇ ਇਲਾਜ ਲਈ ਟਰਾਸਟੁਜ਼ੁਮੈਬ ਵਰਗੇ ਕੰਬੀਨੇਸ਼ਨਸ ਸ਼ਾਮਲ ਹਨ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨ. ਪੀ. ਪੀ. ਏ.) ਨੇ ੧੩ ਅਗਸਤ ਨੂੰ ਜਾਰੀ ਆਪਣੇ ਨਿਰਦੇਸ਼ 'ਚ ਕਿਹਾ ਹੈ ਕਿ ਇਨ੍ਹਾਂ ਦਵਾਈਆਂ ਦੇ ਨਿਰਮਾਤਾ ਮੌਜੂਦਾ ਨਿਯਮਾਂ ਅਨੁਸਾਰ ਇਨ੍ਹਾਂ ਦੀਆਂ ਪ੍ਰਚੂਨ ਕੀਮਤਾਂ ਤੈਅ ਕਰਨਗੇ ਅਤੇ ਇਨ੍ਹਾਂ 'ਚ ਵਸਤੂ ਅਤੇ ਸੇਵਾਕਰ ਉਦੋਂ ਸ਼ਾਮਲ ਕਰਨਗੇ, ਜੇਕਰ ਇਸ ਦਾ ਭੁਗਤਾਨ ਕੀਤਾ ਗਿਆ ਹੈ ਜਾਂ ਕੀਤਾ ਜਾਣਾ ਹੈ। ਐੱਨ. ਪੀ. ਪੀ. ਏ. ਨੇ ਕਿਹਾ ਹੈ ਕਿ ਜੇਕਰ ਇਨ੍ਹਾਂ ਦਵਾਈਆਂ 'ਚੋਂ ਕਿਸੇ ਦੀ ਵੀ ਪ੍ਰਚੂਨ ਕੀਮਤ ਨੋਟੀਫਿਕੇਸ਼ਨ
Typing Editor Typed Word :