Punjabi Typing
Paragraph
ਖਪਤਕਾਰ ਵੱਲੋਂ ਸੋਨੀ ਦੇ ਹੋਮ ਥੀਏਟਰ 'ਚ ਆਈ ਖਰਾਬੀ ਦੇ ਠੀਕ ਨਾ ਹੋਣ ਦੀ ਸ਼ਿਕਾਇਤ 'ਤੇ ਖਪਤਕਾਰ ਫੋਰਮ ਨੇ ਵਿਰੋਧੀ ਧਿਰ ਨੂੰ ਹੋਮ ਥੀਏਟਰ ਦਾ ਮੁੱਲ ੫੨,੦੦੦ ਰੁਪਏ ਵਿਆਜ ਸਮੇਤ ਅਦਾ ਕਰਨ ਦੇ ਹੁਕਮ ਦਿੱਤੇ ਹਨ। ੧੭ ਅਕਤੂਬਰ ੨੦੧੭ ਨੂੰ ਸ਼ਿਕਾਇਤਕਰਤਾ ਅਵਤਾਰ ਸਿੰਘ ਵਾਸੀ ਸ਼ੰਕਰ ਗਾਰਡਨ ਕਾਲੋਨੀ, ਨਕੋਦਰ ਨੇ ਹੋਮ ਥੀਏਟਰ 'ਚ ਆਈ ਖਰਾਬੀ ਤੋਂ ਬਾਅਦ ਜੀ. ਟੀ. ਰੋਡ ਜਲੰਧਰ ਸਥਿਤ ਪ੍ਰੇਮ ਨਾਰਾਇਣ ਐਂਡ ਕੰਪਨੀ ਜਲੰਧਰ ਦੇ ਮਾਸਟਰ ਤਾਰਾ ਸਿੰਘ ਨਗਰ ਸਥਿਤ ਸੋਨੀ ਸਰਵਿਸ ਸੈਂਟਰ ਦਿੱਲੀ ਸਥਿਤ ਸੋਨੀ ਇੰਡੀਆ ਪ੍ਰਾ. ਲਿਮ. ਨੂੰ ਕੇਸ 'ਚ ਪਾਰਟੀ ਬਣਾਉਂਦਿਆਂ ਆਪਣਾ ਪੱਖ ਰੱਖਿਆ। ਇਸ ਉਪਰੰਤ ਸੰਪਰਕ ਕਰਨ ਦੇ ਬਾਵਜੂਦ ਹੋਮ ਥੀਏਟਰ ਰਿਪਲੇਸ ਨਾ ਹੋਣ ਕਾਰਨ ਉਨ੍ਹਾਂ ਖਪਤਕਾਰ ਫੋਰਮ 'ਚ ਸ਼ਿਕਾਇਤ ਕਰਨਾ ਠੀਕ ਸਮਝਿਆ। ਫੋਰਮ ਦੇ ਪ੍ਰੈਜ਼ੀਡੈਂਟ ਕਰਨੈਲ ਸਿੰਘ, ਮੈਂਬਰ ਹਰਵਿਮਲ ਡੋਗਰਾ ਵੱਲੋਂ ਵਿਰੋਧੀ ਪਾਰਟੀ ਨੂੰ ਹੋਮ ਥੀਏਟਰ ਦਾ ੫੨,੦੦੦ ਰੁਪਏ ੯ ਫੀਸਦੀ ਵਿਆਜ (ਜਦੋਂ ਤੋਂ ਪ੍ਰੋਡਕਟ ਖਰੀਦਿਆ ਗਿਆ), ੧੫੦੦ ਰੁਪਏ ਹਰਜਾਨਾ, ੫੦੦੦ ਰੁਪਏ ਅਦਾਲਤੀ ਖਰਚੇ ਦੇ ਅਦਾ ਕਾਰਨ ਦਾ ਫੈਸਲਾ ਸ਼ਿਕਾਇਤ 'ਚ ਕਿਹਾ ਗਿਆ ਕਿ ੨੬ ਅਕਤੂਬਰ ੨੦੧੬ ਨੂੰ ਉਨ੍ਹਾਂ ਪ੍ਰੇਮ ਨਾਰਾਇਣ ਐਂਡ ਕੰਪਨੀ ਸੋਨੀ ਸੈਂਟਰ ਜੀ. ਟੀ. ਰੋਡ ਜਲੰਧਰ ਤੋਂ ੫੨,੦੦੦ ਰੁਪਏ ਦਾ ਹੋਮ ਥੀਏਟਰ ਖਰੀਦਿਆ ਸੀ, ਜਿਸ ਦੀ ਇਕ ਸਾਲ ਦੀ ਵਾਰੰਟੀ ਦੱਸੀ ਗਈ। ਇਸ ਵਾਰੰਟੀ ਪੀਰੀਅਡ ਵਿਚ ਸਪੀਕਰ ਵਿਚ ਖਰਾਬੀ ਕਾਰਨ ਉਨ੍ਹਾਂ ਸੋਨੀ ਸੈਂਟਰ ਵਿਚ ਸੰਪਰਕ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਮਾਸਟਰ ਤਾਰਾ ਸਿੰਘ ਨਗਰ ਸਥਿਤ ਸੋਨੀ ਸਰਵਿਸ ਸੈਂਟਰ ਵਿਚ ਸੰਪਰਕ ਕਰਨ ਲਈ ਕਿਹਾ। ਸ਼ਿਕਾਇਤਕਰਤਾ ਨੇ ੨੬ ਮਈ ੨੦੧੭ ਨੂੰ ਹੋਮ ਥੀਏਟਰ ਸਰਵਿਸ ਸੈਂਟਰ ਵਿਚ ਦੇ ਦਿੱਤਾ ਤੇ ਸੈਂਟਰ ਵੱਲੋਂ ੩ ਦਿਨ ਬਾਅਦ ਵਾਪਸ ਲੈਣ ਲਈ ਕਿਹਾ ਗਿਆ। ਜਦੋਂ ਉਹ ਤਿੰਨ ਦਿਨ ਬਾਅਦ ਉਥੇ ਗਏ ਤਾਂ ਉਨ੍ਹਾਂ ਨੂੰ ਇਕ ਹਫਤੇ ਬਾਅਦ ਆਉਣ ਲਈ ਕਿਹਾ ਗਿਆ। ਉਪਰੰਤ ਜਦੋਂ ਉਹ ਪ੍ਰੋਡਕਟ ਵਾਪਸ ਲੈਣ ਗਏ ਤਾਂ ਉਨ੍ਹਾਂ ਨੂੰ ਚੈੱਕ ਕਰਨ ਲਈ ਕਿਹਾ ਗਿਆ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਉਕਤ ਪ੍ਰੋਡਕਟ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਸੀ ਅਤੇ ਪੁਰਾਣਾ ਲੱਗ ਰਿਹਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਹੋਮ ਥੀਏਟਰ ਨੂੰ ਸਹੀ ਢੰਗ ਨਾਲ
Typing Editor Typed Word :