Punjabi Typing
Paragraph
ਇੰਡੋਨੇਸ਼ੀਆ ਦੀ ਧਰਤੀ ’ਤੇ ਜਕਾਰਤਾ ਵਿਖੇ ੧੮ ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ ੧੮ਵੀਆਂ ਏਸ਼ੀਆਈ ਖੇਡਾਂ ਵਿਚ ਭਾਰਤੀ ਖੇਡ ਦਲ ਵਿਚ ਪੰਜਾਬ ਪੁਲਸ ਦੇ ੨੦ ਅਫਸਰ/ਜਵਾਨ ਵੀ ਸ਼ਾਮਲ ਹਨ, ਜਿਹੜੇ ਵੱਖ — ਵੱਖ ਖੇਡਾਂ ’ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਪੰਜਾਬ ਪੁਲਸ ਦੇ ੧੯ ਖਿਡਾਰੀ ਤੇ ਇਕ ਕੋਚ ੧੦ ਖੇਡਾਂ ਵਿਚ ਭਾਰਤ ਲਈ ਤਮਗਾ ਜਿੱਤਣ ਲਈ ਪੂਰੀ ਵਾਹ ਲਾਉਣਗੇ। ਪੰਜਾਬ ਪੁਲਸ ਮੁਖੀ ਸੁਰੇਸ਼ ਅਰੋੜਾ ਨੇ ਏਸ਼ੀਆਈ ਖੇਡਾਂ ਲਈ ਸਮੂਹ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਚੰਗੇ ਪ੍ਰਦਰਸ਼ਨ ਦੀ ਆਸ ਪ੍ਰਗਟਾਈ। ਡੀ. ਜੀ. ਪੀ. ਅਰੋੜਾ ਨੇ ਕਿਹਾ ਕਿ ਇਹ ਪੰਜਾਬ ਪੁਲਸ ਲਈ ਮਾਣ ਵਾਲੀ ਗੱਲ ਹੈ ਕਿ ਏਸ਼ੀਆ ਮਹਾਂਦੀਪ ਦੇ ਸਭ ਤੋਂ ਵੱਡੇ ਖੇਡ ਮੁਕਾਬਲੇ ਵਿਚ ਪੰਜਾਬ ਪੁਲਸ ਦੇ ਅਫਸਰ/ਜਵਾਨ ਵੀ ਵੱਡੀ ਗਿਣਤੀ ’ਚ ਹਾਜ਼ਰੀ ਲਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਜਿੱਥੇ ਦੇਸ਼ ਦੀ ਸੁਰੱਖਿਆ ਲਈ ਆਪਣਾ ਯੋਗਦਾਨ ਪਾ ਰਹੀ ਹੈ,ਉਥੇ ਖੇਡਾਂ ਰਾਹੀਂ ਵੀ ਦੇਸ਼ ਦਾ ਨਾਂ ਰੌਸ਼ਨ ਕਰਦੀ ਹੈ। ਇਤਿਹਾਸ ਵਿਚ ਪੰਜਾਬ ਪੁਲਸ ਦੇ ਕਈ ਖਿਡਾਰੀਆਂ ਨੇ ਕੌਮਾਂਤਰੀ ਪੱਧਰ ’ਤੇ ਤਮਗੇ ਜਿੱਤੇ ਹਨ ਅਤੇ ਇਸ ਵਾਰ ਵੀ ਏਸ਼ੀਆਈ ਖੇਡਾਂ ਵਿਚ ਬਿਹਤਰ ਪ੍ਰਦਰਸ਼ਨ ਰਹੇਗਾ। ਏਸ਼ੀਆਈ ਖੇਡਾਂ ’ਚ ਹਿੱਸਾ ਲੈਣ ਜਾ ਰਹੇ ਪੰਜਾਬ ਪੁਲਸ ਦੇ ਖਿਡਾਰੀਆਂ ਬਾਰੇ ਵੇਰਵਾ ਦਿੰਦੀਆਂ ਪੰਜਾਬ ਪੁਲਸ ਦੇ ਖੇਡ ਸਕੱਤਰ ਕਮ ਐੱਸ. ਪੀ. ਓਲੰਪੀਅਨ ਬਹਾਦਰ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਧ ਪੰਜ ਖਿਡਾਰੀ ਹੈਂਡਬਾਲ ਵਿਚ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿਚ ਏ. ਆਈ. ਆਈ. ਕਰਮਜੀਤ ਸਿੰਘ, ਸਬ ਇੰਸਪੈਕਟਰ ਹਰਜਿੰਦਰ ਸਿੰਘ, ਸਭ ਇੰਸਪੈਕਟਰ ਵਨੀਤਾ ਸ਼ਰਮਾ, ਸਬ ਇੰਸਪੈਕਟਰ ਰਾਜਵੰਤ ਕੌਰ ਤੇ ਸਬ ਇੰਸਪੈਕਟਰ ਮਨਿੰਦਰ ਕੌਰ ਸ਼ਾਮਲ ਹਨ। ਇਸ ਤੋਂ ਬਾਅਦ, ਛੇ ਖੇਡਾਂ ਹਾਕੀ, ਜੂਡੋ, ਕਬੱਡੀ, ਵਾਟਰ ਸਪੋਰਟਸ, ਕੁਸ਼ਤੀ ਤੇ ਵਾਲੀਵਾਲ ਵਿਚ ਦੋ-ਦੋ ਖਿਡਾਰੀ ਹਿੱਸਾ ਲੈਣ ਜਾ ਰਹੇ ਹਨ। ਇਨ੍ਹਾਂ ֹ’ਚੋਂ ਹਾਕੀ ਵਿਚ ਡੀ. ਐੱਸ. ਪੀ. ਓਨੰਪੀਅਨ ਮਨਪ੍ਰੀਤ ਸਿੰਘ ਤੇ ਡੀ. ਐੱਸ. ਪੀ. ਓਨੰਪੀਅਨ ਅਕਾਸ਼ਦੀਪ ਸਿੰਘ, ਜੂਡੋ ਵਿਚ ਇੰਸਪੈਕਟਰ ਰਾਜਵਿੰਦਰ ਕੌਰ ਤੇ ਏ.ਐੱਸ.ਆਈ. ਓਲੰਪੀਅਨ ਅਵਤਾਰ ਸਿੰਘ, ਕਬੱਡੀ ਵਿਚ ਏ.ਐੱਸ.ਆਈ. ਰਣਦੀਪ ਕੌਰ ਤੇ ਹੌਲਦਾਰ ਮਨਿੰਦਰ ਸਿੰਘ, ਵਾਟਰ ਸਪੋਰਟਸ ਵਿਚ ਸਬ ਇੰਸਪੈਕਟਰ ਨਵਨੀਤ ਕੌਰ ਤੇ ਹੌਲਦਾਰ ਹਰਪ੍ਰੀਤ ਸਿੰਘ, ਕੁਸ਼ਤੀ ਵਿਚ ਸਬ ਇੰਸਪੈਕਟਰ ਹਰਪ੍ਰੀਤ
Typing Editor Typed Word :