Punjabi Typing
Paragraph
‘ਭਾਰਤ ਰਤਨ’ ਨਾਲ ਸਨਮਾਨਿਤ ਸ਼੍ਰੀ ਵਾਜਪਾਈ ਨੂੰ ਕਿਸੇ ਵੀ ਕਿਸਮ ਦੇ ਵਿਵਾਦ ਵਿਚ ਪੈਣਾ ਪਸੰਦ ਨਹੀਂ ਸੀ। 2002 ਵਿਚ ਜਦੋਂ ਉਨ੍ਹਾਂ ਨੂੰ ਸਰਕਾਰ ਵਲੋਂ ਪੈਟਰੋਲ ਪੰਪਾਂ ਦੀ ਅਲਾਟਮੈਂਟ ’ਚ ਘਪਲੇ ਦਾ ਪਤਾ ਲੱਗਾ, ਜਿਸ ਵਿਚ ਭਾਜਪਾ ਦੇ ਬੰਦੇ ਵੀ ਸ਼ਾਮਿਲ ਸਨ, ਤਾਂ ਉਨ੍ਹਾਂ ਨੇ ਫੌਰਨ ਸਾਰੇ ਪੈਟਰੋਲ ਪੰਪਾਂ ਦੀ ਅਲਾਟਮੈਂਟ ਰੱਦ ਕਰਨ ਦਾ ਹੁਕਮ ਦੇ ਦਿੱਤਾ। ਮੈਨੂੰ ਸ਼੍ਰੀ ਵਾਜਪਾਈ ਨਾਲ ਕਈ ਵਾਰ ਵਿਦੇਸ਼ ਯਾਤਰਾਵਾਂ ਕਰਨ ਦਾ ਮੌਕਾ ਮਿਲਿਆ ਅਤੇ ਜਦੋਂ ਵੀ ਉਥੇ ਮੁਲਾਕਾਤ ਹੁੰਦੀ ਤਾਂ ਉਹ ਹਮੇਸ਼ਾ ਇਹੋ ਕਹਿੰਦੇ ਕਿ ਕਿਤੇ ਕੋਈ ਕਮੀ ਹੋਵੇ ਤਾਂ ਦੱਸੋ। ਜਦੋਂ ਅਸੀਂ ਇਹ ਕਹਿੰਦੇ ਕਿ ਸਭ ਠੀਕ ਹੈ ਤਾਂ ਉਹ ਹਮੇਸ਼ਾ ਇਹ ਕਹਿੰਦੇ ਕਿ ਤੁਸੀਂ ਸੱਚ ਨਹੀਂ ਬੋਲ ਰਹੇ। ਅਜਿਹੇ ਹੀ ਇਕ ਮੌਕੇ ’ਤੇ ਜਦੋਂ ਮੈਂ ਉਨ੍ਹਾਂ ਨਾਲ ਵਿਦੇਸ਼ ਯਾਤਰਾ ਕਰ ਰਿਹਾ ਸੀ ਤਾਂ ਸਾਡਾ ਜਹਾਜ਼ ਦੁਬਈ ਵਿਚ ਰੁਕਿਆ। ਉਥੇ ਅਸੀਂ ਸ਼ੇਖਾਂ ਨੂੰ ਆਪਣੇ ਰਵਾਇਤੀ ਪਹਿਰਾਵੇ ਵਿਚ ਘੁੰਮਦੇ ਦੇਖਿਆ, ਤਾਂ ਸ਼੍ਰੀ ਵਾਜਪਾਈ ਨੂੰ ਪੱਛਮੀ ਪਹਿਰਾਵੇ ਵਿਚ ਦੇਖ ਕੇ ਮੇਰੇ ਮੂੰਹੋਂ ਨਿਕਲ ਗਿਆ ਕਿ ਇਨ੍ਹਾਂ ਸ਼ੇਖਾਂ ਨੇ ਤਾਂ ਆਪਣਾ ਰਵਾਇਤੀ ਪਹਿਰਾਵਾ ਨਹੀਂ ਛੱਡਿਆ ਪਰ ਤੁਸੀਂ ਕੋਟ-ਪੈਂਟ ਪਹਿਨਿਆ ਹੋਇਆ ਹੈ। ਇਸ ’ਤੇ ਉਨ੍ਹਾਂ ਨੇ ਝੱਟ ਕਿਹਾ ਕਿ ਇਹ ਆਖਰੀ ਵਾਰ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪੱਛਮੀ ਪਹਿਰਾਵਾ ਨਹੀਂ ਪਹਿਨਿਆ। ਸੰਯੁਕਤ ਰਾਸ਼ਟਰ ਵਿਚ ਵੀ 1977 ’ਚ ਹਿੰਦੀ ਵਿਚ ਭਾਸ਼ਣ ਦੇ ਕੇ ਰਾਸ਼ਟਰ ਭਾਸ਼ਾ ਦਾ ਮਾਣ ਵਧਾਉਣ ਵਾਲੇ ਉਹ ਪਹਿਲੇ ਭਾਰਤੀ ਨੇਤਾ ਹਨ। ਇਕ ਵਾਰ ਮੈਂ ਦਿੱਲੀ ਵਿਚ ਸ਼੍ਰੀ ਵਾਜਪਾਈ ਦੇ ਪ੍ਰੈੱਸ ਸਕੱਤਰ ਸ਼੍ਰੀ ਅਸ਼ੋਕ ਟੰਡਨ ਦਾ ਸੰਦੇਸ਼ ਮਿਲਣ ’ਤੇ ਉਨ੍ਹਾਂ ਨੂੰ ਮਿਲਣ ਗਿਆ। ਉਨ੍ਹੀਂ ਦਿਨੀਂ 2003 ਵਿਚ 3 ਸੂਬਿਆਂ ਵਿਚ ਜਿੱਤ ਤੋਂ ਉਤਸ਼ਾਹਿਤ ਹੋ ਕੇ ਰਾਜਗ ਸਰਕਾਰ ਨੇ ਇਕਦਮ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਸੀ ਅਤੇ ਇਸ ਦੇ ਨੇਤਾ ਆਪਣੀ ਪ੍ਰਚਾਰ ਮੁਹਿੰਮ ਵਿਚ ‘ਇੰਡੀਆ ਸ਼ਾਈਨਿੰਗ’ ਦਾ ਨਾਅਰਾ ਦੇ ਕੇ ਇਸੇ ਦੇ ਰਾਗ ਅਲਾਪਣ ਵਿਚ ਲੱਗੇ ਹੋਏ ਸਨ। ਜਦੋਂ ਮੈਂ ਉਨ੍ਹਾਂ ਨਾਲ ਇਸ ਦੀ ਚਰਚਾ ਕੀਤੀ ਤਾਂ ਉਨ੍ਹਾਂ ਕਿਹਾ ਕਿ «ਕਿੱਥੇ ਹੈ ਇੰਡੀਆ ਸ਼ਾਈਨਿੰਗ? ਅਜੇ ਤਾਂ ਬਹੁਤ ਕੁਝ ਕਰਨ ਬਾਕੀ ਹੈ।« ਮੈਨੂੰ
Typing Editor Typed Word :