Punjabi Typing
Paragraph
੧੫ ਅਗਸਤ ਨੂੰ ਜਦੋਂ ਦੇਸ਼ ਆਜ਼ਾਦੀ ਦੇ ੭੨ਵੇਂ ਵਰ੍ਹੇ ਵਿਚ ਦਾਖ਼ਲ ਹੋਣ ਦੀਆਂ ਖੁਸ਼ੀਆਂ ਮਨਾ ਰਿਹਾ ਸੀ, ਉਦੋਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਵੈਂਟੀਲੇਟਰ ’ਤੇ ਪਏ ਦਮ ਤੋੜ ਰਹੇ ਸਨ। ਏਮਜ਼ ਨੇ ੧੫ ਅਗਸਤ ਦੀ ਰਾਤ ਨੂੰ ਇਕ ਪ੍ਰੈੱਸ ਨੋਟ ਵਿਚ ਕਿਹਾ ਕਿ “ਬਦਕਿਸਮਤੀ ਨਾਲ ਉਨ੍ਹਾਂ ਦੀ ਹਾਲਤ ਵਿਗੜ ਗਈ ਹੈ” ਅਤੇ ਅਗਲੇ ਹੀ ਦਿਨ ੧੬ ਅਗਸਤ ਨੂੰ ਸ਼ਾਮ ੫.੦੫ ਵਜੇ ਇਹ ਮਨਹੂਸ ਖ਼ਬਰ ਆ ਗਈ ਕਿ ਸ਼੍ਰੀ ਵਾਜਪਾਈ ਨਹੀਂ ਰਹੇ। ਉਹ ਇਕ ਸਿਆਸਤਦਾਨ ਤੋਂ ਇਲਾਵਾ ਕਵੀ ਅਤੇ ਬੇਹਤਰੀਨ ਬੁਲਾਰੇ ਵੀ ਰਹੇ ਅਤੇ ਮੇਰੇ ਵਰਗੇ ਲੋਕ ਵੀ ਉਨ੍ਹਾਂ ਨੂੰ ਸੁਣਨ ਲਈ ਹਮੇਸ਼ਾ ਉਤਾਵਲੇ ਰਹਿੰਦੇ ਸਨ। ਉਨ੍ਹਾਂ ਵਿਚ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਅਦਭੁੱਤ ਸਮਰੱਥਾ ਸੀ। ਸ਼੍ਰੀ ਵਾਜਪਾਈ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਫਰਵਰੀ ੧੯੮੭ ਅੱਤਵਾਦੀਆਂ ਨੇ ਪੰਜਾਬ ਦੇ ਉਦਯੋਗਿਕ ਸ਼ਹਿਰ ਬਟਾਲਾ ਦੀ ਘੇਰਾਬੰਦੀ ਕਰ ਲਈ, ਜ਼ਰੂਰੀ ਖੁਰਾਕੀ ਵਸਤਾਂ ਦੀ ਥੁੜ੍ਹ ਪੈਦਾ ਹੋ ਗਈ। ੧੮ ਦਿਨ ਕਰਫਿਊ ਲੱਗਾ ਰਿਹਾ ਅਤੇ ਬੱਚੇ ਭੁੱਖ ਨਾਲ ਦੁੱਧ ਲਈ ਤਰਸਣ ਲੱਗੇ। ਉਦੋਂ ਮੈਂ ਭਾਜਪਾ ਨੇਤਾ ਸ਼੍ਰੀ ਕ੍ਰਿਸ਼ਨ ਲਾਲ ਜੀ ਨੂੰ ਸ਼੍ਰੀ ਵਾਜਪਾਈ ਨੂੰ ਬਟਾਲਾ ਲਿਆਉਣ ਲਈ ਕਿਹਾ। ਸ਼੍ਰੀ ਵਾਜਪਾਈ ਤੁਰੰਤ ਇਸ ਦੇ ਲਈ ਤਿਆਰ ਹੋ ਗਏ ਤੇ ਮੇਹਤਾ ਚੌਕ ਦੇ ਰਸਤੇ ਹੁੰਦੇ ਹੋਏ ਹੀ ਬਟਾਲਾ ਆਏ ਅਤੇ ਉਨ੍ਹਾਂ ਦੇ ਜਾਂਦਿਆਂ ਹੀ ਘੇਰਾਓ ਖਤਮ ਹੋ ਗਿਆ। ਉਹ ਹਮੇਸ਼ਾ ਆਪਣੇ ਦੇਸ਼ ਦੇ ਵਿਕਾਸ ਲਈ ਚਿੰਤਤ ਰਹੇ ਅਤੇ ਹਮੇਸ਼ਾ ਸੜਕਾਂ ਚੌੜੀਆਂ ਕਰਨ, ਨਦੀਆਂ ਨੂੰ ਜੋੜਨ ਵਰਗੇ ਵਿਕਾਸ ਕਾਰਜਾਂ ਲਈ ਯਤਨਸ਼ੀਲ ਰਹੇ। ਵਿਦੇਸ਼ਾਂ ਨਾਲ ਸਬੰਧ ਆਮ ਵਰਗੇ ਬਣਾਉਣ ਲਈ ਉਨ੍ਹਾਂ ਨੇ ਕਈ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਅਤੇ ਇਸੇ ਲੜੀ ਵਿਚ ਪਾਕਿਸਤਾਨ ਵੀ ਗਏ। ਸ਼੍ਰੀ ਵਾਜਪਾਈ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਉਨ੍ਹਾਂ ਦੇ ਸ਼ਾਸਨਕਾਲ ਵਿਚ ਮਹਿੰਗਾਈ ਘੱਟ ਤੋਂ ਘੱਟ ਪੱਧਰ ’ਤੇ ਰਹੇ। ਉਨ੍ਹਾਂ ਨੇ ਭਾਰਤੀ ਸਿਆਸਤ ਨੂੰ ਗੱਠਜੋੜ ਦਾ ਅਰਥ ਸਮਝਾਇਆ ਅਤੇ ੨੬ ਪਾਰਟੀਆਂ ਨੂੰ ਲੈ ਕੇ ਗੱਠਜੋੜ ਬਣਾਇਆ ਅਤੇ ਉਸ ਨੂੰ ਸਫਲਤਾਪੂਰਵਕ ਚਲਾਇਆ। ੧੧ ਮਈ ੧੯੯੮ ਨੂੰ ਸ਼੍ਰੀ ਵਾਜਪਾਈ ਦੀ ਅਗਵਾਈ ਹੇਠ ਭਾਰਤ ਨੇ ਰਾਜਸਥਾਨ ਦੇ ਪੋਖਰਣ ਵਿਚ ਪ੍ਰਮਾਣੂ ਪ੍ਰੀਖਣ
Typing Editor Typed Word :