Punjabi Typing
Paragraph
ਉਸ ਤੋਂ ਬਾਅਦ ਰਾਸ਼ਟਰਪਤੀ ਨੇ ਗੌਤਮ ਵਾਲੀ ਫਾਈਲ ਕੇਂਦਰ ਸਰਕਾਰ ਕੋਲ ਵਾਪਸ ਭੇਜ ਦਿੱਤੀ ਪਰ ਡਾ. ਜੋਸ਼ੀ ਅਜੇ ਵੀ ਅੜੇ ਹੋਏ ਸਨ। ਉਹ ਦੁਬਾਰਾ ਗੌਤਮ ਦਾ ਹੀ ਨਾਂ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭਿਜਵਾਉਣ ਵਾਲੇ ਸਨ ਤੇ ਇਸ ਨੂੰ ਲੈ ਕੇ ਓਮ ਪ੍ਰਕਾਸ਼ ਚਿੰਤਤ ਸਨ ਕਿਉਂਕਿ ਉਹ ਬੀ. ਐੱਚ. ਯੂ ਵਿਦਿਆਰਥੀ ਸੰਘ ਦੇ ਜਨਰਲ ਸਕੱਤਰ ਰਹਿ ਚੁੱਕੇ ਸਨ ਤੇ ਬੀ. ਐੱਚ. ਯੂ. ਦੇ ਵਿਦਿਆਰਥੀਆਂ ਨੇ ਉਨ੍ਹਾਂ ’ਤੇ ਦਬਾਅ ਬਣਾਇਆ ਹੋਇਆ ਸੀ। ਉਨ੍ਹਾਂ ਨੇ ਮੇਰੇ (ਲੇਖਕ) ਤੋਂ ਸਲਾਹ ਮੰਗੀ ਕਿ ਕੀ ਕਰਨਾ ਚਾਹੀਦਾ ਹੈ, ਤਾਂ ਮੈਂ ਕਿਹਾ ਕਿ ਸੰਸਦ ਭਵਨ ਵਿਚ ਪ੍ਰਧਾਨ ਮੰਤਰੀ ਦੇ ਕਮਰੇ ਵਿਚ ਜਾਓ ਅਤੇ ਵਾਜਪਾਈ ਜੀ ਦੇ ਪੈਰ ਫੜ ਲਓ। ਉਨ੍ਹਾਂ ਨੂੰ ਦੱਸ ਦੇਣਾ ਕਿ ਬੀ. ਐੱਚ. ਯੂ. ਵਿੱਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ, ਜਿਸ ਨਾਲ ਵਿਦਿਆਰਥੀ ਭੜਕੇ ਹੋਏ ਹਨ ਤੇ ਉਹ ਵਾਈਸ ਚਾਂਸਲਰ ਗੌਤਮ ਨੂੰ ਦੂਜੀ ਟਰਮ ਦੇਣ ਦਾ ਵਿਰੋਧ ਕਰ ਰਹੇ ਹਨ। ਰਾਸ਼ਟਰਪਤੀ ਨੇ ਵੀ ਗੌਤਮ ਦੀ ਮੁੜ-ਨਿਯੁਕਤੀ ਵਾਲੀ ਫਾਈਲ ਵਾਪਸ ਭੇਜ ਦਿੱਤੀ ਹੈ ਪਰ ਜੋਸ਼ੀ ਉਨ੍ਹਾਂ ਨੂੰ ਦੂਜੀ ਟਰਮ ਦੇਣ ’ਤੇ ਉਤਾਰੂ ਹਨ। ਓਮ ਪ੍ਰਕਾਸ਼ ਨੇ ਇਹੋ ਕਿਤਾ ਅਤੇ ਵਾਜਪਾਈ ਜੀ ਨੇ ਉਨ੍ਹਾਂ ਦੀ ਪੂਰੀ ਗੱਲ ਸੁਣੀ ਤੇ ਕਿਹਾ ਕਿ “ਜੋਸ਼ੀ ਜੀ ਵੀ ਗ਼ਜ਼ਬ ਕਰਦੇ ਹਨ। ਮੈਂ ਦੇਖਦਾ ਹਾਂ, ਤੁਸੀਂ ਜਾਓ ਤੇ ਬੱਚਿਆਂ ਨੂੰ ਕਹਿ ਦਿਓ ਕਿ ਗੌਤਮ ਨੂੰ ਦੂਜੀ ਟਰਮ ਨਹੀਂ ਮਿਲੀ।” ਇਹੋ ਹੋਇਆ। ਵਾਜਪਾਈ ਜੀ ਨੂੰ ਵਿਰੋਧੀ ਪਾਰਟੀਆਂ ਦੇ ਨੌਜਵਾਨਾਂ ਸੰਸਦ ਮੈਂਬਰ ‘ਗੁਰੂ ਜੀ’ ਕਹਿੰਦੇ ਸਨ ਕਿਉਂਕਿ ਉਹ ਕੋਈ ਵੀ ਚੰਗਾ ਕੰਮ ਲੈ ਕੇ ਉਨ੍ਹਾਂ ਕੋਲ ਜਾਂਦੇ ਸਨ ਤਾਂ ਵਜਾਪਾਈ ਮਨ੍ਹਾ ਨਹੀਂ ਕਰਦੇ ਸਨ। ਕਦੇ-ਕਦੇ ਕੁਝ ਮੁੱਦਿਆਂ ’ਤੇ ਪਿਆਰ ਭਰੀ ਝਿੜਕ ਜ਼ਰੂਰ ਸੁਣਨ ਨੂੰ ਮਿਲਦੀ ਸੀ ਕਿ ਤੁਸੀਂ ਲੋਕ ਮਿਹਨਤ ਨਹੀਂ ਕਰ ਰਹੇ, ਅਧਿਐਨ ਨਹੀਂ ਕਰ ਰਹੇ। ਸਪਾ ਆਗੂ ਓਮ ਪ੍ਰਕਾਸ਼ ਨੇ ਦੱਸਿਆ ਕਿ “ਇਕ ਵਾਰ ਲਖਨਊ ਵਿਚ ਵਾਜਪਾਈ ਜੀ ਦੀ ਸਭਾ ਸੀ ਤੇ ਉਦੋਂ ਯੂ. ਪੀ. ਵਿਚ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਸੀ। ਮੈਂ (ਓਮ ਪ੍ਰਕਾਸ਼) ਵਿਧਾਇਕ ਸੀ। ਮੈਂ ਅਤੇ ਕੁਝ ਹੋਰ ਸਪਾ ਵਿਧਾਇਕਾਂ ਨੇ ਤੈਅ ਕੀਤਾ ਕਿ ਸ਼੍ਰੀ ਵਾਜਪਾਈ
Typing Editor Typed Word :