Punjabi Typing
Paragraph
ਲੋਕ ਸਭਾ ਵਿਚ ਜਾ ਕੇ ਇਸ ਸੰਸਦ ਮੈਂਬਰ ਨੇ ਚੰਦਰ ਸ਼ੇਖਰ ਨੂੰ ਸਾਰੀ ਜਾਣਕਾਰੀ ਦਿੱਤੀ, ਤਾਂ ਉਹ ਉਥੋਂ ਉੱਠ ਕੇ ਸਿੱਧੇ ਸੰਸਦ ਭਵਨ ਵਿਚ ਸਥਿਕ ਪ੍ਰਧਾਨ ਮੰਤਰੀ ਦੇ ਕਮਰੇ ਵਿਚ ਚਲੇ ਗਏ। ਉਥੇ ਵਾਜਪਾਈ ਬੈਠੇ ਹੋਏ ਸਨ। ਚੰਦਰ ਸ਼ੇਖਰ ਨੇ ਉਨ੍ਹਾਂ ਨੂੰ ਕਿਹਾ ਕਿ “ਤੁਹਾਡੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਮੇਰੇ ਭੋਡਸੀ ਆਸ਼ਰਮ ਨੂੰ ਜਾਣ ਵਾਲਾ ਰਾਹ ਸੀ. ਆਰ. ਪੀ. ਐਫ. ਤੋਂ ਬੰਦ ਕਰਵਾ ਦਿੱਤਾ ਹੈ,ਮੈਂ ਉਥੇ ਜਾ ਰਿਹਾ ਹਾਂ, ਉਨ੍ਹਾਂ ਨੂੰ ਕਹਿ ਦਿਓ ਰੋਕਣ।” ਇਹ ਕਹਿ ਕੇ ਚੰਦਰ ਸ਼ੇਖਰ ਤੇਜੀ ਨਾਲ ਬਾਹਰ ਨਿਕਲ ਗਏ। ਹੈਰਾਨ ਹੋਏ ਵਾਜਪਾਈ ਇਹੋ ਕਹਿੰਦੇ ਰਹਿ ਗਏ, “ਚੰਦਰ ਸ਼ੇਖਰ ਜੀ ਇਕ ਮਿੰਟ ਰੁਕੋ, ਮੈਂ ਸੀ. ਆਰ. ਐੱਫ. ਦੇ ਚੀਫ ਨੂੰ ਫੋਨ ਕਰ ਕੇ ਰਸਤਾ ਖੁੱਲ੍ਹਵਾਉਂਦਾ ਹਾਂ ਅਤੇ ਪੁੱਛਦਾ ਹਾਂ ਕਿ ਕਿਸ ਦੇ ਕਹਿਣ ’ਤੇ ਅਤੇ ਕਿਵੇਂ ਰਸਤਾ ਰੋਕਿਆ ਗਿਆ?” ਚੰਦਰ ਸ਼ੇਖਰ ਸੰਸਦ ’ਚੋਂ ਬਾਹਰ ਨਿਕਲ ਕੇ ਕਾਰ ਵਿਚ ਬੈਠੇ ਅਤੇ ਸਿੱਧੇ ਭੋਡਸੀ ਆਸ਼ਰਮ ਲਈ ਚੱਲ ਪਏ। ਉਥੇ ਗਏ ਤਾਂ ਰਸਤਾ ਖੁੱਲ੍ਹਾ ਮਿਲਿਆ ਅਤੇ ਸੀ. ਆਰ. ਪੀ. ਐੱਫ. ਵਾਲਿਆਂ ਨੇ ਉਨ੍ਹਾਂ ਤੋਂ ਮੁਆਫੀ ਵੀ ਮੰਗੀ। ਅਸਲ ਵਿਚ ਉਨ੍ਹੀਂ ਦਿਨੀਂ ਅਡਵਾਨੀ ਜੀ ਦੇ ਪਰਿਵਾਰ ਵਿਚ ਨੂੰਹ ਨਾਲ ਝਗੜਾ ਚੱਲ ਰਿਹਾ ਸੀ ਅਤੇ ਉਹ ਚੰਦਰ ਸ਼ੇਖਰ ਦੇ ਇਕ ਮਿੱਤਰ ਦੀ ਬੇਟੀ ਸੀ। ਅਡਵਾਨੀ ਜੀ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਨੂੰਹ ਚੰਦਰ ਸ਼ੇਖਰ ਦੀ ਸ਼ਹਿ ’ਤੇ ਪ੍ਰੇਸ਼ਾਨ (ਮੁੱਕਦਮਾ) ਕਰ ਰਹੀ ਹੈ। ਇਕ ਘਟਨਾ ਹੋਰ ਹੈ : ਕੇਂਦਰ ਵਿਚ ਸ਼੍ਰੀ ਵਾਜਪਾਈ ਦੀ ਸਰਕਾਰ ਸੀ। ਉਦੋਂ ਕਾਸ਼ੀ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.), ਵਾਰਾਨਸੀ ਵਿਚ ਇਕ ਵਿਦਿਆਰਥੀ ਦੀ ਮੌਤ ਹੋਣ ਕਰਕੇ ਵਿਦਿਆਰਥੀ ਭੜਕੇ ਹੋਏ ਸਨ। ਉਦੋਂ ਉਥੋਂ ਦੇ ਵਾਈਸ ਚਾਂਸਲਰ ਸਨ ਸ਼੍ਰੀ ਗੌਤਮ, ਜਿਨ੍ਹਾਂ ਦਾ ਕਾਰਜਕਾਲ ਖਤਮ ਹੋ ਚੁੱਕਾ ਸੀ ਪਰ ਉਨ੍ਹਾਂ ਨੂੰ ਦੂਜੀ ਟਰਮ ਦੇਣ ਲਈ ਫਾਈਲ ਅੱਗੇ ਵਧਾ ਦਿੱਤੀ ਗਈ ਸੀ। ਡਾ. ਮੁਰਲੀ ਮਨੋਹਰ ਜੋਸ਼ੀ ਉਦੋਂ ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਮੰਤਰੀ ਸਨ। ਸਪਾ ਆਗੂ ਅਤੇ ਉਦੋਂ ਗਾਜ਼ੀਪੁਰ ਤੋਂ ਸੰਸਦ ਮੈਂਬਰ ਓਮ ਪ੍ਰਕਾਸ਼ ਨੇ ਇਹ ਮੁੱਦਾ ਸੰਸਦ ਵਿਚ ਉਠਾਇਆ ਸੀ ਪਰ ਡਾ. ਜੋਸ਼ੀ ਤਾਂ ਗੌਤਮ ਨੂੰ ਇਕ ਹੋਰ
Typing Editor Typed Word :