Punjabi Typing
Paragraph
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਮੰਤਵ ਪੰਜਾਬੀਆਂ ਦੀ ਸਿਹਤ ਨੂੰ ਤੰਦਰੁਸਤ ਬਣਾਉਣਾ ਅਤੇ ਵਾਤਾਵਰਨ ਨੂੰ ਸ਼ੁੱਧ ਕਰਨਾ ਹੈ। ਮੁੱਖ ਮੰਤਰੀ ਵਲੋਂ ਸਨਅਤਕਾਰਾਂ ਨੂੰ ਫੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਨਦੀਆਂ ਅਤੇ ਨਾਲਿਆਂ ਵਿਚ ਨਾ ਸੁੱਟਣ ਦ ਪ੍ਰੇਰਨਾ ਦਿਤੀ ਗਈ। ਲੋਕਾਂ ਦੇ ਹਿੱਤਾਂ ਲਈ ਵਿੱਢੀ ਇਸ ਮੁਹਿੰਮ ਵਿਚ ਹਰ ਆਮ ਅਤੇ ਖਾਸ ਵਲੋਂ ਯੋਗਦਾਨ ਪਾ ਕੇ ਸਰਕਾਰ ਦੀ ਇਸ ਕੋਸ਼ਿਸ਼ ਨੂੰ ਹੁੰਗਾਰਾ ਦਿੱਤਾ ਜਾ ਰਿਹਾ ਹੈ। ਹਾਲ ਹੀ ਵਿੱਚ ਬਿਆਸ ਦਰਿਆ ਵਿੱਚ ਸੀਰੇ ਦੀ ਨਿਕਾਸੀ ਦੇ ਮੁੱਦੇ ਨੇ ਹਰੇਕ ਦਾ ਧਿਆਨ ਸਿਹਤ ਅਤੇ ਵਾਤਾਵਰਣ ਨੂੰ ਹੋਰ ਗੰਭੀਰਤਾ ਨਾਲ ਲੈਣ ਨਾਲ ਪ੍ਰੇਰਿਆ ਹੈ। ਸਾਨੂੰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ! ਸਰਕਾਰ ਵਾਤਾਵਰਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਸਾਰੇ ਵਿਭਾਗ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਅ ਰਹੇ ਹਨ। ਪਰ ਮਿਸ਼ਨ ਦੀ ਸਫਲਤਾ ਲਈ, ਸੂਬੇ ਦੇ ਸਾਰੇ ਲੋਕਾਂ ਨੂੰ ਮਿਲ ਕੇ ਸਹਿਯੋਗ ਕਰਨਾ ਹੋਵੇਗਾ; ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਨੌਜਵਾਨ ਅਤੇ ਬੱਚੇ: ਸਾਡੀ ਅਗਲੇਰੀ ਪੀੜ੍ਹੀ ਤੰਦਰੁਸਤ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਆਪਣੀ ਸਮਰੱਥਾ ਦਾ ਅਹਿਸਾਸ ਹੋਣਾ ਚਾਹੀਦਾ ਹੈ। ਖੁਸ਼ਹਾਲ ਪੰਜਾਬ ਲਈ, ਤੰਦਰੁਸਤ ਪੰਜਾਬ ਦੀ ਲੋੜ ਹੈ। ਪੰਜਾਬ ਸਰਕਾਰ ਸ਼ਹਿਰੀ ਖੇਤਰਾਂ ਵਿੱਚ ਸ਼ੁੱਧ ਅਤੇ ਸੁਰੱਖਿਅਤ ਪੀਣ ਯੋਗ ਪਾਣੀ ਲੋੜੀਂਦੀ ਮਾਤਰਾ ਵਿੱਚ ਹਰ ਸਮੇਂ ਉਪਲਬੱਧ ਕਰਾਉਣ ਲਈ ਯਤਨਸ਼ੀਲ ਹੈ। ਜੋ ਸ਼ਹਿਰਵਾਸੀ ਪਾਣੀ ਦੀ ਸੰਭਾਲ ਦੀ ਚੇਤਨਾ ਨੂੰ ਜਾਗਰੂਕ ਕਰ ਸਕਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਪਿੰਡ ਵਾਸੀ ਖੁੱਲ੍ਹੇ ਵਿੱਚ ਪਖਾਨਾ ਜਾਣ ਦੀ ਜੋ ਪ੍ਰਵਿਰਤੀ ਬਦਲ ਰਹੇ ਹਨ, ਉਹ ਸ਼ਲਾਘਾਯੋਗ ਹੈ। ਅਜਿਹਾ ਕਰਨ ਨਾਲ ਬਿਮਾਰੀਆਂ ਤੋਂ ਤਾਂ ਬਚਿਆ ਹੀ ਜਾ ਸਕੇਗਾ ਨਾਲ ਹੀ ਮਿਸ਼ਨ ਤੰਦਰੁਸਤ ਪੰਜਾਬ ਨੂੰ ਵੀ ਸਫਲਤਾ ਮਿਲੇਗੀ। ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਸੌਲਿਡ ਵੇਸਟ ਦੀ ਸੰਭਾਲ ਅਤੇ ਵਰਤੋਂ ਲਈ ਵਿਗਿਆਨਕ ਸੋਚ ਅਪਨਾਉਣ ਦੀ ਲੋੜ ਹੈ। ਉਦਯੋਗਿਕ ਅਦਾਰੇ ਅਤੇ ਪ੍ਰਸ਼ਾਸਨਿਕ ਅਦਾਰੇ ਗੰਦੇ ਪਾਣੀ ਲਈ ਸੀਵਰੇਜ਼ ਟਰੀਟਮੈਂਟ ਪਲਾਂਟ ਸਥਾਪਿਤ ਕਰਕੇ ਗੰਦੇ ਪਾਣੀ ਦੀ ਪੈਦਾਵਰ ਘਟਾ ਸਕਦੇ ਹਨ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਪਟਿਆਲਾ
Typing Editor Typed Word :