Punjabi Typing
Paragraph
ਪ੍ਰਧਾਨ ਮੰਤਰੀ ਵਜੋਂ ਇਸ ਸਮੇਂ ਇਮਰਾਨ ਖਾਨ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਸਭ ਤੋਂ ਵੱਡੀ ਚੁਣੌਤੀ ਆਰਥਿਕ ਪੱਧਰ ’ਤੇ ਹੈ। ਇਸ ਸਮੇਂ ਪਾਕਿਸਤਾਨ ਸਿਰ 70.2 ਬਿਲੀਅਨ ਡਾਲਰ ਦਾ ਕਰਜ਼ਾ ਹੈ, ਜੋ ਕਿ ਕੁੱਲ ਘਰੇਲੂ ਉਤਪਾਦਨ ਦਾ 26% ਬਣਦਾ ਹੈ। ਦੇਸ਼ ਦੇ ਵਿਦੇਸ਼ ਕਰੰਸੀ ਦੇ ਭੰਡਾਰ 10.1 ਬਿਲੀਅਨ ਡਾਲਰ ਤੱਕ ਹੇਠਾਂ ਜਾ ਚੁੱਕੇ ਹਨ। ਇਕ ਅੰਦਾਜ਼ੇ ਅਨੁਸਾਰ ਇਸ ਨਾਲ ਪਾਕਿਸਤਾਨ ਆਪਣੀਆਂ ਦੇਣਦਾਰੀਆਂ ਦੀ ਸਿਰਫ ਇਕ ਮਹੀਨੇ ਤੱਕ ਹੀ ਪੂਰਤੀ ਕਰ ਸਕਦਾ ਹੈ। ਇਸ ਸਮੇਂ ਪਾਕਿਸਤਾਨ ਨੂੰ 12 ਬਿਲੀਅਨ ਡਾਲਰ ਦੇ ਤੁਰੰਤ ਕਰਜ਼ੇ ਦੀ ਜ਼ਰੂਰਤ ਹੈ। ਸਮਝਿਆ ਜਾ ਰਿਹਾ ਹੈ ਕਿ ਸਰਕਾਰ ਇਸ ਮਕਸਦ ਲਈ ਕੌਮਾਂਤਰੀ ਮੁਦਰਾ ਫੰਡ ਤੱਕ ਪਹੁੰਚ ਕਰੇਗੀ ਪਰ ਇਸ ਦੇ ਰਾਹਵਿਚ ਅਮਰੀਕਾ ਵਲੋਂ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਦਾ ਇਹ ਦੇਸ਼ ਹੈ ਕਿ ਪਾਕਿਸਤਾਨ ਕੌਮਾਂਤਰੀ ਮੁਦਰਾ ਫੰਡ ਤੋਂ ਕਰਜ਼ਾ ਲੈ ਕੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੀਆਂ ਅਦਾਇਗੀਆਂ ਕਰਨਾ ਚਾਹੁੰਦਾ ਹੈ, ਜੋ ਕਿ ਮਨਜ਼ੂਰ ਨਹੀਂ ਹੈ। ਜੇਕਰ ਪਾਕਿਸਤਾਨ ਨੂੰ ਇਹ ਕਰਜ਼ਾ ਮਿਲ ਵੀ ਜਾਂਦਾ ਹੈ ਤਾਂ ਵੀ ਇਸ ਦੀਆਂ ਸ਼ਰਤਾਂ ਏਨੀਆਂ ਸਖ਼ਤ ਹੋਣਗੀਆਂ ਕਿ ਉਸ ਨਾਲ ਇਮਰਾਨ ਖਾਨ ਵਲੋਂ ਲੋਕਾਂ ਨਾਲ ਜੋ ਵੱਡੇ-ਵੱਡੇ ਵਾਅਦੇ ਕੀਤੇ ਗਏ ਹਨ, ਉਨ੍ਹਾਂ ਦੀ ਪੂਰਤੀ ਕਰਨੀ ਮੁਸ਼ਕਿਲ ਹੋ ਜਾਏਗੀ ਤੇ ਲੋਕਾਂ ਵਿਚ ਉਨ੍ਹਾਂ ਦੇ ਵਿਰੁੱਧ ਬੇਚੈਨੀ ਵਧਣ ਲੱਗ ਪਵੇਗੀ। ਆਰਥਿਕ ਪੱਧੜ ਤੋਂ ਇਲਾਵਾ ਉਨ੍ਹਾਂ ਦੇ ਸਾਹਮਣੇ ਦੂਜੀ ਵੱਡੀ ਸਮੱਸਿਆ ਅੱਤਵਾਦ ਦੀ ਹੈ। ਫ਼ੌਜ ਅਤੇ ਪਾਕਿਸਤਾਨ ਦੀਆਂ ਪਿਛਲੀਆਂ ਸਰਕਾਰਾਂ ਦੀਆਂ ਭੰਬਲਭੂਸੇ ਵਾਲੀਆਂ ਨੀਤੀਆਂ ਕਾਰਨ ਤਾਲਿਬਾਨ ਅਤੇ ਹੋਰ ਅੱਤਵਾਦੀ ਜਥੇਬੰਦੀਆਂ ਪਾਕਿਸਤਾਨ ਵਿਚ ਬਹੁਤ ਮਜ਼ਬੂਤ ਹੋ ਚੁੱਕੀਆਂ ਹਨ। ਤਾਜ਼ਾ ਚੋਣਾਂ ਦੌਰਾਨ ਹੀ ਵੱਖ-ਵੱਖ ਪਾਰਟੀਆਂ ਦੇ ਕਈ ਮਹੱਤਵਪੂਰਨ ਉਮੀਦਵਾਰ ਅਤੇ ਸੈਂਕੜੇ ਹੋਰ ਲੋਕ ਅੱਤਵਾਦੀਆਂ ਦੇ ਹਮਲਿਆਂ ਦਾ ਸ਼ਿਕਾਰ ਹੋਏ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੀ ਧੜਤੀ ਤੋਂ ਹੀ ਅੱਤਵਾਦੀ ਜਥੇਬੰਦੀਆਂ ਅਫ਼ਗਾਨਿਸਤਾਨ ਅਤੇ ਭਾਰਤ ਵਿਰੁੱਧ ਅਸਿੱਧੀ ਜੰਗ ਲੜ ਰਹੀਆਂ ਹਨ। ਈਰਾਨ ਨਾਲ ਵੀ ਪਾਕਿਸਤਾਨ ਦੇ ਸਬੰਧ ਕੋਈ ਜ਼ਿਆਦਾ ਚੰਗੇ ਨਹੀਂ ਹਨ। ਇਕੋ-ਇਕ ਦੇਸ਼ ਚੀਨ ਹੈ, ਜਿਸ ਨਾਲ ਪਾਕਿਸਤਾਨ ਦੇ ਰਿਸ਼ਤੇ ਚੰਗੇ ਹਨ। ਅਮਰੀਕਾ ਸਮੇਤ ਬਹੁਤੇ ਦੇਸ਼ਾਂ ਨਾਲ ਪਾਕਿਸਤਾਨ ਦੇ ਰਿਸ਼ਤੇ ਨਾਖੁਸ਼ਗਵਾਰ ਬਣੇ ਹੋਏ ਹਨ। ਇਕ ਤਰ੍ਹਾਂ ਨਾਲ
Typing Editor Typed Word :