Punjabi Typing
Paragraph
ਬਰਸਾਤੀ ਪਾਣੀ ਦੀ ਸੰਭਾਲ ਲਈ ਸਰਕਾਰੀ ਕੈਟਲ ਪਾਉਂਡ ਗੜੋਲੀਆਂ ਵਿਖੇ ਪਾਈਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਅਧੀਨ ੧੩ ਲੱਖ ੩੦ ਹਜ਼ਾਰ ਰੁਪਏ ਦੀ ਲਾਗਤ ਨਾਲ ਛੱਪੜਾਂ ਦਾ ਨਿਰਮਾਣ ਅਤੇ ਸਿੰਚਾਈ ਲਈ ਪਾਈਪਾਂ ਵਿਛਾਈਆਂ ਗਈਆਂ ਹਨ। ਇਸ ਪ੍ਰੋਜੈਕਟ ਅਧੀਨ ਬਰਸਾਤੀ ਪਾਣੀ ਨੂੰ ਛੱਪੜਾਂ ਵਿੱਚ ਸਟੋਰ ਕਰਕੇ ਸਿੰਚਾਈ ਲਈ ਵਰਤਿਆ ਜਾਵੇਗਾ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਕਾਫੀ ਹੱਦ ਤੱਕ ਬੱਚਤ ਹੋਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ੨੫੪ ਪਿੰਡਾਂ ਵਿੱਚ ਮਗਨਰੇਗਾ ਅਧੀਨ ਸੀਚੇਵਾਲ ਮਾਡਲ ਨੂੰ ਅਪਣਾ ਕੇ ਛੱਪੜਾਂ ਦੀ ਖੁਦਾਈ ਤੇ ਸਾਫ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ੬੧ ਪਿੰਡਾਂ ਵਿੱਚ ਕੰਮ ਮੁਕੰਮਲ ਹੋ ਗਿਆ ਹੈ ਜਦੋਂ ਕਿ ਬਾਕੀ ਪਿੰਡਾਂ ਵਿੱਚ ਇਹ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਪ੍ਰੋਜੈਕਟ ਅਧੀਨ ਛੱਪੜਾਂ ਦੀ ਖੁਦਾਈ ਤੇ ਸਾਫ ਸਫਾਈ ਦਾ ਕੰਮ ਮੁਕੰਮਲ ਹੋਣ ਉਪਰੰਤ ਟੋਭਿਆਂ ਵਿੱਚ ਇਕੱਠਾ ਹੋਇਆ ਬਰਸਾਤੀ ਪਾਣੀ ਫਸਲਾਂ ਦੀ ਸਿੰਚਾਈ ਲਈ ਵਰਤਿਆ ਜਾਵੇਗਾ ਅਤੇ ਛੱਪੜਾਂ ਦੇ ਆਲੇ ਦੁਆਲੇ ਲਗਭਗ ੨ ਲੱਖ ੫੦ ਹਜਾਰ ਬੂਟੇ ਵੀ ਲਗਾਏ ਜਾਣਗੇ ਤਾਂ ਜੋ ਪਿੰਡਾਂ ਦੇ ਵਾਤਾਵਰਣ ਹਰਿਆ-ਭਰਿਆ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਮਗਨਰੇਗਾ ਸਕੀਮ ਅਧੀਨ ਬਣਾਏ ਜਾਣ ਵਾਲੇ ਪਾਰਕਾਂ ਵਿੱਚ ਫਲਦਾਰ ਬੂਟੇ ਵੀ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਦੀ ਸਾਫ ਸਫਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਲੈਣ ਲਈ ਇੱਕ ਵਿਸ਼ੇਸ਼ ਵਫਦ ਭੇਜਿਆ ਗਿਆ ਸੀ। ਉਥੋਂ ਜਾਣਕਾਰੀ ਹਾਸਲ ਕਰਕੇ ਗੰਦੇ ਪਾਣੀ ਦੀ ਨਿਕਾਸੀ ਅਤੇ ਉਸ ਦੀ ਫਸਲਾਂ ਦੀ ਸਿੰਚਾਈ ਲਈ ਸੁਚੱਜੀ ਵਰਤੋਂ ਲਈ ਸੀਚੇਵਾਲ ਮਾਡਲ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਨ ਵਾਸਤੇ ਪੰਚਾਇਤੀ ਰਾਜ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡ ਬਧੌਛੀ ਕਲਾਂ ਦੇ ਛੱਪੜ ਤੋਂ ਸ਼ੁਰੂਆਤ ਕੀਤ ਜਾ ਰਹੀ ਹ। ਇਸ ਮਿਸ਼ਨ ਅਧੀਨ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਕਿ ਜ਼ਿਲ੍ਹੇ ਦੇ ਹਰੇਕ ਘਰ ਵਿੱਚ ਇੱਕ ਪੌਦਾ ਜਰੂਰ ਲੱਗਿਆ ਹੋਵੇ। ‘ਪੰਜਾਬ ਸਰਕਾਰ’ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਅਰੰਭੇ ਗਏ ਮਿਸ਼ਨ “ਤੰਦਰੁਸਤ ਪੰਜਾਬ” ਨੂੰ ਹੇਠਲੇ ਪੱਧਰ ਤੱਕ ਸਫ਼ਲਤਾ ਮਿਲਦੀ ਨਜ਼ਰ ਆ ਰਹੀ ਹੈ। ਇਸ
Typing Editor Typed Word :